ਲੁਧਿਆਣਾ, 30 ਮਾਰਚ 2023- ਲੁਧਿਆਣਾ ਦੀ ਅਦਾਲਤ ਵਲੋਂ ਦੋ ਬਲਾਤਕਾਰੀਆਂ ਨੂੰ ਮੌਤ ਦੀ ਸਜ਼ਾ ਸੁਣਾਈ ਗਈ ਹੈ। ਇਹ ਸਜ਼ਾ ਅੱਜ ਏਡੀਜੇ ਲੁਧਿਆਣਾ ਅਮਰਜੀਤ ਸਿੰਘ ਦੀ ਅਦਾਲਤ ਵਲੋਂ ਸੁਣਾਈ ਗਈ ਹੈ।
ਜਾਣਕਾਰੀ ਮੁਤਾਬਿਕ, ਉਕਤ ਦੋਵੇਂ ਦੋਸ਼ੀ ਬੱਚੀ ਨੂੰ ਘਰੋਂ ਟੌਫ਼ੀਆਂ ਦਾ ਲਾਲਚ ਦੇ ਕੇ ਘਰੋਂ ਬਾਹਰ ਲੈ ਗਏ ਸਨ ਅਤੇ ਬਾਹਰ ਲਿਜਾ ਕੇ, ਬੱਚੀ ਨਾਲ ਬਲਾਤਕਾਰ ਕੀਤਾ ਅਤੇ ਬਾਅਦ ਵਿਚ ਉਹਦਾ ਕਤਲ ਕਰ ਦਿੱਤਾ। ਇਸ ਮਾਮਲੇ ਵਿਚ ਦੋਰਾਹਾ ਪੁਲਿਸ ਦੇ ਵਲੋਂ ਉਕਤ ਦੋਵੇਂ ਦੋਸ਼ੀਆਂ ਦਾ ਟੈਸਟ ਕਰਕੇ, ਉਨ੍ਹਾਂ ਖਿਲਾਫ਼ ਮਾਮਲਾ ਦਰਜ ਕੀਤਾ ਗਿਆ।
ਦੋਰਾਹਾ ਪੁਲਿਸ ਵਲੋਂ 10-3-2019 ਨੂੰ ਵਿਨੋਦ ਸ਼ਾਹ ਅਤੇ ਰੋਹਿਤ ਕੁਮਾਰ ਸ਼ਰਮਾ ਦੇ ਖਿਲਾਫ਼ ਮਾਸੂਮ ਬੱਚੀ ਦੇ ਨਾਲ ਬਲਾਤਕਾਰ ਕਰਨ ਤੋਂ ਬਾਅਦ ਉਹਦਾ ਕਤਲ ਕਰਨ ਦੇ ਮਾਮਲੇ ਵਿਚ ਐਫ਼ ਆਈ ਆਰ ਦਰਜ ਕੀਤੀ ਸੀ। ਕੋਰਟ ਦੇ ਵਲੋਂ ਉਕਤ ਦੋਵੇਂ ਦੋਸ਼ੀਆਂ ਨੂੰ ਫ਼ਾਂਸੀ ਦੀ ਸਜ਼ਾ ਦੇ ਨਾਲ ਨਾਲ ਦੋ ਲੱਖ 20 ਹਜ਼ਾਰ ਰੁਪਏ ਜ਼ੁਰਮਾਨੇ ਦੀ ਸ਼ਜਾ ਸੁਣਾਈ ਹੈ।