Monday, December 23, 2024
Google search engine
HomePunjabਤੰਗ ਪਰੇਸ਼ਾਨ ਕਰਨ ‘ਤੇ ਲੜਕੀ ਨੇ ਨਹਿਰ ‘ਚ ਛਾਲ ਮਾਰ ਕੇ ਕੀਤੀ...

ਤੰਗ ਪਰੇਸ਼ਾਨ ਕਰਨ ‘ਤੇ ਲੜਕੀ ਨੇ ਨਹਿਰ ‘ਚ ਛਾਲ ਮਾਰ ਕੇ ਕੀਤੀ ਖ਼ੁਦਕੁਸ਼ੀ

ਭਾਦਸੋਂ: ਥਾਣਾ ਭਾਦਸੋਂ ਅਧੀਨ ਆਉਂਦੇ ਪਿੰਡ ਪੇਧਨ ਦੀ ਨੌਜਵਾਨ ਲੜਕੀ ਨੇ ਇੱਕ ਲੜਕੇ ਵਲੋਂ ਤੰਗ ਪਰੇਸ਼ਾਨ ਕਰਨ ‘ਤੇ ਨਹਿਰ ਵਿਚ ਛਾਲ ਮਾਰ ਕੇ ਅਪਣੀ ਜੀਵਨ ਲੀਲ੍ਹਾ ਸਮਾਪਤ ਕਰ ਲਈ ਹੈ । ਜਾਣਕਾਰੀ ਮੁਤਾਬਕ, ਪਿੰਡ ਪੇਧਨ ਦੇ ਸੁਖਚੈਨ ਸਿੰਘ ਪੁੱਤਰ ਭਗਵਾਨ ਸਿੰਘ ਨੇ ਥਾਣਾ ਭਾਦਸੋਂ ਵਿਖੇ ਦਰਖਾਸਤ ਦਿੱਤੀ ਕਿ ਉਸਦੀ ਭੈਣ ਕਾਜਲ ਕੌਰ ਉਮਰ 23 ਸਾਲ ਤੇ ਪਰਿਵਾਰ ਦੀ ਇਕ ਹੋਰ ਲੜਕੀ ਨੂੰ ਪਿੰਡ ਰੰਨੋ ਖੁਰਦ ਦੇ ਰਜਿੰਦਰ ਸਿੰਘ ਪੁੱਤਰ ਹਰਚੰਦ ਸਿੰਘ ਨੇ ਸੁਵਿਧਾ ਕੇਂਦਰ ਭਾਦਸੋਂ ਵਿਖੇ ਨੌਕਰੀ ‘ਤੇ ਲਗਵਾਇਆ ਸੀ। 

ਕੁਝ ਸਮੇਂ ਬਾਅਦ ਰਜਿੰਦਰ ਸਿੰਘ ਉਸਦੀ ਭੈਣ ਕਾਜਲ ਨੂੰ ਇਕਤਰਫਾ ਪਿਆਰ ਕਰਨ ਕਰਕੇ ਤੰਗ ਪਰੇਸ਼ਾਨ ਕਰਨ ਲੱਗ ਗਿਆ ਜਿਸ ਬਾਰੇ ਮ੍ਰਿਤਕ ਲੜਕੀ ਨੇ 15 ਦਿਨ ਪਹਿਲਾਂ ਅਪਣੇ ਭਰਾ ਨੂੰ ਦੱਸ ਕੇ ਕਥਿਤ ਦੋਸ਼ੀ ਦਾ ਫੋਨ ਨੰਬਰ ਬਲੌਕ ਕਰ ਦਿੱਤਾ । ਪੁਲਿਸ ਨੂੰ ਦਿੱਤੇ ਬਿਆਨਾਂ ਅਨੁਸਾਰ ਮਿਤੀ 22 ਦਸੰਬਰ ਨੂੰ ਉਸਦੀ ਭੈਣ ਨੇ ਸ਼ਿਕਾਇਤਕਰਤਾ ਨੂੰ ਫੋਨ ਕਰ ਕੇ ਦੱਸਿਆ ਕਿ ਰਜਿੰਦਰ ਸਿੰਘ ਨੇ ਉਸਦੀ ਜ਼ਿੰਦਗੀ ਬਰਬਾਦ ਕਰ ਦਿੱਤੀ ਹੈ ਤੇ ਗਲਤ ਹਰਕਤਾਂ ਕਰਦਾ ਰਹਿੰਦਾ ਹੈ । ਫੋਨ ਕਰਨ ਉਪਰੰਤ ਉਸਦੀ ਭੈਣ ਨੇ ਚਰਨਾਥਲ ਕਲਾਂ ਨਹਿਰ ਵਿਚ ਛਾਲ ਮਾਰ ਦਿੱਤੀ ਜਿਸਨੂੰ ਰਾਹਗੀਰਾਂ ਵਲੋਂ ਨਹਿਰ ਵਿਚੋਂ ਕੱਢ ਲਿਆ ਗਿਆ ਪਰ ਉਸਦੀ ਮੌਤ ਹੋ ਚੁੱਕੀ ਸੀ ।ਥਾਣਾ ਭਾਦਸੋਂ ਵੱਲੋਂ ਸੁਖਚੈਨ ਸਿੰਘ ਦੇ ਬਿਆਨਾਂ ਦੇ ਆਧਾਰ ‘ਤੇ ਰਜਿੰਦਰ ਸਿੰਘ ਪੁੱਤਰ ਹਰਚੰਦ ਸਿੰਘ ਵਾਸੀ ਪਿੰਡ ਰੰਨੋ ਖੁਰਦ ਖਿ਼ਲਾਫ਼ ਧਾਰਾ 306 ਤਹਿਤ ਪਰਚਾ ਦਰਜ ਕਰਕੇ ਅਗਲੇਰੀ ਕਾਰਵਾਈ ਆਰੰਭ ਦਿੱਤੀ ਹੈ ।

RELATED ARTICLES
- Advertisment -
Google search engine

Most Popular

Recent Comments