Sunday, December 22, 2024
Google search engine
HomePunjabਜਾਨਲੇਵਾ ਹਮਲੇ ਦੌਰਾਨ ਜ਼ਖ਼ਮੀ ਹੋਏ ਨੌਜਵਾਨ ਨੇ ਨਿੱਜੀ ਹਸਪਤਾਲ 'ਚ ਤੋੜਿਆ ਦਮ

ਜਾਨਲੇਵਾ ਹਮਲੇ ਦੌਰਾਨ ਜ਼ਖ਼ਮੀ ਹੋਏ ਨੌਜਵਾਨ ਨੇ ਨਿੱਜੀ ਹਸਪਤਾਲ ‘ਚ ਤੋੜਿਆ ਦਮ

ਟਾਂਡਾ ਉੜਮੁੜ, 20 ਅਕਤੂਬਰ 2023- ਬੀਤੇ ਦਿਨੀਂ ਇਕ ਜਾਨਲੇਵਾ ਹਮਲੇ ਦੌਰਾਨ ਜ਼ਖ਼ਮੀ ਹੋਏ ਨੌਜਵਾਨ ਦੀ ਬੀਤੀ ਰਾਤ ਜਲੰਧਰ ਦੇ ਇਕ ਨਿੱਜੀ ਹਸਪਤਾਲ ਵਿਚ ਇਲਾਜ ਦੌਰਾਨ ਮੌਤ ਹੋ ਗਈ । ਇਸ ਤੋਂ ਬਾਅਦ ਟਾਂਡਾ ਪੁਲਿਸ ਨੇ ਪਹਿਲਾਂ ਦਰਜ ਕੀਤੇ ਮੁਕੱਦਮੇ ਵਿਚ ਕਤਲ ਦੇ ਇਲਜਾਮ ਤਹਿਤ ਧਾਰਾਵਾਂ ‘ਚ ਵਾਧਾ ਕਰ ਦਿੱਤਾ। ਮ੍ਰਿਤਕ ਨੌਜਵਾਨ ਦੀ ਪਛਾਣ ਅਕਾਸ਼ ਸਿੰਘ ਉਮਰ ਕਰੀਬ 24 ਸਾਲ ਪੁੱਤਰ ਦਰਸ਼ਨ ਸਿੰਘ ਵਾਸੀ ਲੋਧੀਚੱਕ ਵਜੋਂ ਹੋਈ ਹੈ।

ਜ਼ਿਕਰਯੋਗ ਹੈ ਕਿ ਅਕਾਸ਼ ਫਰਿੱਜ਼ ਰਿਪੇਅਰ ਦਾ ਕੰਮ ਕਰਦਾ ਸੀ ਕਿ ਇੱਕ ਦਿਨ ਜਦੋਂ ਉਹ ਆਪਣੇ ਭਰਾ ਨਾਲ ਆਪਣੀ ਦੁਕਾਨ ਤੇ ਮੌਜੂਦ ਸੀ ਕਿ ਅਚਾਨਕ ਕੁਝ ਹਮਲਾਵਰਾਂ ਨੇ ਉਸ ‘ਤੇ ਕੁਹਾੜੀ ਨਾਲ ਹਮਲਾ ਕਰਕੇ ਗੰਭੀਰ ਰੂਪ ‘ਚ ਜ਼ਖਮੀ ਕਰ ਦਿੱਤਾ ਸੀ । ਉਸ ਸਮੇਂ ਟਾਂਡਾ ਪੁਲਿਸ ਨੇ ਆਕਾਸ਼ ਦੇ ਭਰਾ ਪੁਨੀਤ ਦੇ ਬਿਆਨਾਂ ਦੇ ਆਧਾਰ ‘ਤੇ ਹਮਲਾਵਰਾਂ ਰਣਜੋਧ ਸਿੰਘ ਵਾਸੀ ਪਲਾਅ ਚੱਕ ਅਤੇ ਜਗਪ੍ਰੀਤ ਸਿੰਘ ਵਾਸੀ ਮੁਨਕਾ ਖਿਲਾਫ ਮੁਕੱਦਮਾ ਦਰਜ ਕਰ ਕੇ ਗ੍ਰਿਫਤਾਰ ਕਰ ਲਿਆ ਸੀ ਅਤੇ ਹੁਣ ਇਸ ਮਾਮਲੇ ਵਿਚ ਨਾਮਜ਼ਦ ਹੋਰ ਦੋਸ਼ੀਆਂ ਦੀ ਭਾਲ ਕੀਤੀ ਜਾ ਰਹੀ ਹੈ।

RELATED ARTICLES
- Advertisment -
Google search engine

Most Popular

Recent Comments