ਮੋਹਾਲੀ, 08 ਜੁਲਾਈ 2023- ਪੰਜਾਬ ਦੇ ਸਿੱਖਿਆ ਵਿਭਾਗ ਵੱਲੋਂ ਕੱਚੇ ਅਧਿਆਪਕਾਂ ਨੂੰ ਕਾਰਨ ਦੱਸੋ ਨੋਟਿਸ ਭੇਜਣ ਤੋਂ ਬਾਅਦ ਯੂਨੀਅਨ ਨੇ ਮੁੱਖ ਮੰਤਰੀ ਤੇ ਸਿੱਖਿਆ ਮੰਤਰੀ ਨੂੰ ਹੀ ਕਾਰਨ ਦੱਸੋ ਨੋਟਿਸ ਜਾਰੀ ਕਰ ਦਿੱਤਾ। ਅਧਿਆਪਕਾਂ ਨੇ ਸਰਕਾਰ ਪਾਸੋਂ ਇਹ ਜਵਾਬ ਮੰਗਿਆ ਹੈ….
ਭਗਵੰਤ ਮਾਨ, ਮੁੱਖ ਮੰਤਰੀ ਪੰਜਾਬ, ਆਪ ਜੀ ਨੂੰ ਇਸ ਪੱਤਰ ਰਾਹੀਂ ਸੂਚਿਤ ਕੀਤਾ ਜਾਂਦਾ ਹੈ ਕਿ ਆਪ ਵੱਲੋਂ ਆਪਣੇ ਮੌਜੂਦਾ ਚਲਦੇ ਕਾਰਜਕਾਲ ਦੌਰਾਨ ਸੋਸ਼ਲ ਮੀਡੀਆ ‘ਤੇ ਵਾਰ-ਵਾਰ ਆਪਣੇ ਪੇਜ ਅਤੇ ਨਿਊਜ਼ ਚੈਨਲਾ ਤੋਂ ਲਾਈਵ ਹੋ ਕੇ ਵੋਟਾਂ ਤੋਂ ਪਹਿਲਾਂ ਪੰਜਾਬ ਦੇ ਲੋਕਾਂ ‘ਚ ਜਨਤਕ ਤੌਰ ‘ਤੇ ਵਾਅਦੇ ਕਰ ਕੇ ਕੱਚੇ ਅਧਿਆਪਕਾਂ ਨੂੰ ਗੁੰਮਰਾਹਕੁੰਨ ਪ੍ਰਚਾਰ ਰਾਹੀਂ ਉਲਝਾਇਆ ਗਿਆ ਹੈ। ਆਪਜੀ ਦੀਆਂ ਬਹੁਤ ਸਾਰੀਆਂ ਵੀਡੀਓ ਸੋਸ਼ਲ ਮੀਡੀਆ ‘ਤੇ ਵਾਇਰਲ ਹੋ ਰਹੀਆਂ ਹਨ ਜਿਨ੍ਹਾਂ ਕਰਕੇ ਅਧਿਆਪਕ ਤੇ ਉਨ੍ਹਾਂ ਦੇ ਮਾਸੂਮ ਬੱਚੇ ਮਾਨਸਿਕ ਤੇ ਸਰੀਰਕ ਤੌਰ ‘ਤੇ ਬਿਮਾਰ ਹੋ ਰਹੇ ਹਨ। ਸਰਕਾਰ ਵੱਲੋਂ 10 ਸਾਲਾ ਪਾਲਸੀਆਂ ਬਣਾ ਕੇ ਕੱਚੇ ਅਧਿਆਪਕਾਂ ਨੂੰ ਪੱਕੇ ਕਰਨ ਦੇ ਪਿੰਡਾਂ-ਸ਼ਹਿਰਾਂ ‘ਚ ਫਲੈਕਸ ਲਗਾਏ ਗਏ ਹਨ।
ਜ਼ਿਕਰਯੋਗ ਹੈ ਕਿ ਪੰਜਾਬ ਅਤੇ ਬਾਹਰਲੇ ਸੂਬਿਆਂ ‘ਚ ਚੋਣ ਪ੍ਰਚਾਰ ਦੌਰਾਨ ਤੁਸੀਂ ਕੱਚੇ ਅਧਿਆਪਕਾਂ ਦੇ ਪੱਕੇ ਕੀਤੇ ਜਾਣ ਸਬੰਧੀ ਝੂਠ ਬੋਲ ਕੇ ਵੋਟਾਂ ਮੰਗੀਆਂ ਜੋ ਕਿ ਅਤਿ ਨਿੰਦਣਯੋਗ ਹੈ, ਕਿਉਂਕਿ ਤੁਸੀਂ ਸਾਡੇ ਮੰਦੇ ਹਾਲਾਤ ਤੇ ਗਰੀਬੀ ‘ਤੇ ਰਾਜਨੀਤੀ ਕਰ ਰਹੇ ਹੋ ਅਤੇ ਮਜ਼ਾਕ ਦਾ ਪਾਤਰ ਬਣਾ ਰਹੇ ਹੋ। ਤੁਸੀਂ ਵੋਟਾਂ ਸਮੇਂ ਸਾਡੇ ਘਰ ਜਿਨ੍ਹਾਂ ਰੋਕ ਟੋਕ ਵੋਟਾਂ ਮੰਗਣ ਆਉਂਦੇ ਰਹੇ ਪਰ 1 ਜੁਲਾਈ ਨੂੰ ਸੰਗਰੂਰ ਤੁਹਾਡੇ ਘਰ ਸ਼ਾਂਤਮਈ ਤਰੀਕੇ ਨਾਲ ਮਿਲਣ ਆ ਰਹੇ ਅਧਿਆਪਕਾਂ ‘ਤੇ ਤੁਹਾਡੀ ਸ਼ਹਿ ‘ਤੇ ਪੰਜਾਬ ਪੁਲਿਸ ਵੱਲੋਂ ਕੀਤੇ ਲਾਠੀਚਾਰਜ ਅਤੇ ਅੰਨ੍ਹੇ ਤਸ਼ੱਦਦ ਨਾਲ ਸਾਨੂੰ ਸਮਾਜਿਕ ਤੇ ਮਾਨਸਿਕ ਤੌਰ “ਤੇ ਜ਼ਲੀਲ ਕੀਤਾ ਗਿਆ ਜੋ ਮੰਦਾ ਸੀ। 19936 ਕੱਚੇ ਅਧਿਆਪਕਾਂ ਨੂੰ ਪੱਕੇ ਕਰਨ ਦੇ ਐਲਾਨ ਤੋਂ ਬਾਅਦ ਮੁੱਕਰ ਕੇ ਤਨਖਾਹ ਵਾਧੇ ਸਮੇਂ ਲੋਕਾਂ ‘ਚ ਝੂਠ ਪਰੋਸ ਕੇ ਗੁੰਮਰਾਹ ਕੀਤਾ ਜਿਵੇਂ :
1. ਰੈਗੂਲਰ ਸ਼ਬਦ ਵਾਰ-ਵਾਰ ਵਰਤ ਕੇ ਸਿਰਫ ਤਨਖਾਹ ‘ਚ ਵਾਧਾ ਕੀਤਾ ਗਿਆ । 2. ਪ੍ਰਸੂਤਾ ਛੁੱਟੀ ਜੋ ਕਿ ਪਹਿਲਾਂ ਹੀ ਸਮੇਤ ਤਨਖਾਹ ਮਿਲਦੀ ਸੀ, ਉਸ ਦਾ ਐਲਾਨ ਕੀਤਾ ਗਿਆ। 3. ਛੁੱਟੀਆਂ ਦੀ ਤਨਖਾਹ ਦੇਣ ਦਾ ਝੂਠਾ ਧਿਆਨ ਦਿੱਤਾ ਜਦਕਿ ਲੰਮੇ ਸਮੇਂ ਤੋਂ ਪਹਿਲਾਂ ਹੀ ਮਿਲਦੀ ਹੈ। 4. 58 ਸਾਲ ਉਮਰ ਤਕ ਰੁਜ਼ਗਾਰ ਗਾਰੰਟੀ ਦਾ ਬਿਆਨ ਦਿੱਤਾ ਜਦਕਿ ਅੱਜ ਤਕ ਦੇਣ ਦੀ ਗੱਲ ਕਿਸੇ ਸਰਕਾਰ ਵੱਲੋਂ ਨਹੀਂ ਕੀਤੀ ਗਈ।
ਆਪ ਦਾ ਵਤੀਜਾ ਜਾਲਮਾਨਾ, ਗੁੰਮਰਾਹਕੁੰਨ ਅਤੇ ਮੁਕਰਨ ਵਾਲਾ ਮੰਨਦੇ ਹੋਏ ਆਪਜੀ ਤੋਂ ਅਸਤੀਫੇ ਦੀ ਮੰਗ ਕਰਦੇ ਹੋਏ ਬਣਦੀ ਕਾਨੂੰਨੀ ਕਾਰਵਾਈ ਕਰਨ ‘ਤੇ ਵਿਰੋਧ ਕਰਨ ਦੀ ਤਜਵੀਜ਼ ਹੈ। ਜੇਕਰ ਆਪ ਇਸ ਸਬੰਧੀ ਕੋਈ ਸਪੱਸ਼ਟੀਕਰਨ ਦੇਣਾ ਚਾਹੁੰਦੇ ਹੋ ਤਾਂ ਉਕਤ ਤਜਵੀਜ਼ ਕੀਤੀ ਕਾਰਵਾਈ ਕਰਨ ਤੋਂ ਪਹਿਲਾਂ ਵਿਚਾਰਿਆ ਜਾਵੇਗਾ: ਸਪੱਸ਼ਟੀਕਰਨ ਇਸ ਨੋਟਿਸ ਜਾਰੀ ਹੋਣ ਦੀ ਮਿਤੀ ਦੇ ਅੰਦਰ-ਅੰਦਰ ਸਬੰਧਿਤ ਕਚੇ ਅਧਿਆਪਕਾਂ ਅਤੇ ਪੰਜਾਬ ਦੀ ਜਨਤਾ ਦੀ ਕਚਿਹਰੀ ‘ਚ ਸੋਸ਼ਲ ਮੀਡੀਆ ਰਾਹੀਂ ਭੇਜਿਆ ਜਾਵੇ। ਜੇਕਰ ਨਿਸ਼ਚਿਤ ਸਮੇਂ ਅੰਦਰ ਕੋਈ ਸਪੱਸਟੀਕਰਨ ਜਾਂ ਹੱਲ ਨਹੀਂ ਪ੍ਰਾਪਤ ਹੋਇਆ ਤਾਂ ਸਮਝ ਲਿਆ ਜਾਵੇਗਾ ਕਿ ਤੁਸੀਂ ਝੂਠੇ ਵਾਅਦੇ ਕੀਤੇ ਸੀ ਜਿਨ੍ਹਾਂ ਤੋਂ ਮੁੱਕਰ ਰਹੇ ਹੋ, ਅਤੇ ਜਨਤਾ ਨੂੰ ਗੁੰਮਰਾਹ ਕਰ ਕੇ ਵੋਟਾਂ ਲਈਆਂ ਸੀ ਤੇ ਹੁਣ ਸਰਕਾਰ ਤਾਨਾਸ਼ਾਹ ਹੈ ਅਤੇ ਕੇਸ ਦਾ ਫੈਸਲਾ ਵਾਏ ਅਤੇ ਦੇਸ਼ਾਂ ਦੇ ਆਧਾਰ ਤੋਂ ਲੈਂਦੇ ਹੋਏ ਆਪ ਜੀ ਵਿਰੁੱਧ ਤਿੱਖਾ ਸੰਘਰਸ਼, ਉਲੀਕਿਆ ਜਾਵੇਗਾ ਤੇ ਆਉਣ ਵਾਲੀਆਂ ਵੋਟਾਂ ਸਮੇਂ ਸਾਡੇ ਘਰਾਂ, ਪਿੰਡਾਂ ਅਤੇ ਸ਼ਹਿਰਾਂ ਦੇ ਆਉਣ ‘ਤੇ ਵਿਰੋਧ ਕੀਤਾ ਜਾਵੇਗਾ।