ਡੇਰਾ ਬਾਬਾ ਨਾਨਕ, 20 ਅਕਤੂਬਰ 2023- ਪੁਲਿਸ ਥਾਣਾ ਡੇਰਾ ਬਾਬਾ ਨਾਨਕ ਅਧੀਨ ਆਉਂਦੇ ਸਰਹੱਦ ਨਜ਼ਦੀਕ ਵੱਸੇ ਪਿੰਡ ਹਰੂਵਾਲ ਦੇ ਖੇਤਾਂ ‘ਚੋਂ ਪੰਜਾਬ ਪੁਲਿਸ ਵੱਲੋਂ ਦੋ ਪੈਕਟ ਹੈਰੋਇਨ ਬਰਾਮਦ ਕੀਤੀ ਗਈ ਇਥੇ ਦੱਸਣਯੋਗ ਕਿ 2 ਸੰਤਬਰ ਨੂੰ ਇੰਨਕਾਊਂਟਰ ਇਟੈਲੀਜੈਂਸੀ ਅੰਮ੍ਰਿਤਸਰ ਦੀ ਟੀਮ ਵੱਲੋਂ ਇਹ ਖੇਤਰ ਦੇ ਖੇਤਾਂ ਤੋਂ 15 ਪੈਕਟ ਹੈਰੋਇਨ ਬਰਾਮਦ ਕਰ ਕੇ ਵੱਡੀ ਕਾਮਯਾਬੀ ਹਾਸਲ ਕੀਤੀ ਸੀ । ਜਾਣਕਾਰੀ ਮੁਤਾਬਕ ਵੀਰਵਾਰ ਦੇਰ ਸਾਮ ਪਿੰਡ ਹਰੂਵਾਲ ਦੇ ਝੋਨੇ ਦੇ ਖੇਤਾਂ ਵਿੱਚੋਂ ਸਰਚ ਅਭਿਆਨ ਦੌਰਾਨ ਖੇਤ ਵਿੱਚੋਂ ਦੋ ਪੈਕਟ ਹੈਰੋਇਨ ਬਰਾਮਦ ਕੀਤੀ। ਇਸ ਮੌਕੇ ਡੀਐਸਪੀ ਨਰਿੰਦਰਪਾਲ ਐਸਐਚਓ ਬਿਕਰਮਜੀਤ ਸਿੰਘ ਡੇਰਾ ਬਾਬਾ ਨਾਨਕ ਸਮੇਤ ਪੁਲਿਸ ਕਰਮਚਾਰੀ ਹਾਜ਼ਰ ਸਨ। ਦੋ ਪੈਕਟ ਹੈਰੋਇਨ ਬਰਾਮਦ ਕਰਨ ਉਪਰੰਤ ਬੀਐਸਐਫ਼ ਦੀ 27 ਬਟਾਲੀਅਨ ਦੇ ਕਮਾਂਡੈਟ ਤੋਂ ਇਲਾਵਾ ਐਨਕਾਊਂਟਰ ਇਟੈਲੀਜੈਂਸੀ ਅੰਮ੍ਰਿਤਸਰ ਦੇ ਅਧਿਕਾਰੀ ਵੀ ਮੌਕੇ ਤੇ ਪਹੁੰਚੇ। ਇਸ ਸਬੰਧੀ ਡੀਐਸਪੀ ਨਰਿੰਦਰਪਾਲ ਸਿੰਘ ਨੇ ਦੱਸਿਆ ਕਿ ਪੁਲਿਸ ਵੱਲੋਂ ਕੀਤੇ ਗਏ ਸਰਚ ਅਭਿਆਨ ਦੌਰਾਨ ਦੋ ਹੈਰੋਇਨ ਜਿਸ ਦਾ ਵਜਨ ਕਰੀਬ 2 ਕਿਲੋ 100 ਗ੍ਰਾਮ ਦੇ ਕਰੀਬ ਬਰਾਮਦ ਕਰਨ ਵਿੱਚ ਸਫਲਤਾ ਹਾਸਿਲ ਕੀਤੀ।
ਇੱਥੇ ਦੱਸਣ ਯੋਗ ਹੈ ਪਿਛਲੇ ਸਮੇਂ ਦੌਰਾਨ ਐਨਕਾਊਂਟਰ ਅਟੈਲੀਜੈਸੀ ਅੰਮ੍ਰਿਤਸਰ ਵੱਲੋਂ ਭਾਰਤ-ਪਾਕਿਸਤਾਨ ਕੌਮਾਂਤਰੀ ਸਰਹੱਦ ਨਾਲ ਲੱਗਦੇ ਪਿੰਡ ਹਰੂਵਾਲ ਦੇ ਖੇਤਾਂ ‘ਚ ਚੈਕਿੰਗ ਦੌਰਾਨ 15 ਪੈਕਟ ਹੈਰੋਇਨ ਬਰਾਮਦ ਕੀਤੀ ਸੀ ਅਤੇ ਉਸ ਸਮੇਂ ਫੜੇ ਗਏ ਤਿੰਨ ਦੋਸ਼ੀਆਂ ਨੇ ਮੰਨਿਆ ਸੀ ਕਿ ਡਰੋਨ ਰਾਹੀਂ 20 ਪੈਕਟ ਹੈਰੋਇਨ ਭਾਰਤੀ ਖੇਤਰ ‘ਚ ਪਹੁੰਚੀ ਸੀ ਜਿਨਾਂ ਵਿੱਚੋਂ 15 ਪੈਕਟ ਪਹਿਲਾ ਬਰਾਮਦ ਕੀਤੀ ਗਈ ਸੀ ਅਤੇ ਇਸ ਸਬੰਧੀ ਬੀਐਸਐਫ ਅਤੇ ਵੱਖ-ਵੱਖ ਏਜੰਸੀਆਂ ਵੱਲੋਂ ਪਿਛਲੇ ਸਮੇਂ ਤੋਂ ਇਸ ਖੇਤਰ ਵਿੱਚ ਸਰਚ ਅਭਿਆਨ ਕੀਤਾ ਜਾ ਰਿਹਾ ਸੀ ਜਿਸ ਤਹਿਤ ਪੰਜਾਬ ਪੁਲਿਸ ਵੱਲੋਂ ਸਰਚ ਦੌਰਾਨ ਫੜੇ ਗਏ ਦੋ ਪੈਕਟ ਹੈਰੋਇਨ ਪਿਛਲੀ ਖੇਪ ਦਾ ਹੀ ਹਿੱਸਾ ਹੈ।