Sunday, December 22, 2024
Google search engine
HomePunjabਜੀ-20 ਦੀ ਦੂਜੀ ਬੈਠਕ ਲਈ ਚੰਡੀਗੜ੍ਹ ਤਿਆਰ, ਸੋਮਵਾਰ ਨੂੰ ਕਈ ਡੈਲੀਗੇਟ ਪਹੁੰਚੇ

ਜੀ-20 ਦੀ ਦੂਜੀ ਬੈਠਕ ਲਈ ਚੰਡੀਗੜ੍ਹ ਤਿਆਰ, ਸੋਮਵਾਰ ਨੂੰ ਕਈ ਡੈਲੀਗੇਟ ਪਹੁੰਚੇ

ਜਲੰਧਰ ,27 ਮਾਰਚ 2023- ਯੂਟੀ ਪ੍ਰਸ਼ਾਸਨ ਨੇ ਸ਼ਹਿਰ ਵਿਚ ਦੂਜੀ ਜੀ-20 ਮੀਟਿੰਗ ਦੇ ਆਯੋਜਨ ਲਈ ਤਿਆਰੀਆਂ ਮੁਕੰਮਲ ਕਰ ਲਈਆਂ ਹਨ। ਸੋਮਵਾਰ ਤੋਂ ਵੱਖ-ਵੱਖ ਦੇਸ਼ਾਂ ਤੋਂ ਡੈਲੀਗੇਟ ਪਹੁੰਚਣੇ ਸ਼ੁਰੂ ਹੋ ਗਏ ਹਨ। ਮੰਗਲਵਾਰ ਸ਼ਾਮ ਤੱਕ ਜੀ-20 ਦੇਸ਼ਾਂ ਦੇ ਕਰੀਬ 100 ਡੈਲੀਗੇਟ ਮੀਟਿੰਗ ਵਿੱਚ ਹਿੱਸਾ ਲੈਣ ਲਈ ਚੰਡੀਗੜ੍ਹ ਪਹੁੰਚ ਜਾਣਗੇ। ਯੂਟੀ ਦੇ ਸਲਾਹਕਾਰ ਧਰਮਪਾਲ ਦੀ ਪ੍ਰਧਾਨਗੀ ਹੇਠ ਗ੍ਹਿ ਸਕੱਤਰ ਅਤੇ ਹੋਰ ਅਧਿਕਾਰੀਆਂ ਨਾਲ ਜੀ-20 ਦੀਆਂ ਤਿਆਰੀਆਂ ਨੂੰ ਲੈ ਕੇ ਤਿਆਰੀਆਂ ਦਾ ਜਾਇਜ਼ਾ ਲਿਆ। ਮੀਟਿੰਗ ਦਾ ਮੁੱਖ ਸਮਾਗਮ ਆਈਟੀ ਪਾਰਕ ਸਥਿਤ ਹੋਟਲ ਲਲਿਤ ਵਿਖੇ ਹੋਵੇਗਾ। ਸੋਮਵਾਰ ਨੂੰ ਯੂਟੀ ਪ੍ਰਸ਼ਾਸਨ ਦੇ ਜ਼ਿਆਦਾਤਰ ਅਧਿਕਾਰੀ ਜੀ-20 ਮੀਟਿੰਗ ਦੀਆਂ ਤਿਆਰੀਆਂ ਵਿਚ ਰੁੱਝੇ ਹੋਏ ਸਨ। ਕੁਝ ਡੈਲੀਗੇਟ ਹਵਾਈ ਅੱਡੇ ਤੋਂ ਅਤੇ ਕੁਝ ਸੜਕ ਰਾਹੀਂ ਚੰਡੀਗੜ੍ਹ ਪਹੁੰਚ ਰਹੇ ਹਨ। ਪ੍ਰਰੋਗਰਾਮ ਦੇ ਸਫਲ ਆਯੋਜਨ ਲਈ ਯੂਟੀ ਪ੍ਰਸ਼ਾਸਨ ਦੇ ਸਾਰੇ ਆਈਏਐੱਸ, ਆਈਪੀਐੱਸ, ਪੀਸੀਐੱਸ, ਐੱਚਸੀਐੱਸ ਅਧਿਕਾਰੀਆਂ ਨੂੰ ਵਿਸ਼ੇਸ਼ ਤੌਰ ‘ਤੇ ਤਾਇਨਾਤ ਕੀਤਾ ਗਿਆ ਹੈ। ਅਧਿਕਾਰੀਆਂ ਨੂੰ ਗ੍ਹਿ ਸਕੱਤਰ ਨਿਤਿਨ ਕੁਮਾਰ ਯਾਦਵ ਦੀ ਨਿਗਰਾਨੀ ਹੇਠ ਜ਼ਿੰਮੇਵਾਰੀ ਸੌਂਪੀ ਗਈ ਹੈ।

ਹਵਾਈ ਅੱਡੇ ਤੋਂ ਹੋਟਲ ਲਲਿਤ ਤੱਕ ਸੜਕਾਂ ‘ਤੇ ਜੀ-20 ਬੋਰਡ ਵਿਸ਼ੇਸ਼ ਤੌਰ ‘ਤੇ ਲਗਾਏ ਗਏ ਹਨ। ਇੰਜਨੀਅਰਿੰਗ ਵਿਭਾਗ ਵੱਲੋਂ ਦੋ ਦਿਨਾਂ ਵਿੱਚ ਫੁੱਲ ਬੈੱਡ ਤਿਆਰ ਕਰ ਲਏ ਗਏ ਹਨ।

ਡੱਬਾ..

ਮਹਿਮਾਨਾਂ ਲਈ ਵਿਸ਼ੇਸ਼ ਤਿਆਰੀਆਂ

ਮੀਟਿੰਗ ਵਿਚ ਸ਼ਾਮਲ ਹੋਣ ਵਾਲੇ ਡੈਲੀਗੇਟਾਂ ਲਈ ਹੋਟਲ ਲਲਿਤ ਤੋਂ ਇਲਾਵਾ ਹੋਟਲ ਹਯਾਤ, ਹੋਟਲ ਮਾਊਂਟ ਵਿਊ ਅਤੇ ਯੂਟੀ ਗੈਸਟ ਹਾਊਸ ਵਿੱਚ ਠਹਿਰਨ ਦਾ ਪ੍ਰਬੰਧ ਕੀਤਾ ਗਿਆ ਹੈ। ਸਾਰੇ ਹੋਟਲਾਂ ਵਿੱਚ ਵਿਸ਼ੇਸ਼ ਤੌਰ ‘ਤੇ ਹੈਲਪ ਡੈਸਕ ਤਿਆਰ ਕੀਤੇ ਗਏ ਹਨ। ਇੱਥੇ 13 ਅਧਿਕਾਰੀਆਂ ਦੀ ਡਿਊਟੀ ਲਗਾਈ ਗਈ ਹੈ। ਡੈਲੀਗੇਟਾਂ ਲਈ 50 ਤੋਂ ਵੱਧ ਵਾਹਨ ਰਾਖਵੇਂ ਰੱਖੇ ਗਏ ਹਨ। ਸੁਖਨਾ ਝੀਲ ਜਾਂ ਹੋਰ ਸੈਰ-ਸਪਾਟਾ ਸਥਾਨਾਂ ‘ਤੇ ਮਹਿਮਾਨਾਂ ਲਈ ਵਿਸ਼ੇਸ਼ ਪ੍ਰਬੰਧ ਕੀਤੇ ਜਾਣਗੇ। ਮੌਸਮ ਵਿਭਾਗ ਵੱਲੋਂ ਮੀਂਹ ਦੀ ਸੰਭਾਵਨਾ ਨੂੰ ਦੇਖਦੇ ਹੋਏ ਪ੍ਰਸ਼ਾਸਨ ਨੇ ਪਹਿਲਾਂ ਹੀ ਵਿਕਲਪ ਤਿਆਰ ਕਰ ਲਏ ਹਨ।

ਡੱਬਾ..

ਤਿੰਨ ਦਿਨ ਖੇਤੀਬਾੜੀ ‘ਤੇ ਹੋਵੇਗਾ ਮੰਥਨ

ਜੀ-20 ਦੀ ਬੈਠਕ ‘ਚ ਦੁਨੀਆ ਭਰ ਦੇ ਖੇਤੀ ਖੇਤਰ ਦੇ ਮਾਹਿਰ ਆਪਣੇ ਵਿਚਾਰ ਸਾਂਝੇ ਕਰਨਗੇ। 28 ਨੂੰ ਜ਼ੀਰੋ ਡੇਅ ਵਜੋਂ ਰੱਖਿਆ ਗਿਆ ਹੈ, ਜਿਸ ਤਹਿਤ ਹੋਟਲ ਲਲਿਤ ਵਿਖੇ ਡੈਲੀਗੇਟਾਂ ਲਈ ਵਿਸ਼ੇਸ਼ ਡਿਨਰ ਦਾ ਆਯੋਜਨ ਕੀਤਾ ਜਾਵੇਗਾ। ਨਗਰ ਨਿਗਮ ਵੱਲੋਂ 29 ਮਾਰਚ ਨੂੰ ਰੌਕ ਗਾਰਡਨ ਵਿਖੇ ਹੋਣ ਵਾਲੇ ਮੀਲਟ ਮੇਲੇ ਵਿਚ ਮਹਿਮਾਨਾਂ ਦਾ ਸਵਾਗਤ ਕੀਤਾ ਜਾਵੇਗਾ। ਯੂਟੀ ਪ੍ਰਸ਼ਾਸਨ ਵੱਲੋਂ 30 ਮਾਰਚ ਨੂੰ ਸੁਖਨਾ ਝੀਲ ਵਿਖੇ ਰਾਤ ਦੇ ਖਾਣੇ ਦਾ ਪ੍ਰਬੰਧ ਕੀਤਾ ਗਿਆ ਹੈ। 31 ਮਾਰਚ ਦੀ ਸ਼ਾਮ ਨੂੰ ਪਿੰਜੌਰ ਗਾਰਡਨ ਵਿਖੇ ਹਰਿਆਣਾ ਸਰਕਾਰ ਵੱਲੋਂ ਮਹਿਮਾਨਾਂ ਲਈ ਰਾਤ ਦੇ ਖਾਣੇ ਅਤੇ ਰੰਗਾਰੰਗ ਪ੍ਰਰੋਗਰਾਮ ਦਾ ਪ੍ਰਬੰਧ ਕੀਤਾ ਗਿਆ ਹੈ।

ਹਵਾਲੇ ..

ਯੂਟੀ ਪ੍ਰਸ਼ਾਸਨ ਜੀ-20 ਮੀਟਿੰਗ ਲਈ ਪੂਰੀ ਤਰ੍ਹਾਂ ਤਿਆਰ ਹੈ। ਕੇਂਦਰ ਸਰਕਾਰ ਦੀਆਂ ਹਦਾਇਤਾਂ ਤਹਿਤ ਸਾਰੀਆਂ ਤਿਆਰੀਆਂ ਮੁਕੰਮਲ ਕਰ ਲਈਆਂ ਗਈਆਂ ਹਨ। ਯੂਟੀ ਪ੍ਰਸ਼ਾਸਨ ਨੇ ਪਿਛਲੇ ਦਿਨੀਂ ਜੀ-20 ਦੀ ਮੀਟਿੰਗ ਵੀ ਕਰਵਾਈ ਸੀ, ਇਸ ਵਾਰ ਵੀ ਮੀਟਿੰਗ ਸਫਲਤਾਪੂਰਵਕ ਕਰਵਾਈ ਜਾਵੇਗੀ।

RELATED ARTICLES
- Advertisment -
Google search engine

Most Popular

Recent Comments