Punjab Lok Sabha Elections ਦੀ ਤਿਆਰੀਆਂ ਨੂੰ ਲੈ ਕੇ ਭਾਜਪਾ ਨੇ ਵੀ ਆਪਣੀ ਕਮਰ ਕਸਦੇ ਹੋਏ ਅੱਜ ਕੇਂਦਰ ਸਰਕਾਰ ਵੱਲੋਂ ਭੇਜੀ ਟੀਮ ਦੇ ਇੰਚਾਰਜ ਅਮਨ ਸ਼ਰਤਾ ਦੀ ਅਗਵਾਈ ਵਿੱਚ ਇੱਕ ਟੀਮ ਵੱਲੋਂ ਲੋਕ ਸਭਾ ਹਲਕਾ ਫਤਿਹਗੜ੍ਹ ਸਾਹਿਬ ਦੇ ਸਮੂਹ ਪਾਰਟੀ ਨੇਤਾਵਾਂ ਨਾਲ ਮੀਟਿੰਗ ਕੀਤੀ। ਇਸ ਟੀਮ ਵਿੱਚ ਫਤਿਹਗੜ੍ਹ ਸਾਹਿਬ ਦੇ ਪ੍ਰਭਾਰੀ ਹਰਜੋਤ ਕਮਲ, ਡਾ. ਹਰਬੰਸ ਲਾਲ, ਜਿਲਾ ਪ੍ਰਧਾਨ ਦੀਦਾਰ ਸਿੰਘ ਭੱਟੀ, ਸ਼ਰਮਿਲਾ ਠਾਕੁਰ, ਜਿਲਾ ਪ੍ਰਭਾਰੀ ਮਹਿਲਾ ਮੋਰਚਾ, ਵਰਿੰਦਰ ਖੰਨਾ, ਕੁਲਦੀਪ ਸਿੰਘ ਸਿੱਧੂਪੁਰ, ਸਪੋਕਸਮੈਨ, ਨਰੇਸ਼ ਚੌਹਾਨ ਮੈਡੀਕਲ ਸੈਲ ਪ੍ਰਦੇਸ਼ ਕਨਵੀਨਰ ਆਦਿ ਸ਼ਾਮਲ ਸਨ। ਇਸ ਮੀਟਿੰਗ ਵਿੱਚ ਫਤਿਹਗੜ੍ਰ ਸਾਹਿਬ ਤੋਂ ਜੋ ਉਮੀਦਵਾਰ ਲੋਕ ਸਭਾ ਚੋਣ ਲੜਨਾ ਚਾਹੁੰਦੇ ਸਨ, ਉਨ੍ਹਾਂ ਦੇ ਨਾਲ ਇਹ ਮੀਟਿੰਗ ਕੀਤੀ, ਜਿਸ ਵਿੱਚ ਹਲਕਾ ਇੰਚਾਰਾਜ ਅਤੇ ਮਹਿਲਾ ਮੋਰਚਾ ਦੇ ਪ੍ਰਦੇਸ਼ ਜਨਰਲ ਸਕੱਤਰ ਡਾ. ਦੀਪਕ ਜੋਤੀ ਵੀ ਮੌਜੂਦ ਸਨ।
ਇਸ ਮੌਕੇ ਡਾ. ਦੀਪਕ ਜੋਤੀ ਨੇ ਫਤਿਹਗੜ੍ਹ ਸਾਹਿਬ ਤੋਂ ਚੋਣ ਲੜਨ ਦੀ ਇੱਛਾ ਟੀਮ ਦੇ ਅੱਗੇ ਜਾਹਿਰ ਕਰਦੇ ਹੋਏ ਉਨ੍ਹਾਂ ਨੂੰ ਭਰੋਸਾ ਦਿਵਾਇਆ ਕਿ ਜੇਕਰ ਪਾਰਟੀ ਉਨ੍ਹਾਂ ਨੂੰ ਮੌਕਾ ਦਿੰਦੀ ਹੈ ਤਾਂ ਉਹ ਇਸ ਸੀਟ ਤੋਂ ਜਿੱਤ ਕੇ ਪਾਰਟੀ ਦੀ ਝੋਲੀ ਵਿੱਚ ਪਾਉਣਗੇ। ਉਨ੍ਹਾ ਕਿਹਾ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਸੋਚ ਦੇ ਤਹਿਤ ਜਿਥੇ ਮਹਿਲਾਵਾਂ ਹਰ ਖੇਤਰ ਵਿੱਚ ਅੱਗੇ ਹੋ ਕੇ ਕੰਮ ਕਰ ਰਹੀਆਂ ਹਨ, ਉੱਥੇ 33 ਫੀਸਦੀ ਰਿਜਰਵੇਸ਼ਨ ਵੀ ਔਰਤਾਂ ਨੂੰ ਦੇਣਾ ਸ਼ਲਾਘਾਯੋਗ ਹੈ। ਇਸ ਲਈ ਜੇਕਰ ਪਾਰਟੀ ਦਾ ਆਸੀਰਵਾਦ ਰਿਹਾ ਤਾਂ ਉਹ ਇਸ ਸੀਟ ‘ਤੇ ਹਰ ਹਾਲ ਵਿੱਚ ਜਿੱਤ ਪ੍ਰਾਪਤ ਕਰ ਸਕਦੀ ਹੈ। ਉਨ੍ਹਾਂ ਕਿਹਾ ਕਿ ਭਾਜਪਾ ਜਲਦੀ ਔਰਤਾਂ ਨੂੰ ਲੈ ਕੇ 25 ਹਜਾਰ ਦੇ ਕਰੀਬ ਔਰਤਾਂ ਦੇ ਨਾਲ ਪਟਿਆਲਾ ਵਿੱਚ ਰੈਲੀ ਕਰਨ ਜਾ ਰਹੀ ਹੈ। ਭਾਜਪਾ ਦੀ ਆਈ ਟੀਮ ਨੇ ਵੀ ਡਾ. ਦੀਪਕ ਜੋਤੀ ਦੇ ਵਿਚਾਰਾਂ ਨੂੰ ਧਿਆਨ ਨਾਲ ਸੁਣਿਆ ਅਤੇ ਉਨ੍ਹਾਂ ਦੀ ਗੱਲ ਅੱਗੇ ਪਾਰਟੀ ਹਾਈਕਮਾਂਡ ਤੱਕ ਪਹੁੰਚਾਉਣ ਦਾ ਭਰੋਸਾ ਦਿਵਾਇਆ। ਇਸ ਮੌਕੇ ਰਾਜੀਵ ਮਲਹੋਤਰਾ, ਵਿਵੇਕ ਜੈਨ, ਓਮ ਗੌਤਮ, ਕੇਕੇ ਵਰਮਾ, ਸੋਹਨ ਲਾਲ ਮੈਨਰੋ ਦੇ ਇਲਾਵਾ ਭਾਰੀ ਗਿਣਤੀ ਵਿੱਚ ਪਾਰਟੀ ਦੇ ਵਰਕਰ ਮੋਜੂਦ ਸਨ।