ਅੰਮ੍ਰਿਤਸਰ, 28 ਮਾਰਚ 2023 : ਅੰਮਿਤਪਾਲ ਸਿੰਘ ਦੀ ਪਤਨੀ ਕਿਰਨਦੀਪ ਕੌਰ ਨੇ ਪਹਿਲੀ ਵਾਰ ਬਿਆਨ ਦਿੱਤਾ ਹੈ। ਮੀਡੀਆ ਨਾਲ ਗੱਲਬਾਤ ਕਰਦਿਆਂ ਉਸ ਨੇ ਅੰਮ੍ਰਿਤਪਾਲ ਨੂੰ ਬੇਕਸੂਰ ਦੱਸਿਆ। ਉਸ ਨੇ ਕਿਹਾ ਕਿ ਜੇਕਰ ਅੰਮ੍ਰਿਤਪਾਲ ਪੁਲਿਸ ਕੋਲ ਹੈ ਤਾਂ ਉਸ ਨੂੰ ਪੇਸ਼ ਕੀਤਾ ਜਾਵੇ। ਉਸ ਨੇ ਉਸ ਦੀ ਖ਼ਾਤਰ ਆਪਣੀ ਨੌਕਰੀ ਤੇ ਪਰਿਵਾਰ ਤਕ ਛੱਡ ਦਿੱਤੇ ਹਨ। ਫਿਰ ਉਹ ਅਜਿਹੇ ਹਾਲਾਤ ‘ਚ ਉਸ ਨੂੰ ਕਿਵੇਂ ਛੱਡ ਸਕਦੀ ਹੈ। ਆਪਣੇ ਉੱਤੇ ਲੱਗੇ ਦੋਸ਼ਾਂ ਨੂੰ ਉਸ ਨੇ ਬੇਬੁਨਿਆਦ ਦੱਸਿਆ। ਉਸ ਨੇ ਕਿਹਾ ਕਿ ਸਾਰੇ ਦੋਸ਼ ਝੂਠੇ ਹਨ। ਉਸ ਨੇ ਕਿਹਾ ਕਿ ਉਹ ਇੱਥੇ ਕਾਫੀ ਸਮੇਂ ਤੋਂ ਰਹਿ ਰਹੀ ਹੈ, ਫਿਰ ਅਚਾਨਕ ਕਿਵੇਂ ਇੰਨੇ ਕੁਨੈਕਸ਼ਨ ਸਾਹਮਣੇ ਆ ਗਏ। ਉਸਨੇ ਕਿਹਾ ਕਿ ਅੰਮ੍ਰਿਤਪਾਲ ਨੇ ਹਮੇਸ਼ਾ ਧਰਮ ਪ੍ਰਚਾਰ ਨੂੰ ਪਹਿਲ ਦਿੱਤੀ ਹੈ ਤੇ ਮੈਂ ਉਸ ਦੀ ਦੂਜੀ ਪਸੰਦ ਹਾਂ। ਉਸ ਨੇ ਦੱਸਿਆ ਕਿ ਉਹ ਸੋਸ਼ਲ ਮੀਡੀਆ ਰਾਹੀਂ ਹੀ ਅੰਮ੍ਰਿਤਪਾਲ ਦੇ ਸੰਪਰਕ ‘ਚ ਆਈ ਸੀ।