ਮੋਹਾਲੀ, 21 ਮਈ 2023 – PSEB 10th, 12th Results 2023 announcement : ਪੰਜਾਬ ਦੇ ਸਰਕਾਰੀ ਸਕੂਲਾਂ ‘ਚ ਬੋਰਡ ਦੀਆਂ ਪ੍ਰੀਖਿਆਵਾਂ ਦੇਣ ਵਾਲੇ 10ਵੀਂ ਤੇ 12ਵੀਂ ਜਮਾਤ ਦੇ ਵਿਦਿਆਰਥੀਆਂ ਦੀ ਉਡੀਕ ਖ਼ਤਮ ਹੁੰਦੀ ਨਜ਼ਰ ਆ ਰਹੀ ਹੈ। ਬੋਰਡ ਦੀ ਵੈੱਬਸਾਈਟ ‘ਤੇ ਜਾਰੀ ਤਾਜ਼ਾ ਅਪਡੇਟ ਅਨੁਸਾਰ ਨਤੀਜਿਆਂ ਦਾ ਐਲਾਨ ਜਲਦ ਕੀਤਾ ਜਾਵੇਗਾ। ਬੋਰਡ ਵੱਲੋਂ ਜਾਰੀ ਅਲਰਟ ਵਿੱਚ ਦੱਸਿਆ ਹੈ ਕਿ ਅਕਾਦਮਿਕ ਸਾਲ 2023 ਲਈ ਸੀਨੀਅਰ ਸੈਕੰਡਰੀ ਨਤੀਜੇ 31 ਮਈ 2023 ਤਕ ਜਾਂ ਇਸ ਤੋਂ ਪਹਿਲਾਂ ਜਾਰੀ ਕੀਤੇ ਜਾ ਸਕਦੇ ਹਨ। ਹਾਲਾਂਕਿ ਇਸ ਤੋਂ ਪਹਿਲਾਂ ਆਹਲਾ ਮਿਆਰੀ ਸੂਤਰਾਂ ਵੱਲੋਂ ਕਲਸੋਆਂ ਸਨ ਕਿ 12ਵੀਂ ਤੇ 10ਵੀਂ ਦਾ ਨਤੀਜਾ ਲੜੀਵਾਰ 28 ਤੇ 29 ਮਈ ਨੂੰ ਐਲਾਨੇ ਜਾਣ ਦੀ ਸੰਭਾਵਨਾ ਹੈ। ਨਵੇਂ ਅਪਡੇਟ ਅਨੁਸਾਰ 31 ਮਈ ਜਾਂ ਇਸ ਤੋਂ ਪਹਿਲਾਂ ਕਦੀ ਵੀ ਨਤੀਜੇ ਜਾਰੀ ਕੀਤੇ ਜਾ ਸਕਦੇ ਹਨ।
ਨਤੀਜਾ ਜਾਰੀ ਹੋਣ ਤੋਂ ਬਾਅਦ ਵਿਦਿਆਰਥੀ ਪੰਜਾਬ ਸਕੂਲ ਸਿੱਖਿਆ ਬੋਰਡ ਦੀ ਅਧਿਕਾਰਤ ਵੈੱਬਸਾਈਟ pseb.ac.in ‘ਤੇ ਜਾ ਕੇ ਆਪਣਾ ਨਤੀਜਾ ਦੇਖ ਸਕਦੇ ਹਨ।
ਕਿਵੇਂ ਚੈੱਕ ਕਰੀਏ ਨਤੀਜਾ ਚੈੱਕ ?
ਸਭ ਤੋਂ ਪਹਿਲਾਂ ਵਿਦਿਆਰਥੀਆਂ ਨੂੰ ਬੋਰਡ ਦੀ ਅਧਿਕਾਰਤ ਵੈੱਬਸਾਈਟ pseb.ac.in ‘ਤੇ ਜਾਣਾ ਪਵੇਗਾ।
- ਫਿਰ ਹੋਮਪੇਜ ‘ਤੇ ਪੰਜਾਬ ਬੋਰਡ 10ਵੀਂ ਜਾਂ 12ਵੀਂ ਨਤੀਜਾ 2023 ਲਿੰਕ ‘ਤੇ ਕਲਿੱਕ ਕਰੋ।
- ਲੌਗਇਨ ਪ੍ਰਮਾਣ ਪੱਤਰ ਦਾਖਲ ਕਰੋ ਯਾਨੀ ਰੋਲ ਨੰਬਰ।
- ਹੁਣ ਦਾਖਲਾ ਨਤੀਜਾ ਸਕ੍ਰੀਨ ‘ਤੇ ਦਿਸ ਜਾਵੇਗਾ।
- ਇਸਨੂੰ ਦੇਖੋ ਤੇ ਡਾਊਨਲੋਡ ਕਰੋ।
- ਭਵਿੱਖ ਦੇ ਸੰਦਰਭ ਲਈ ਘੱਟੋ-ਘੱਟ ਇੱਕ ਪ੍ਰਿੰਟਆਊਟ ਜ਼ਰੂਰ ਲੈ ਲਓ।