Monday, March 17, 2025
Google search engine
HomePunjabਚੋਰ ਲੱਖਾਂ ਦੇ ਕਬੂਤਰ ਚੋਰੀ ਕਰਕੇ ਫਰਾਰ ਹੋ ਗਏ

ਚੋਰ ਲੱਖਾਂ ਦੇ ਕਬੂਤਰ ਚੋਰੀ ਕਰਕੇ ਫਰਾਰ ਹੋ ਗਏ

ਆਏ ਦਿਨ ਇਲਾਕੇ ‘ਚ ਵਧ ਰਹੀਆਂ ਚੋਰੀ ਦੀਆਂ ਵਾਰਦਾਤਾਂ ਰੁਕਣ ਦਾ ਨਾਮ ਨਹੀਂ ਲੈ ਰਹੀਆਂ ਤੇ ਦੂਜੇ ਪਾਸੇ ਪੁਲਿਸ ਵਿਭਾਗ ਮੂਕ ਦਰਸ਼ਕ ਬਣਿਆ ਹੋਇਆ ਹੈ, ਜਿਸ ਦੇ ਚੱਲਦੇ ਇਲਾਕੇ ਦੇ ਲੋਕਾਂ ਅੰਦਰ ਸਹਿਮ ਦਾ ਮਾਹੌਲ ਪੈਦਾ ਹੋ ਗਿਆ ਹੈ।

ਪਿਛਲੇ ਦਿਨਾਂ ਅੰਦਰ ਹੀ ਪਹਿਲਾਂ ਪਸ਼ੂ ਹਸਪਤਾਲ ਹੋਲ, ਫਿਰ ਬਾਬੇ ਸ਼ਹੀਦਾਂ ਪਿੰਡ ਜਲਾਜਣ ਤੇ ਬੀਤੀ ਰਾਤ ਪਿੰਡ ਰੋਹਣੋਂ ਖੁਰਦ ਦੇ ਪੰਚ ਰੁਪਿੰਦਰ ਸਿੰਘ ਘਰੋਂ 90 ਕਬੂਤਰ ਚੋਰਾਂ ਵੱਲੋਂ ਚੋਰੀ ਕਰ ਲਏ ਗਏ, ਜਿਨ੍ਹਾਂ ਦੀ ਕੀਮਤ ਲੱਖਾਂ ਰੁਪਏ ਬਣਦੀ ਹੈ। ਜਾਣਕਾਰੀ ਦਿੰਦਿਆਂ ਪੰਚ ਰੁਪਿੰਦਰ ਸਿੰਘ ਨੇ ਦੱਸਿਆ ਉਸ ਦੇ ਕੋਠੇ ‘ਤੇ ਕਬੂਤਰਾਂ ਲਈ ਖੁੱਡੇ ਬਣਾਏ ਹੋਏ ਹਨ, ਜਿਨ੍ਹਾਂ ‘ਚ ਕਬੂਤਰ ਰੱਖੇ ਹੋਏ ਸਨ ਤੇ ਚੋਰਾਂ ਨੇ ਬੀਤੀ ਰਾਤ ਘਰ ਦੇ ਪਿਛਲੇ ਪਾਸੇ ਤੋਂ ਪੌੜੀ ਰਾਹੀਂ ਕੋਠੇ ‘ਤੇ ਚੜ੍ਹ ਕੇ ਸਾਰੇ ਕਬੂਤਰ ਚੋਰੀ ਕਰਕੇ ਲੈ ਗਏ।

ਇੱਥੇ ਹੈਰਾਨੀ ਦੀ ਗੱਲ ਇਹ ਹੈ ਕਿ ਇੰਨ੍ਹੀ ਵੱਡੀ ਗਿਣਤੀ ‘ਚ ਕਬੂਤਰ ਪਿੰਜਰਿਆਂ ਤੋਂ ਬਗੈਰ ਰਾਤ ਦੇ ਹਨੇਰੇ ‘ਚ ਚੋਰੀ ਕਰਕੇ ਨਹੀਂ ਲਿਜਾਏ ਜਾ ਸਕਦੇ। ਪੰਚ ਰੁਪਿੰਦਰ ਸਿੰਘ ਨੇ ਦੱਸਿਆ ਕਬੂਤਰ ਚੋਰੀ ਹੋਣ ਦੀ ਰਿਪੋਰਟ ਪੁਲਿਸ ਚੌਕੀ ਈਸੜੂ ਦੇ ਇੰਚਾਰਜ਼ ਚਰਨਜੀਤ ਸਿੰਘ ਨੂੰ ਦੇ ਦਿੱਤੀ ਹੈ।

RELATED ARTICLES
- Advertisment -
Google search engine

Most Popular

Recent Comments