ਭੁਨਰਹੇੜੀ ,13 ਮਈ 2023- ਹਾਲ ਹੀ ‘ਚ ਜਲੰਧਰ ਜ਼ਿਮਨੀ ਚੋਣ ‘ਚ ਹੋਈ ਆਮ ਆਦਮੀ ਪਾਰਟੀ ਦੀ ਜਿੱਤ ਦੀ ਖੁਸ਼ੀ ‘ਚ ਸ਼ਨੀਵਾਰ ਨੂੰ ਵਿਧਾਨ ਸਭਾ ਹਲਕਾ ਸਨੌਰ ਦੇ ਵਿਧਾਇਕ ਹਰਮੀਤ ਸਿੰਘ ਪਠਾਣਮਾਜਰਾ ਨੇ ਮਠਿਆਈ ਵੰਡਦਿਆਂ ਕਿਹਾ ਕਿ ਜਲੰਧਰ ਜਿਮਨੀ ਚੋਣ ਵਿਚ ਆਮ ਆਦਮੀ ਪਾਰਟੀ ਦੀ ਹੀ ਜਿੱਤ ਨਹੀਂ ਹੋਈ ਬਲਕਿ ਜਲੰਧਰ ਵਾਸੀਆਂ ਦੀ ਆਪਣੀ ਵੀ ਜਿੱਤ ਹੋਈ ਹੈ।
ਵਿਧਾਇਕ ਹਰਮੀਤ ਸਿੰਘ ਪਠਾਣਮਾਜਰਾ ਨੇ ਕਿਹਾ ਕਿ ਜਲੰਧਰ ਜਿੱਤ ਨੇ ਸਾਬਤ ਕਰ ਦਿੱਤਾ ਕਿ ਪੰਜਾਬ ਦੇ ਲੋਕ ਆਮ ਆਦਮੀ ਪਾਰਟੀ ਦੇ ਨਾਲ ਹਨ ਅਤੇ ਪਾਰਟੀ ਦੀਆਂ ਨੀਤੀਆਂ ਦੇ ਨਾਲ ਪੂਰਨ ਤੌਰ ‘ਤੇ ਸਹਿਮਤ ਹਨ। ਉਨ੍ਹਾਂ ਕਿਹਾ ਕਿ ਅੱਜ ਪੰਜਾਬ ਵਿਚ ਸਿਹਤ ਦੇ ਖੇਤਰ ‘ਚ ਵੱਡਾ ਬਦਲਾਅ ਦੇਖਣ ਨੂੰ ਮਿਲ ਰਿਹਾ ਹੈ, ਜਿੱਥੇ ਮੁਹੱਲਾ ਕਲੀਨਿਕਾਂ ਦੇ ਰੂਪ ‘ਚ ਲੋਕਾਂ ਨੂੰ ਉਨ੍ਹਾਂ ਦੇ ਘਰਾਂ ਦੇ ਕੋਲ ਸਿਹਤ ਸਹੂਲਤਾਂ ਮਿਲ ਰਹੀਆਂ ਹਨ। ਅੱਜ ਪੰਜਾਬ ਦੇ ਲੋਕ ਭਿ੍ਸ਼ਟਾਚਾਰ ਤੋਂ ਮੁਕਤੀ ਮਹਿਸੂਸ ਕਰ ਰਹੇ ਹਨ, ਨੌਜਵਾਨਾਂ ਨੂੰ ਮੈਰਿਟ ਦੇ ਆਧਾਰ ‘ਤੇ ਨੌਕਰੀਆਂ ਮਿਲੀਆਂ ਹਨ ਤੇ ਇਹ ਸਭ ਕਾਰਨ ਹਨ ਜਿਨ੍ਹਾਂ ਕਰ ਕੇ ਪੰਜਾਬ ਦੇ ਲੋਕ ਆਮ ਆਦਮੀ ਪਾਰਟੀ ਨੂੰ ਪੂਰਨ ਤੌਰ ‘ਤੇ ਖੁਸ਼ ਹਨ। ਇਸ ਮੌਕੇ ਉਨ੍ਹਾਂ ਨਾਲ ਅਮਰ ਸੰਘੇੜਾ, ਨਰਿੰਦਰ ਸਿੰਘ ਤੱਖਰ, ਹੈਪੀ ਅੰਬਰ ਸਰੀਆ, ਬਲਜਿੰਦਰ ਨੰਦਗੜ੍ਹ, ਬਲਿਹਾਰ ਚੀਮਾ, ਲਾਡੀ ਰਸੂਲਪੁਰ, ਗੁਰਪ੍ਰਰੀਤ ਗੁਰੀ, ਡਾ. ਬਿੱਟੂ, ਲਵਪ੍ਰਰੀਤ ਧਾਲੀਵਾਲ, ਰੂਪੀ ਕੱਕੇਪੁਰ, ਇਕਬਾਲ ਸਿੰਘ, ਭੁਪਿੰਦਰ ਹਾਂਡਾ, ਪਰਮਿੰਦਰ ਸਿੰਘ, ਦੀਪਾਂਸ਼ੂ ਸਨੌਰ, ਬਿੱਟੂ ਕੈਂਥ, ਜੱਗੀ ਸੰਘੇੜਾ, ਭੁਪਿੰਦਰ ਟਿੱਬਾ, ਗੁਰਮੀਤ ਮੀਤਾ, ਪਾਲ ਧੰਜੂ, ਤਰਸੇਮ ਸਿੰਘ, ਸਤਿੰਦਰ ਹਾਂਡਾ, ਰਾਕੇਸ਼ ਸਿੰਗਲਾ, ਮਿੰਟੂ ਢੀਂਡਸਾ, ਗੁਰਇਕਬਾਲ, ਜੱਗੂ ਸ਼ੌਂਕੀਨ ਤੇ ਗੋਲਡੀ ਆਦਿ ਮੌਜੂਦ ਸਨ।