ਜਲੰਧਰ,ਅਪ੍ਰੈਲ 2023 – ਲੋਕ ਸਭਾ ਹਲਕਾ ਜਲੰਧਰ ਦੀ 10 ਮਈ ਨੂੰ ਹੋਣ ਜਾ ਰਹੀ ਜ਼ਿਮਨੀ ਚੋਣ ਲਈ ਅੱਜ ਨਾਮਜ਼ਦਗੀਆਂ ਭਰਨ ਦੇ ਦੂਜੇ ਦਿਨ ਇਕ ਨਾਮਜ਼ਦਗੀ ਪੱਤਰ ਦਾਖਲ ਹੋਇਆ। ਡਿਪਟੀ ਕਮਿਸ਼ਨਰ-ਕਮ-ਜ਼ਿਲ੍ਹਾ ਚੋਣ ਅਫ਼ਸਰ ਜਸਪ੍ਰਰੀਤ ਸਿੰਘ ਨੇ ਇਸ ਸਬੰਧੀ ਜਾਣਕਾਰੀ ਦਿੰਦਿਆਂ ਦੱਸਿਆ ਕਿ ਅੱਜ ਆਜ਼ਾਦ ਉਮੀਦਵਾਰ ਨੀਟੂ ਵੱਲੋਂ ਆਪਣਾ ਨਾਮਜ਼ਦਗੀ ਪੱਤਰ ਦਿੱਤਾ ਗਿਆ। ਉਨ੍ਹਾਂ ਕਿਹਾ ਕਿ ਨਾਮਜ਼ਦਗੀਆਂ ਦਾਖਲ ਕਰਨ ਵਾਲਿਆਂ ਸਬੰਧੀ ਵਧੇਰੇ ਜਾਣਕਾਰੀ ਲਈ ਭਾਰਤੀ ਚੋਣ ਕਮਿਸ਼ਨ ਦੀ ਨੋ ਯੂਅਰ ਕੈਂਡੀਡੇਟ ਐਪ ਡਾਊਨਲੋਡ ਕੀਤੀ ਜਾ ਸਕਦੀ ਹੈ।
ਉਮੀਦਵਾਰਾਂ ਤੇ ਪਾਰਟੀਆਂ ਨੂੰ ਰੈਲੀਆਂ/ਸਮਾਰੋਹ ਕਰਨ ਲਈ ਸਥਾਨਾਂ ਦੀ ਚੋਣ
ਲੋਕ ਸਭਾ ਦੀ ਜ਼ਿਮਨੀ ਚੋਣ ਦੌਰਾਨ ਵੱਖ-ਵੱਖ ਸਿਆਸੀ ਪਾਰਟੀਆਂ ਤੇ ਉਮੀਦਵਾਰਾਂ ਨੂੰ ਰੈਲੀਆਂ ਅਤੇ ਸਮਾਰੋਹ ਕਰਨ ਲਈ ਜ਼ਿਲ੍ਹਾ ਚੋਣ ਅਫ਼ਸਰ ਵੱਲੋਂ ਸਥਾਨਾਂ ਦੀ ਚੋਣ ਕੀਤੀ ਗਈ ਹੈ। ਜ਼ਿਲ੍ਹਾ ਚੋਣ ਅਫ਼ਸਰ ਜਸਪ੍ਰਰੀਤ ਸਿੰਘ ਨੇ ਕਿਹਾ ਕਿ ਜ਼ਿਮਨੀ ਚੋਣ ਦੌਰਾਨ ਰੈਲੀਆਂ ਲਈ ਲੋੜੀਂਦੀ ਪ੍ਰਵਾਨਗੀਆਂ ਸਮਰੱਥ ਅਧਿਕਾਰੀ ਤੋਂ ਲੈਣੀ ਜ਼ਰੂਰੀ ਹੋਵੇਗੀ। ਸਬ-ਡਵੀਜ਼ਨ ਜਲੰਧਰ-2 ਵਿਖੇ ਦਾਣਾ ਮੰਡੀ ਕਰਤਾਰਪੁਰ, ਖਹਿਰਾ ਮੱਝਾ ਤੇ ਪਚਰੰਗਾ ਦਾਣਾ ਮੰਡੀ ਦੀ ਚੋਣ ਕੀਤੀ ਗਈ ਹੈ। ਇਸੇ ਤਰ੍ਹਾਂ ਸ਼ਹਿਨਾਈ ਪੈਲੇਸ ਭਾਰਗੋ ਕੈਂਪ, ਟਾਹਲੀ ਵਾਲਾ ਚੌਕ ਭਾਰਗੋ ਕੈਂਪ, ਬਾਬਾ ਬੁੱਢਾ ਮਾਈ ਗਰਾਊਂਡ, ਮਾਡਲ ਹਾਊਸ ਪਾਰਕ, ਦੁਸਹਿਰਾ ਗਰਾਉਂਡ ਨੇੜੇ ਘਾਹ ਮੰਡੀ, ਨੇੜੇ ਮਾਤਾ ਗੁਜਰੀ ਸਕੂਲ ਰਾਜ ਨਗਰ, ਪਾਰਸ ਇਨਕਲੇਵ ਗਲੀ ਨੰਬਰ 1 ਟੀ ਪੁਆਇੰਟ, ਗਰੋਵਰ ਕਲੋਨੀ 120 ਫੁੱਟੀ ਰੋਡ, ਕਟਿਹਰਾ ਮੁਹੱਲਾ ਬਸਤੀ ਬਾਵਾਖੇਲ, ਨੇੜੇ ਖਹਿਰਾ ਗਰਾਊਂਡ ਬਸਤੀ ਮਿੱਠੂ, ਦੁਸਹਿਰਾ ਗਰਾਊਂਡ ਨਿਊ ਦਿਓਲ ਨਗਰ ਵਿਖੇ ਸਿਆਸੀ ਰੈਲੀਆਂ ਕੀਤੀਆਂ ਜਾ ਸਕਣਗੀਆਂ। ਹਲਕਾ ਸ਼ਾਹਕੋਟ ਵਿਖੇ ਦੁਸਹਿਰਾ ਗਰਾਊਂਡ ਸ਼ਾਹਕੋਟ, ਰਾਮਗੜ੍ਹੀਆਂ ਚੌਕ ਸ਼ਾਹਕੋਟ, ਦੁਸਹਿਰਾ ਗਰਾਊਂਡ ਲੋਹੀਆਂ, ਕੁੱਟੀਆ ਗਰਾਊਂਡ ਲੋਹੀਆਂ, ਸਪੋਰਟਸ ਸਟੇਡੀਅਮ ਮਲਸੀਆਂ, ਦੁਸਹਿਰਾ ਗਰਾਊਂਡ ਮਹਿਤਪੁਰ ਵਿਖੇ ਸਿਆਸੀ ਸਮਾਰੋਹ ਹੋ ਸਕਣਗੇ। ਇਸੇ ਤਰਾਂ੍ਹ ਫਿਲੌਰ ਵਿਖੇ ਅਨਾਜ ਮੰਡੀ ਫਿਲੌਰ, ਅਨਾਜ ਮੰਡੀ ਗੁਰਾਇਆ, ਅਨਾਜ ਮੰਡੀ ਅੱਪਰਾ, ਦੁਸਹਿਰਾ ਗਰਾਊਂਡ ਜੰਡਿਆਲਾ, ਮੁਠੱਡਾ ਖੁਰਦ ਅਨਾਜ ਮੰਡੀ, ਪਿੰਡ ਅੱਟਾ, ਬੜਾ ਪਿੰਡ, ਮੁਠੱਡਾ ਕਲਾਂ ਅਤੇ ਪਿੰਡ ਭੈਣੀ ਦੀਆਂ ਪੰਚਾਇਤੀ ਗਰਾਊਂਡਾਂ ਦੀ ਚੋਣ ਕੀਤੀ ਗਈ ਹੈ। ਨਕੋਦਰ ਹਲਕੇ ਲਈ ਦੁਸਹਿਰਾ ਗਰਾਊਂਡ ਨੇੜੇ ਬੱਸ ਸਟੈਂਡ ਅਤੇ ਦੁਸਹਿਰਾ ਗਰਾਊਂਡ ਨੇੜੇ ਬੱਸ ਸਟੈਂਡ ਨੂਰਮਹਿਲ ਦੀ ਚੋਣ ਕੀਤੀ ਗਈ ਹੈ। ਆਦਮਪੁਰ ਵਿਖੇ ਦੁਸਹਿਰਾ ਗਰਾਊਂਡ ਆਦਮਪੁਰ, ਦਾਣਾ ਮੰਡੀ ਭੋਗਪੁਰ, ਦਾਣਾ ਮੰਡੀ ਅਲਾਵਲਪੁਰ, ਦਾਣਾ ਮੰਡੀ ਢੰਡੋਰ, ਦਾਣਾ ਮੰਡੀ ਆਦਮਪੁਰ, ਸਟੇਡੀਅਮ ਸੰਘਵਾਲ, ਪਿੰਡ ਕਿੰਗਰਾ ਚੋ ਵਾਲਾ ਦੀ ਗਰਾਊਂਡ, ਪਿੰਡ ਰਾਸਤਗੋ ਦੀ ਗਰਾਊਂਡ ਚੁਣੀ ਗਈ ਹੈ। ਇਸੇ ਤਰਾਂ੍ਹ ਜਲੰਧਰ-1 ਸਬ ਡਵੀਜ਼ਨ ਲਈ ਲਾਇਲਪੁਰ ਖਾਲਸਾ ਕਾਲਜ (ਲੜਕੇ) ਗਰਾਊਂਡ, ਲਾਇਲਪੁਰ ਖਾਲਸਾ ਕਾਲਜ (ਲੜਕੀਆਂ) ਦੀ ਗਰਾਊਂਡ, ਪੁੱਡਾ ਮਾਰਕਿਟ ਗਰਾਊਂਡ, ਪੀਏਪੀ ਗਰਾਊਂਡ ਜਲੰਧਰ, ਦੁਸਹਿਰਾ ਗਰਾਊਂਡ ਦਕੋਹਾ, ਜੀਐਨਡੀਯੂ ਕੈਂਪਸ ਲੱਧੇਵਾਲੀ, ਚੁਗਿੱਟੀ ਪਾਰਕ, ਜੇਸੀ ਰਿਜੋਰਟ, ਪੁੱਡਾ ਕੰਪਲੈਕਸ, ਜੇਕੇ ਪੈਲੇਸ, ਅਮਰ ਪੈਲੇਸ ਰਾਮਾ ਮੰਡੀ ਅਤੇ ਭਾਰਤ ਨਗਰ ਰਾਮਾ ਮੰਡੀ, ਨਿਊ ਜਵਾਹਰ ਨਗਰ ਪਾਰਕ, ਦੁਸਹਿਰਾ ਗਰਾਊਂਡ, ਜਲੰਧਰ ਕੈਂਟ, ਜੰਝ ਘਰ ਖੁਸਰੋਪੁਰ, ਕਮਿਊਨਟੀ ਹਾਲ ਅਲਾਦੀਨਪੁਰ, ਹਾਕੀ ਸਟੇਡੀਅਮ ਸੰਸਾਰਪੁਰ, ਫੁੱਟਬਾਲ ਗਰਾਊਂਡ ਧੀਣਾ, ਮੋਤਾ ਸਿੰਘ ਨਗਰ ਪਾਰਕ, ਭਾਈ ਦਿਆਲਾ ਜੀ ਪਾਰਕ, ਗੁਰੂ ਤੇਗ ਬਹਾਦਰ ਨਗਰ, ਦਾਣਾ ਮੰਡੀ ਜਮਸ਼ੇਰ, ਮਾਸਟਰ ਤਾਰਾ ਸਿੰਘ ਨਗਰ ਪਾਰਕ ਅਤੇ ਡਿਫੈਂਸ ਕਲੋਨੀ ਵਿਖੇ ਚੋਣ ਰੈਲੀਆਂ/ਸਮਾਰੋਹ ਕੀਤੀਆਂ ਜਾ ਸਕਣਗੀਆਂ।