ਗੁਰੁਹਰਸਹਾਏ, 20 ਅਕਤੂਬਰ 2023- ਗੁਰੁਹਰਸਹਾਏ ਦੇ ਪਿੰਡ ਮੋਹਨਕੇ ਉਤਾੜ ਵਿਖੇ ਇੱਕ ਘਰ ਵਿੱਚ ਹੋਈ 29 ਲੱਖ ਦੀ ਲੁੱਟ ਦੀ ਵਾਰਦਾਤ ਨੂੰ ਪੁਲਿਸ ਨੇ ਤਿੰਨ ਘੰਟਿਆਂ ਅੰਦਰ ਹੀ ਸੁਲਝਾ ਦਿੱਤਾ ਹੈ। ਇਹ ਲੁੱਟ ਇੱਕ ਸੋਚੀ ਸਮਝੀ ਸਾਜਿਸ਼ ਤਹਿਤ ਕੀਤੀ ਗਈ ਲੁੱਟ ਸਾਬਿਤ ਹੋਈ ਹੈ। ਪੁਲਿਸ ਦੇ ਅਨੁਸਾਰ 29 ਲੱਖ ਰੁਪਏ ਦੀ ਲੁੱਟ ਦੀ ਸ਼ਿਕਾਰ ਹੋਈ ਸੀਤਾ ਦੇ ਚਾਚੇ ਦੇ ਸਾਲੇ ਅਤੇ ਸਾਲੇ ਨੇ ਦੋਸਤਾਂ ਨਾਲ ਮਿਲ ਕੇ ਕੀਤੀ ਹੈ ਜਿਸਦੀ ਪੋਲ ਖੁੱਲ ਚੁੱਕੀ ਹੈ। ਪੀੜਤ ਸੀਤਾ ਵਾਸੀ ਮੰਡੀ ਰੋੜਾਵਾਲੀ ਨੇ ਪੁਲਿਸ ਨੂੰ ਦੱਸਿਆ ਸੀ ਕਿ ਉਸਨੇ ਆਪਣੀ ਜਮੀਨ 34 ਲੱਖ ਵਿੱਚ ਵੇਚੀ ਸੀ ਅਤੇ ਕਿਰਾਏ ਤੇ ਰਹਿੰਦੀ ਹੋਣ ਕਰਕੇ ਪੈਸਿਆਂ ਦੀ ਸੰਭਾਲ ਲਈ ਆਪਣੇ ਚਾਚੇ ਬਗਣ ਦੇ ਕਹਿਣ ਤੇ 29 ਲੱਖ ਰੁਪਏ ਚਾਚੇ ਦੇ ਸੋਹਰਿਆਂ ਘਰ ਮੋਹਨ ਕੇ ਉਤਾੜ ਰੱਖੇ ਸਨ । ਥਾਣਾ ਮੁਖੀ ਨੇ ਦੱਸਿਆ ਕਿ 29 ਲੱਖ ਰੁਪਏ ਦੀ ਵੱਡੀ ਰਕਮ ਵੇਖ ਕੇ ਸੀਤਾ ਦੇ ਚਾਚੇ ਬੱਗਣ ਦੇ ਸਾਲੇ ਜੋਗਿੰਦਰ ਹਰਾ ਦੇ ਮਨ ਵਿੱਚ ਲਾਲਚ ਆ ਗਿਆ ਆ ਗਿਆ ਅਤੇ ਉਸਨੇ ਆਪਣੇ ਦੋਸਤਾਂ ਨਾਲ ਇੱਕ ਸਾਜਿਸ਼ ਰਚ ਕੇ 29 ਲੱਖ ਰੁਪਏ ਦੀ ਲੁੱਟ ਕਰਨ ਦੀ ਸਕੀਮ ਬਣਾਈ । ਪੀੜਤ ਸੀਤਾ ਰਾਣੀ ਨੇ ਦੱਸਿਆ ਚਾਚੇ ਬਗਣ ਦੇ ਸਾਲੇ ਦਾ ਵਿਆਹ ਹੋਣ ਕਰਕੇ ਚਾਚੇ ਦੇ ਸਾਲੇ ਜੋਗਿੰਦਰ ਨੇ ਰਕਮ ਵਾਪਸ ਲੈ ਜਾਣ ਲਈ ਕਿਹਾ ਸੀ । ਸੀਤਾ ਨੇ ਦੱਸਿਆ ਕਿ ਵੀਰਵਾਰ ਉਹ ਕਰੀਬ 3:30 ਵਜੇ ਪਿੰਡ ਮੋਹਣਕੇ ਉਤਾੜ ਵਿਖੇ ਆਪਣੇ ਚਾਚੇ ਦੇ ਸੋਹਰਿਆਂ ਘਰ ਆਪਣੀ ਰਕਮ ਲੈਣ ਲਈ ਪਹੁੰਚੇ ਸਨ ਕਿ ਪਿੱਛੇ ਹੀ ਮੋਟਰਸਾਈਕਲ ਤੇ ਸਵਾਰ ਹੋ ਕੇ ਦੋ ਨੌਜਵਾਨ ਜਿੰਨਾ ਕੋਲ ਕੋਲ ਪਿਸਤੋਲ ਸਨ ਆਏ ਅਤੇ ਪਿਸਤੋਲ ਦੀ ਨੋਕ ਤੇ 29 ਲੱਖ ਰੁਪਏ ਲੁੱਟ ਕੇ ਫਰਾਰ ਹੋ ਗਏ। ਇਸ ਘਟਨਾ ਦੀ ਸੂਚਨਾ ਮਿਲਦੇ ਹੀ ਥਾਣਾ ਮੁਖੀ ਜਸਵਿੰਦਰ ਸਿੰਘ ਪੁਲਿਸ ਪਾਰਟੀ ਸਮੇਤ ਘਟਨਾ ਵਾਲੀ ਥਾਂ ਤੇ ਪੁੱਜੇ ਹਲਾਤਾਂ ਦਾ ਜਾਈਜਾ ਲੈਣ ਉਪਰੰਤ ਡੀਐਸਪੀ ਯਾਦਵਿੰਦਰ ਸਿੰਘ ਬਾਜਵਾ ਨੂੰ ਇਸ ਘਟਨਾ ਬਾਰੇ ਦਸਿਆ।
ਇਸ ਹੋਈ ਲੁੱਟ ਦੀ ਦੀ ਜਾਂਚ ਡੀਐਸਪੀ ਯਾਦਵਿੰਦਰ ਸਿੰਘ ਬਾਜਵਾ ਅਤੇ ਥਾਣਾ ਮੁਖੀ ਇੰਸਪੈਕਟਰ ਜਸਵਿੰਦਰ ਸਿੰਘ ਬਰਾੜ ਵੱਲੋਂ ਬਰੀਕੀ ਨਾਲ ਕੀਤੀ ਗਈ ਤਾਂ ਹਾਲਾਤ ਕੁਛ ਸ਼ੱਕੀ ਜਾਪੇ ਜਿਸ ਤੇ ਪੂਰੀ ਘੋਖ ਪੜਤਾਲ ਕਰਨ ਤੇ ਪਾਇਆ ਗਿਆ ਕੀ ਇਹ ਲੁੱਟ ਸੀਤਾ ਦੇ ਚਾਚੇ ਬਗਣ ਸਿੰਘ ਦੇ ਸਾਲੇ ਜੋਗਿੰਦਰ ਸਿੰਘ ਨੇ ਲਾਲਚਵਸ਼ ਹੋ ਕੇ ਆਪਣੇ ਦੋਸਤ ਵੀ ਸੁਖਚੈਨ ਸਿੰਘ ਅਤੇ ਸੁਖਚੈਨ ਸਿੰਘ ਦੇ ਸਾਲੇ ਲੱਡੂ ਅਤੇ ਹੋਰ ਨਾਲ ਮਿਲ ਕੇ ਖੁਦ ਹੀ ਕੀਤੀ ਹੈ। ਪੁਲਿਸ ਨੇ ਜੋਗਿੰਦਰ ਸਿੰਘ ਨੂੰ ਗ੍ਰਿਫਤਾਰ ਕਰ ਲਿਆ ਹੈ ਅਤੇ ਬਾਕੀਆਂ ਦੀ ਗ੍ਰਿਫਤਾਰੀ ਲਈ ਛਾਪੇਮਾਰੀ ਕੀਤੀ ਜਾ ਰਹੀ ਹੈ