Sunday, December 22, 2024
Google search engine
HomePunjabਖੇਤਾਂ 'ਚੋਂ ਪੱਠੇ ਲੈ ਕੇ ਆ ਰਹੀ ਔਰਤ ਦੇ ਕੰਨਾਂ 'ਚੋਂ ਸੋਨੇ...

ਖੇਤਾਂ ‘ਚੋਂ ਪੱਠੇ ਲੈ ਕੇ ਆ ਰਹੀ ਔਰਤ ਦੇ ਕੰਨਾਂ ‘ਚੋਂ ਸੋਨੇ ਦੀਆਂ ਵਾਲੀਆਂ ਖਿੱਚ ਕੇ ਲੁਟੇਰੇ ਫ਼ਰਾਰ

ਪਟਿਆਲਾ, 05 ਦਸੰਬਰ 2023 – ਥਾਣਾ ਸਦਰ ਅਧੀਨ ਪੈਂਦੀ ਪੁਲਿਸ ਚੌਕੀ ਬਲਬੇੜਾ ਦੇ ਪਿੰਡ ਜਾਫਰਪੁਰ ਦੀ ਇਕ ਔਰਤ ਦੇ ਕੰਨਾਂ ‘ਚ ਪਾਈਆਂ ਸੋਨੇ ਦੀਆਂ ਵਾਲੀਆਂ ਲੁਟੇਰਿਆਂ ਵੱਲੋਂ ਖਿੱਚ ਕੇ ਲਿਜਾਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ।

ਜਾਣਕਾਰੀ ਅਨੁਸਾਰ ਮਨਜੀਤ ਕੌਰ ਪਤਨੀ ਬੁੱਧ ਰਾਮ ਖੇਤਾਂ ‘ਚੋਂ ਰਿਕਸ਼ਾ ਰੇਹੜੀ ‘ਤੇ ਪੱਠੇ ਲੈ ਕੇ ਘਰ ਆ ਰਹੀ ਸੀ। ਰਸਤੇ ‘ਚ 3 ਲੁਟੇਰੇ ਇਕ ਮੋਟਰਸਾਈਕਲ ‘ਤੇ ਆਏ ਤੇ ਔਰਤ ਦੇ ਕੰਨਾਂ ‘ਚ ਪਾਈਆਂ ਸੋਨੇ ਦੀਆਂ ਵਾਲੀਆਂ ਖਿੱਚ ਕੇ ਫ਼ਰਾਰ ਹੋ ਗਏ, ਜਿਸ ਕਾਰਨ ਔਰਤ ਦੇ ਕੰਨ ਵੀ ਪਾਟ ਗਏ। ਪਤਾ ਲੱਗਣ ‘ਤੇ ਘਰਦਿਆਂ ਵੱਲੋਂ ਤੁਰੰਤ ਔਰਤ ਨੂੰ ਹਸਪਤਾਲ ਪਹੁੰਚਾਇਆ ਗਿਆ। ਇਸ ਸੰਬੰਧ ‘ਚ ਜਦੋਂ ਪੁਲਿਸ ਚੌਕੀ ਇੰਚਾਰਜ ਬਲਬੇੜਾ ਨਾਲ ਗੱਲਬਾਤ ਕੀਤੀ ਗਈ ਤਾਂ ਉਹਨਾਂ ਕਿਹਾ ਕਿ ਲੁਟੇਰਿਆਂ ਦੀ ਭਾਲ ਜਾਰੀ ਹੈ,ਜਲਦ ਹੀ ਕਾਬੂ ਕਰ ਲਿਆ ਜਾਵੇਗਾ।

RELATED ARTICLES
- Advertisment -
Google search engine

Most Popular

Recent Comments