ਚੰਡੀਗੜ੍ਹ, 17 ਅਪ੍ਰੈਲ 2023- ਮੁੱਖ ਚੋਣ ਅਧਿਕਾਰੀ ਸਿੱਬਨ ਸੀ ਨੇ ਆਮ ਆਦਮੀ ਕਲੀਨਕ ’ਚੋਂ ਮੁੱਖ ਮੰਤਰੀ ਭਗਵੰਤ ਮਾਨ ਦੀ ਤਸਵੀਰ ਹਟਾਉਣ ਜਾਂ ਇਸ ਨੂੰ ਚੰਗੀ ਤਰ੍ਹਾਂ ਢਕਣ ਦੇ ਹੁਕਮ ਦਿੱਤੇ ਹਨ। ਉਨ੍ਹਾਂ ਨੇ ਇਹ ਕਾਰਵਾਈ ਵਿਰੋਧੀ ਪਾਰਟੀਆਂ ਦੇ ਆਗੂਆਂ ਵੱਲੋਂ ਕੀਤੀ ਗਈ ਸ਼ਿਕਾਇਤ ਤੋਂ ਬਾਅਦ ਕੀਤੀ ਹੈ। ਹਾਲਾਂਕਿ ਇਹ ਹੁਕਮ ਸਿਰਫ਼ ਜਲੰਧਰ ਲੋਕ ਸਭਾ ਹਲਕੇ ’ਚ ਹੀ ਲਾਗੂ ਹੋਣਗੇ।
ਹਾਲਾਂਕਿ ਇਹ ਹੁਕਮ ਜਲੰਧਰ ਲੋਕ ਸਭਾ ਹਲਕੇ ‘ਤੇ ਹੀ ਲਾਗੂ ਹੋਵੇਗਾ। ਇਹ ਮੁੱਦਾ ਵਿਧਾਨ ਸਭਾ ਵਿੱਚ ਵਿਰੋਧੀ ਧਿਰ ਦੇ ਨੇਤਾ ਪ੍ਰਤਾਪ ਸਿੰਘ ਬਾਜਵਾ ਨੇ ਉਠਾਇਆ ਸੀ। ਸੀਈਓ ਸਿਬਨ ਸੀ ਨੇ ਦੱਸਿਆ ਕਿ ਚੋਣਾਂ ਦੌਰਾਨ ਅਜਿਹਾ ਕੋਈ ਕੰਮ ਨਹੀਂ ਕੀਤਾ ਜਾ ਸਕਦਾ ਜਿਸ ਨਾਲ ਵੋਟਰਾਂ ਨੂੰ ਪ੍ਰਭਾਵਿਤ ਕੀਤਾ ਜਾ ਸਕੇ।
ਕਮਿਸ਼ਨ ਨੂੰ ਸ਼ਿਕਾਇਤ ਮਿਲੀ ਸੀ। ਇਸ ਤੋਂ ਬਾਅਦ ਜ਼ਿਲ੍ਹਾ ਚੋਣ ਅਫ਼ਸਰ ਨੂੰ ਹਦਾਇਤਾਂ ਦਿੱਤੀਆਂ ਗਈਆਂ ਹਨ ਕਿ ਆਮ ਆਦਮੀ ਕਲੀਨਿਕ ਵਿੱਚ ਲਗਾਈਆਂ ਗਈਆਂ ਮੁੱਖ ਮੰਤਰੀ ਦੀਆਂ ਤਸਵੀਰਾਂ ਨੂੰ ਜਾਂ ਤਾਂ ਹਟਾ ਦਿੱਤਾ ਜਾਵੇ ਜਾਂ ਫਿਰ ਢੱਕ ਕੇ ਰੱਖਿਆ ਜਾਵੇ।