Sunday, December 22, 2024
Google search engine
HomePoliticsਮਲੇਰਕੋਟਲਾ 'ਚ ਅਕਾਲੀ ਦਲ ਨੂੰ ਝਟਕਾ, ਮੁਹੰਮਦ ਓਵੈਸ 'ਆਪ' 'ਚ ਸ਼ਾਮਲ

ਮਲੇਰਕੋਟਲਾ ‘ਚ ਅਕਾਲੀ ਦਲ ਨੂੰ ਝਟਕਾ, ਮੁਹੰਮਦ ਓਵੈਸ ‘ਆਪ’ ‘ਚ ਸ਼ਾਮਲ

ਚੰਡੀਗੜ੍ਹ, 09 ਦਸੰਬਰ 2023 – ਆਮ ਆਦਮੀ ਪਾਰਟੀ (AAP) ਨੇ ਸ਼ਨੀਵਾਰ ਨੂੰ ਸ਼੍ਰੋਮਣੀ ਅਕਾਲੀ ਦਲ ਨੂੰ ਵੱਡਾ ਝਟਕਾ ਦਿੱਤਾ ਹੈ। ਮਾਲੇਰਕੋਟਲਾ ਤੋਂ ਸੀਨੀਅਰ ਅਕਾਲੀ ਆਗੂ ਮੁਹੰਮਦ ਓਵੈਸ ‘ਆਪ’ ‘ਚ ਸ਼ਾਮਲ ਹੋ ਗਏ ਹਨ। ਮੁੱਖ ਮੰਤਰੀ ਭਗਵੰਤ ਮਾਨ ਨੇ ਅਧਿਕਾਰਤ ਤੌਰ ‘ਤੇ ਮੁਹੰਮਦ ਓਵੈਸ ਨੂੰ ਪਾਰਟੀ ‘ਚ ਸ਼ਾਮਲ ਕੀਤਾ ਤੇ ਉਨ੍ਹਾਂ ਦਾ ਸਵਾਗਤ ਕੀਤਾ।

ਇਸ ਮੌਕੇ ਮੁੱਖ ਮੰਤਰੀ ਨੇ ਕਿਹਾ ਕਿ ਮੁਹੰਮਦ ਓਵੈਸੀ ਦੇ ਪਾਰਟੀ ‘ਚ ਸ਼ਾਮਲ ਹੋਣ ਨਾਲ ਮਾਲੇਰਕੋਟਲਾ ਤੇ ਸੰਗਰੂਰ ‘ਚ ਪਾਰਟੀ ਹੋਰ ਮਜ਼ਬੂਤ ​​ਹੋਵੇਗੀ। ਉਨ੍ਹਾਂ ਕਿਹਾ ਕਿ ਪੰਜਾਬ ਦੇ ਹਰ ਭਾਈਚਾਰੇ ਤੇ ਕੋਨੇ ਤੋਂ ਲੋਕ ‘ਆਪ ‘ਚ ਸ਼ਾਮਲ ਹੋ ਰਹੇ ਹਨ। ਲੋਕ ਸਾਡੀ ਸਰਕਾਰ ਦੇ ਲੋਕ ਪੱਖੀ ਤੇ ਪੰਜਾਬ ਪੱਖੀ ਫੈਸਲਿਆਂ ਤੋਂ ਪ੍ਰਭਾਵਿਤ ਹਨ ਅਤੇ ਪੰਜਾਬ ਨੂੰ ਮੁੜ ਰੰਗਲਾ ਬਣਾਉਣ ਲਈ ਕੰਮ ਕਰਨਾ ਚਾਹੁੰਦੇ ਹਨ।

ਓਵੈਸ ਸਪੋਰਟਸ ਸ਼ੂਜ਼ ਨਿਰਮਾਤਾ ਤੇ ਲੈਦਰ ਬਰਾਮਦਕਾਰ ਸਟਾਰ ਇਮਪੈਕਟ ਮਾਲੇਰਕੋਟਲਾ ਦੇ ਮਾਲਕ ਹਨ। ਉਹ ਅਲ ਕੌਸਰ ਫੁੱਟਬਾਲ ਅਕੈਡਮੀ ਵੀ ਚਲਾਉਂਦੇ ਹਨ ਜਿਸ ਨੇ ਮਾਲੇਰਕੋਟਲਾ ਤੋਂ ਕਈ ਰਾਜ ਪੱਧਰੀ ਤੇ ਪੇਸ਼ੇਵਰ ਫੁੱਟਬਾਲਰ ਪੈਦਾ ਕੀਤੇ ਹਨ। ਉਨ੍ਹਾਂ ਨੇ 2017 ‘ਚ ਮਾਲੇਰਕੋਟਲਾ ਸੀਟ ਤੋਂ ਅਕਾਲੀ ਦਲ ਲਈ ਪੰਜਾਬ ਵਿਧਾਨ ਸਭਾ ਦੀ ਚੋਣ ਵੀ ਲੜੀ ਸੀ।

Click To Read Politics News

RELATED ARTICLES
- Advertisment -
Google search engine

Most Popular

Recent Comments