Chandigarh Mayor Election: ਚੰਡੀਗੜ੍ਹ ‘ਚ ਸਿਆਸੀ ਤਾਪਮਾਨ ਉਸ ਸਮੇਂ ਗਰਮਾ ਹੋ ਗਿਆ ਜਦੋਂ ਇਹ ਪਤਾ ਲੱਗਾ ਕਿ ਚੰਡੀਗੜ੍ਹ ਮੇਅਰ ਦੀ ਚੋਣ ਮੁਲਤਵੀ ਕਰ ਦਿੱਤੀ ਗਈ ਹੈ। ਸੂਚਨਾ ਮਿਲਦੇ ਹੀ ‘ਆਪ’ ਅਤੇ ਕਾਂਗਰਸ ਪਾਰਟੀਆਂ ਨੇ ਜ਼ੋਰਦਾਰ ਪ੍ਰਦਰਸ਼ਨ ਕੀਤਾ। ਉਨ੍ਹਾਂ ਦੋਸ਼ ਲਾਇਆ ਕਿ ਭਾਜਪਾ ਤੇ ਆਗੂਆਂ ਤੇ ਵਰਕਰਾਂ ਨੇ ਨਗਰ ਨਿਗਮ ਦੇ ਬਾਹਰ ਹੰਗਾਮਾ ਕੀਤਾ।
Chandigarh Mayor ਦੇ ਅਹੁਦੇ ਦੀ ਚੋਣ ਮੁਲਤਵੀ ਹੋਣ ‘ਤੇ ‘ਆਪ’ ਆਗੂ ਪ੍ਰੇਮ ਗਰਗ ਨੇ ਕਿਹਾ ਕਿ ਭਾਜਪਾ ਨੇ ਆਪਣੀ ਨਿਸ਼ਚਿਤ ਹਾਰ ਨੂੰ ਦੇਖਦਿਆਂ ਚੰਡੀਗੜ੍ਹ ਨਗਰ ਨਿਗਮ ਦੀਆਂ ਮੇਅਰ ਚੋਣਾਂ ਨੂੰ ਰੋਕਣ ਦੀ ਸਾਜ਼ਿਸ਼ ਰਚੀ ਹੈ।