ਰਾਜਪੁਰਾ, 13 ਮਈ 2023- ਰਾਜਪੁਰਾ ਵਿਖੇ ਵੱਖ-ਵੱਖ ਥਾਵਾਂ ‘ਤੇ ਸਿਹਤ ਵਿਭਾਗ ਦੀ ਟੀਮ ਵੱਲੋਂ ਤੰਬਾਕੂ ਕੰਟਰੋਲ ਐਕਟ ਤਹਿਤ ਚੈਕਿੰਗ ਕਰ ਕੇ 19 ਦੁਕਾਨਦਾਰਾਂ ਨੂੰ ਐਕਟ ਦੀ ਉਲੰਘਣਾ ਕਰਨ ਦੇ ਚੱਲਦਿਆਂ ਜੁਰਮਾਨੇ ਕੀਤੇ ਗਏ।
ਪ੍ਰਰਾਪਤ ਜਾਣਕਾਰੀ ਦੇ ਅਨੁਸਾਰ ਸਿਵਲ ਸਰਜਨ ਪਟਿਆਲਾ ਦੇ ਹੁਕਮਾਂ ਅਨੁਸਾਰ ਤੰਬਾਕੂ ਕੰਟਰੋਲ ਕਮੇਟੀ ਦੇ ਨੋਡਲ ਅਫਸਰ ਡਾ. ਪਰਵਿੰਦਰ ਸਿੰਘ ਜਦੋਂ ਆਪਣੀ ਟੀਮ ਦੇ ਨਾਲ ਪੁਰਾਣਾ ਰਾਜਪੁਰਾ ਅਤੇ ਗਗਨ ਚੌਂਕ ਨੇੜੇ ਦੁਕਾਨਾਂ ਦੀ ਚੈਕਿੰਗ ਕੀਤੀ ਗਈ ਤਾਂ 19 ਦੁਕਾਨਦਾਰਾਂ ਨੂੰ ਤੰਬਾਕੂ ਕੰਟਰੋਲ ਐਕਟ ਦੀ ਉਲੰਘਣਾ ਕਰਨ ਦੇ ਚਲਦਿਆ ਚਲਾਨ ਕੱਟੇ ਗਏ। ਉਨ੍ਹਾਂ ਦੱਸਿਆ ਕਿ ਕਾਫੀ ਦੁਕਾਨਦਾਰਾਂ ਨੇ ਦੁਕਾਨਾਂ ਦੇ ਬਾਹਰ ਤੰਬਾਕੂ ਐਕਟ ਤਹਿਤ ਬੋਰਡ ਨਹੀ ਲਗਾਏ ਹੋਏ ਸਨ। ਇਸ ਦੌਰਾਨ ਐਸਆਈ ਪਰਮਜੀਤ ਸਿੰਘ, ਰਜਤ ਧੀਮਾਨ, ਵਿਕਾਸ ਸਮੇਤ ਹੋਰ ਹਾਜ਼ਰ ਸਨ।