ਦੇਵੀਗੜ੍ਹ, 13 ਮਈ 2023- ਨੇੜਲੇ ਪਿੰਡ ਲੇਹਲਾਂ ਜਗੀਰ ਵਿਖੇ ਅੱਗ ਲੱਗਣ ਦਾ ਮਾਮਲਾ ਸਾਹਮਣੇ ਆਇਆ ਹੈ। ਜਾਣਕਾਰੀ ਦਿੰਦਿਆਂ ਨੌਜਵਾਨ ਆਗੂ ਨਰਿੰਦਰ ਭਿੰਡਰ ਨੇ ਦੱਸਿਆ ਕਿ ਉਨ੍ਹਾਂ ਦੇ ਪਿੰਡ ‘ਚ ਰਿਸ਼ਤੇਦਾਰਾਂ ਦੀਆਂ ਗੱਡੀਆਂ ਸੜਕ ਕਿਨਾਰੇ ਖੜ੍ਹੀਆਂ ਕੀਤੀਆਂ ਹੋਈਆਂ ਸਨ। ਉਸ ਸਮੇਂ ਇੱਕ ਟਰੱਕ ਇੱਥੋਂ ਲੰਿਘਆ ਜੋ ਕਿ ਬਿਜਲੀ ਦੀਆਂ ਤਾਰਾਂ ਨਾਲ ਜਾ ਟਕਰਾਇਆ। ਜਿਸ ਕਰਕੇ ਨੀਚੇ ਲੱਗੇ ਤੂੜੀ ਦੇ ਕੁੱਪਾਂ-ਗੁਹਾਰੇ ਅਤੇ ਨੇੜੇ ਖੜੀ ਇੱਕ ਕਾਰ ਵੀ ਅੱਗ ਦੀ ਲਪੇਟ ‘ਚ ਆ ਗਈ।
ਉਨ੍ਹਾਂ ਦੱਸਿਆ ਕਿ ਜਦੋਂ ਉਨ੍ਹਾਂ ਨੂੰ ਅੱਗ ਲੱਗਣ ਬਾਰੇ ਪਤਾ ਲੱਗਾ ਤਾਂ ਉਨ੍ਹਾਂ ਨੇ ਜਿੱਥੇ 10-12 ਹੋਰ ਗੱਡੀਆਂ ਨੂੰ ਉਥੋਂ ਕੱਿਢਆ ਉਥੇ ਹੀ ਲੋਕਾਂ ਨੇ ਜੱਦੋ ਜਹਿਦ ਕਰਕੇ ਅੱਗ ‘ਤੇ ਕਾਬੂ ਪਾਉਣ ਦੀ ਕੋਸ਼ਿਸ਼ ਕੀਤੀ। ਉਨ੍ਹਾਂ ਦੱਸਿਆ ਕਿ ਇਹ ਤੂੜੀ ਦੇ ਕੁੱਪ ਹਾਕਮ ਸਿੰਘ ਦੇ ਹਨ ਜਿਨ੍ਹਾਂ ‘ਚ ਤਕਰੀਬਨ 32 ਟਰਾਲੀਆਂ ਤੂੜੀ ਬੰਨੀ ਹੋਈ ਸੀ ਅਤੇ ਜਿਹੜੀ ਕਾਰ ਸੜ ਕੇ ਸੁਆਹ ਹੋਈ ਉਹ ਗੁਰਚਰਨ ਸਿੰਘ ਪਿੰਡ ਮੁਰਾਦਮਾਜਰਾ ਵਾਲਿਆਂ ਦੀ ਹੈ ਜੋ ਕਿ ਸਮਾਗਮ ‘ਚ ਸ਼ਾਮਲ ਹੋਣ ਆਏ ਸਨ। ਉਨਾਂ੍ਹ ਦੱਸਿਆ ਕਿ ਇਸ ਅੱਗ ਦੇ ਕਾਰਨ ਗੱਡੀ ਸਮੇਤ ਲੱਖਾਂ ਦਾ ਨੁਕਸਾਨ ਹੋਇਆ ਹੈ। ਉਨ੍ਹਾਂ ਦੱਸਿਆ ਕਿ ਉਨ੍ਹਾਂ ਨੇ ਫਾਇਰਬਿ੍ਗੇਡ ਨੂੰ ਸੂਚਿਤ ਕੀਤਾ ਸੀ ਜੋ ਕਿ ਪਟਿਆਲਾ ਤੋਂ ਇਥੋਂ ਤੱਕ ਤਕਰੀਬਨ ਇੱਕ ਘੰਟੇ ‘ਚ ਪਹੁੰਚੀ। ਉਨ੍ਹਾਂ ਮੰਗ ਕੀਤੀ ਕਿ ਸਰਕਾਰ ਨੂੰ ਚਾਹੀਦਾ ਹੈ ਕਿ ਇੱਕ ਫਾਇਰ ਬਿ੍ਗੇਡ ਇਸ ਇਲਾਕੇ ‘ਚ ਪੱਕੇ ਤੌਰ ‘ਤੇ ਖੜ੍ਹੀ ਕੀਤੀ ਜਾਵੇ।