ਪਟਿਆਲਾ, 19 ਜੂਨ 2023- ਤੇਜ਼ਧਾਰ ਹਥਿਆਰਾਂ ਨਾਲ ਹਮਲਾ ਕਰ ਕੇ ਭਾਖੜਾ ਨਹਿਰ ਵਿਚ ਸੁੱਟ ਕੇ ਮੋਬਾਈਲ, ਪੈਸੇ ਤੇ ਹੋਰ ਸਾਮਾਨ ਖੋਹਣ ਦੇ ਮਾਮਲੇ ‘ਚ ਥਾਣਾ ਤਿ੍ਪੜੀ ਦੀ ਪੁਲਿਸ ਨੇ ਦੋ ਅਣਪਛਾਤਿਆਂ ਸਮੇਤ 4 ਵਿਅਕਤੀਆਂ ‘ਤੇ ਮਾਮਲਾ ਦਰਜ ਕੀਤਾ ਹੈ। ਪੁਲਿਸ ਨੇ ਸਤਿਅਮ ਵਾਸੀ ਮੇਹਰ ਕਾਲੋਨੀ ਪਟਿਆਲਾ ਦੇ ਬਿਆਨਾਂ ਦੇ ਆਧਾਰ ‘ਤੇ ਹੁਸਨਪ੍ਰਰੀਤ ਸਿੰਘ ਵਾਸੀ ਪਿੰਡ ਕਲਵਾਣੂ ਡੇਰਾ ਸਮੇਤ ਦੋ ਅਣਪਛਾਤੇ ਵਿਅਕਤੀਆਂ ਨੂੰ ਨਾਮਜ਼ਦ ਕੀਤਾ ਹੈ। ਪੁਲਿਸ ਨੇ ਮੁਲਜ਼ਮਾਂ ਦੀ ਭਾਲ ਸ਼ੁਰੂ ਕਰ ਦਿੱਤੀ ਹੈ।
ਇਸ ਸਬੰਧੀ ਸਤਿਅਮ ਵਾਸੀ ਪਟਿਆਲਾ ਨੇ ਦੱਸਿਆ ਕਿ ਉਹ ਹੁਸਨਪ੍ਰਰੀਤ ਸਿੰਘ ਨੂੰ ਆਪਣੇ ਇਕ ਦੋਸਤ ਰਾਹੀਂ ਜਾਣਦਾ ਹੈ। ਉਸਨੇ ਦੱਸਿਆ ਕਿ ਬੀਤੀ 12 ਮਈ ਨੂੰ ਉਸ ਨੂੰ ਹੁਸਨਪ੍ਰਰੀਤ ਸਿੰਘ ਦਾ ਫੋਨ ਆਇਆ ਕਿ ਉਹ ਕਾਰ ਲੈ ਕੇ ਆ ਰਿਹਾ ਹੈ ਤੇ ਕਾਰ ‘ਚ ਤੇਲ ਪੁਆ ਕੇ ਵਾਪਸ ਆ ਜਾਵੇਗਾ। ਜਿਸ ਤੋਂ ਬਾਅਦ ਉਹ ਵਾਪਸ ਆਪਣੇ ਪਿੰਡ ਪਰਤ ਜਾਵੇਗਾ ਤੇ ਜਦੋਂ ਉਹ ਕਾਰ ਕਾਰ ਲੈ ਆਇਆ ਅਤੇ ਉਹ ਕਾਰ ਵਿਚ ਬੈਠ ਗਿਆ। ਕਾਰ ‘ਚ ਦੋ ਅਣਪਛਾਤੇ ਵਿਅਕਤੀ ਬੈਠੇ ਸਨ, ਜਿਨ੍ਹਾਂ ਨਾਲ ਉਹ ਵੀ ਬੈਠ ਗਿਆ। ਇਸ ਦੌਰਾਨ ਜਿਵੇਂ ਹੀ ਉਹ ਕੁਝ ਦੂਰ ਗਿਆ ਤਾਂ ਪਿੱਛੇ ਬੈਠੇ ਦੋ ਅਣਪਛਾਤੇ ਵਿਅਕਤੀਆਂ ਨੇ ਉਸ ‘ਤੇ ਤੇਜ਼ਧਾਰ ਹਥਿਆਰਾਂ ਨਾਲ ਹਮਲਾ ਕਰ ਦਿੱਤਾ। ਇਸ ਕਾਰਨ ਮੁਲਜ਼ਮ ਪਿਊਸ਼ ਵੀ ਘਨੌਰ ਦੇ ਬੱਸ ਸਟੈਂਡ ‘ਤੇ ਕਾਰ ਵਿਚ ਬੈਠ ਗਿਆ, ਜਿਸ ‘ਤੇ ਮੁਲਜ਼ਮ ਤੇਜ਼ਧਾਰ ਹਥਿਆਰਾਂ ਨਾਲ ਹਮਲਾ ਕਰਦੇ ਰਹੇ। ਉਸ ਨੇ ਇਲਜ਼ਾਮ ਲਗਾਇਆ ਕਿ ਮੁਲਜ਼ਮਾਂ ਨੇ ਉਸ ਕੋਲੋਂ ਉਸ ਦਾ ਆਈਫੋਨ ਵੀ ਖੋਹ ਲਿਆ ਤੇ 2360 ਰੁਪਏ ਵੀ ਰੱਖ ਲਏ ਤੇ ਗੂਗਲ ਪੇ ‘ਤੇ ਪਿੰਨ ਕੋਡ ਵੀ ਪਾਇਆ। ਫਿਰ ਨਹਿਰ ਦੀ ਪਟੜੀ ‘ਤੇ ਜਾ ਕੇ ਉਸ ਨੂੰ ਕਾਰ ‘ਚੋਂ ਉਤਾਰ ਕੇ ਉਸ ਦੀ ਕੁੱਟਮਾਰ ਕੀਤੀ ਅਤੇ ਨਹਿਰ ਵਿਚ ਧੱਕਾ ਦੇ ਕੇ ਛੱਡ ਦਿੱਤਾ। ਸਤਿਅਮ ਨੇ ਦੱਸਿਆ ਕਿ ਉਹ ਕਿਸੇ ਤਰ੍ਹਾਂ ਤੈਰ ਕੇ ਨਹਿਰ ‘ਚੋਂ ਬਾਹਰ ਆਇਆ।
ਇਸ ਸਬੰਧੀ ਥਾਣਾ ਤਿ੍ਪੜੀ ਦੇ ਇੰਚਾਰਜ ਪ੍ਰਦੀਪ ਸਿੰਘ ਬਾਜਵਾ ਨੇ ਦੱਸਿਆ ਕਿ ਮਾਮਲੇ ਸਬੰਧੀ ਕਈ ਸਵਾਲ ਅਜੇ ਵੀ ਅਣਸੁਲਝੇ ਹਨ, ਜਿਸ ਕਾਰਨ ਮਾਮਲੇ ਦੀ ਗੰਭੀਰਤਾ ਨਾਲ ਜਾਂਚ ਕੀਤੀ ਜਾ ਰਹੀ ਹੈ। ਉਸ ਨੇ ਦੱਸਿਆ ਕਿ ਫਿਲਹਾਲ ਮੁਲਜ਼ਮਾਂ ਵੱਲੋਂ ਕੁੱਟਮਾਰ ਅਤੇ ਕੁੱਟਮਾਰ ਦੇ ਕਾਰਨਾਂ ਦਾ ਪਤਾ ਨਹੀਂ ਲੱਗ ਸਕਿਆ ਹੈ। ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ। ਜਾਂਚ ਤੋਂ ਬਾਅਦ ਹੀ ਸਾਰੀ ਸਥਿਤੀ ਸਪੱਸ਼ਟ ਹੋਵੇਗੀ।