ਡੇਰਾਬੱਸੀ, 10 ਦਸੰਬਰ 2023 – ਅੰਬਾਲਾ ਕਾਲਕਾ ਰੇਲਵੇ ਲਾਈਨ ‘ਤੇ ਅੱਜ ਡੇਰਾਬੱਸੀ ਵਿਖੇ ਦੋ ਵਿਅਕਤੀਆਂ ਦੀ ਮੌਤ ਹੋ ਗਈ। ਜੋ ਕਿ ਡੇਰਾਬੱਸੀ ਖੇਤਰ ਦੇ ਵਸਨੀਕ ਸਨ।
ਪ੍ਰਰਾਪਤ ਜਾਣਕਾਰੀ ਅਨੁਸਾਰ ਅੱਜ ਸਵੇਰ ਸਾਢੇ ਸੱਤ ਵਜੇ 21 ਸਾਲਾਂ ਦੇ ਨੌਜਵਾਨ ਪ੍ਰਕਾਸ਼ ਵਾਸੀ ਖਟੀਕ ਮੁਹੱਲਾ ਨੇ ਟਰੱਕ ਯੂਨੀਅਨ ਦੇ ਪਿਛਲੇ ਪਾਸੇ ਅੰਬਾਲਾ ਕਾਲਕਾ ਰੇਲਵੇ ਲਾਈਨ ‘ਤੇ ਰੇਲ ਗੱਡੀ ਦੇ ਥੱਲ੍ਹੇ ਆ ਕੇ ਖ਼ੁਦਕੁਸ਼ੀ ਕਰ ਲਈ।
ਮਿ੍ਤਕ ਦੇ ਪਰਿਵਾਰਕ ਮੈਂਬਰਾਂ ਨੇ ਪੁਲਿਸ ਨੂੰ ਦਿੱਤੀ ਜਾਣਕਾਰੀ ਵਿਚ ਦੱਸਿਆ ਕਿ ਉਨ੍ਹਾਂ ਦਾ ਲੜਕਾ ਇਕ ਹਾਰਡਵੇਅਰ ਦੀ ਦੁਕਾਨ ‘ਤੇ ਕੰਮ ਕਰਦਾ ਸੀ ਅਤੇ ਕੁੱਝ ਸਮੇਂ ਤੋਂ ਆਪਣਾ ਕੰਮ ਸ਼ੁਰੂ ਕਰਨਾ ਚਾਹੁੰਦਾ ਸੀ। ਇਸ ਕਾਰਨ ਉਹ ਪਰੇਸ਼ਾਨ ਰਹਿੰਦਾ ਸੀ।
ਪ੍ਰਕਾਸ਼ ਦਾ ਛੇ ਮਹੀਨੇ ਪਹਿਲਾਂ ਵਿਆਹ ਹੋਇਆ ਸੀ। ਉਸਦੇ ਪਰਿਵਾਰ ‘ਚ ਉਸਦੀ ਵਿਧਵਾ ਪਤਨੀ, ਮਾਪਿਆਂ ਤੋਂ ਦੋ ਛੋਟੇ ਭਰਾ ਹਨ। ਪੁਲਿਸ ਨੇ ਧਾਰਾ 174 ਤਹਿਤ ਕਾਰਵਾਈ ਕਰਦਿਆਂ ਲਾਸ਼ ਦਾ ਪੋਸਟਮਾਰਟਮ ਕਰਵਾਉਣ ਮਗਰੋਂ ਵਾਰਸਾਂ ਦੇ ਹਵਾਲੇ ਕਰ ਦਿੱਤੀ ਹੈ।
ਦੂਜਾ ਹਾਦਸਾ ਰੇਲਵੇ ਲਾਈਨ ‘ਤੇ ਈਸਾਪੁਰ ਰੇਲਵੇ ਫਾਟਕ ‘ਤੇ ਵਾਪਰਿਆ। ਉਥੇ ਇਕ ਅਣਪਛਾਤੇ ਵਿਅਕਤੀ ਦੀ ਰੇਲ ਗੱਡੀ ਦੀ ਲਪੇਟ ‘ਚ ਆ ਕੇ ਮੌਤ ਹੋ ਗਈ। ਰੇਲਵੇ ਪੁਲਿਸ ਨੇ ਲਾਸ਼ ਨੂੰ ਕਬਜ਼ੇ ‘ਚ ਲੈ ਕੇ ਪਛਾਣ ਲਈ ਅਗਲੇ 72 ਘੰਟੇ ਲਈ ਸਿਵਲ ਹਸਪਤਾਲ ਦੇ ਮੁਰਦਾਘਰ ‘ਚ ਰਖਵਾ ਕੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ।