ਚੰਡੀਗੜ੍ਹ, 09 ਅਪ੍ਰੈਲ 2023- ਡੇਰਾ ਮੁਖੀ ਰਾਮ ਰਹੀਮ ਦੀ ਧੀ ਹਨੀਪ੍ਰੀਤ ਤੋਂ 50 ਲੱਖ ਰੁਪਏ ਦੀ ਫਿਰੌਤੀ ਦੀ ਮੰਗ ਕੀਤੀ ਗਈ ਹੈ। ਜਾਣਕਾਰੀ ਅਨੁਸਾਰ ਇਹ ਫਿਰੌਤੀ ਵਟਸਐਪ ਜ਼ਰੀਏ ਮੰਗੀ ਗਈ । ਸਿਰਸਾ ਸਦਰ ਪੁਲਿਸ ਨੇ ਇਸ ਮਾਮਲੇ ਵਿੱਚ 5 ਅਪ੍ਰੈਲ ਨੂੰ ਕੇਸ ਦਰਜ ਕੀਤਾ ਸੀ। ਜਿਸ ਦਾ ਐਫਆਈਆਰ ਨੰਬਰ 147 ਹੈ। ਹਨੀਪ੍ਰੀਤ ਨੂੰ ਧਮਕੀ ਮਿਲਣ ਤੋਂ ਬਾਅਦ ਡੇਰਾ ਪ੍ਰੇਮੀਆਂ ਨੇ ਪਿਛਲੇ 4 ਦਿਨਾਂ ਤੋਂ ਡੇਰਾ ਸੱਚਾ ਸੌਦਾ ਦੇ ਆਲੇ-ਦੁਆਲੇ ਸੁਰੱਖਿਆ ਸਖ਼ਤ ਕਰ ਦਿੱਤੀ ਸੀ। ਮਿਲੀ ਜਾਣਕਾਰੀ ਦੇ ਮੁਤਾਬਿਕ ਸਿਰਸਾ ਪੁਲਿਸ ਨੇ ਇਸ ਮਾਮਲੇ ‘ਚ ਪੁੱਛਗਿੱਛ ਲਈ ਸ਼ਨੀਵਾਰ ਰਾਤ ਡੱਬਵਾਲੀ ਤੋਂ ਮੋਹਿਤ ਇੰਸਾ ਨੂੰ ਹਿਰਾਸਤ ‘ਚ ਲਿਆ। ਹਾਲਾਂਕਿ ਦੋ ਘੰਟੇ ਦੀ ਪੁੱਛਗਿੱਛ ਤੋਂ ਬਾਅਦ ਉਸ ਨੂੰ ਛੱਡ ਦਿੱਤਾ ਗਿਆ। ਇਹ ਵੀ ਪਤਾ ਲੱਗਿਆ ਹੈ ਕਿ ਦੋਸ਼ੀ ਖੁਦ ਪੰਚਕੂਲਾ ਦੰਗਿਆਂ ਵਿਚ ਸ਼ਾਮਲ ਸੀ ਅਤੇ ਹਨੀਪ੍ਰੀਤ ਨੂੰ ਜਾਣਦਾ ਹੈ। ਦੋਵਾਂ ਦਾ ਨਾਂ ਐਫਆਈਆਰ ਵਿੱਚ ਦਰਜ ਹੈ। ਮੋਹਿਤ ਇੰਸਾ ਨੇ ਕਿਹਾ ਕਿ ਜਿਸ ਦੋਸ਼ੀ ਨੇ ਉਸ ਦਾ ਨਾਂ ਲਿਆ ਹੈ, ਉਹ ਝੂਠ ਬੋਲ ਰਿਹਾ ਹੈ।