Sunday, December 22, 2024
Google search engine
HomePunjabਥਾਪਰ ’ਵਰਸਿਟੀ ਦੇ ਵਿਦਿਆਰਥੀ ਨੇ ਹੋਸਟਲ ’ਚ ਕੀਤੀ ਖੁਦਕੁਸ਼ੀ, ਕੈਮੀਕਲ ਇੰਜੀਨੀਅਰਿੰਗ ਦਾ...

ਥਾਪਰ ’ਵਰਸਿਟੀ ਦੇ ਵਿਦਿਆਰਥੀ ਨੇ ਹੋਸਟਲ ’ਚ ਕੀਤੀ ਖੁਦਕੁਸ਼ੀ, ਕੈਮੀਕਲ ਇੰਜੀਨੀਅਰਿੰਗ ਦਾ ਸੀ ਵਿਦਿਆਰਥੀ

ਪਟਿਆਲਾ, 13 ਮਈ 2023- ਥਾਪਰ ਯੂਨੀਵਰਸਿਟੀ ਦੇ ਹੋਸਟਲ ਵਿਚ ਇਕ ਵਿਦਿਆਰਥੀ ਨੇ ਖੁਦਕੁਸ਼ੀ ਕਰ ਲਈ ਹੈ। ਵਿਦਿਆਰਥੀ ਦੀ ਪਛਾਣ ਹਿਮੇਸ਼ ਯਾਦਵ ਵਾਸੀ ਕੋਟਾ, ਰਾਜਸਥਾਨ ਵਜੋਂ ਹੋਈ ਹੈ। ਪੁਲਿਸ ਨੇ ਲਾਸ਼ ਨੂੰ ਕਬਜ਼ੇ ਵਿਚ ਲੈ ਕੇ ਪੋਸਟਮਾਰਟਮ ਲਈ ਸਰਕਾਰੀ ਰਜਿੰਦਰਾ ਹਸਪਤਾਲ ਦੀ ਮੋਰਚਰੀ ਵਿਚ ਰਖਵਾ ਦਿੱਤੀ ਹੈ ਤੇ ਇਸਦੇ ਪਰਿਵਾਰਕ ਮੈਂਬਰਾਂ ਨੂੰ ਸੂਚਿਤ ਕਰ ਦਿੱਤਾ ਗਿਆ ਹੈ।

ਜਾਣਕਾਰੀ ਅਨੁਸਾਰ ਹਿਮੇਸ਼ ਯਾਦਵ ਥਾਪਰ ਯੂਨੀਵਰਸਿਟੀ ਵਿਚ ਕੈਮੀਕਲ ਇੰਜੀਨੀਅਰਿੰਗ ਦੂਸਰੇ ਸਾਲ ਦਾ ਵਿਦਿਆਰਥੀ ਸੀ। ਇਹ ਇਥੇ ਹੀ ਹੋਸਟਲ ਵਿਚ ਰਹਿ ਰਿਹਾ ਸੀ। ਸ਼ੁਕਰਵਾਰ ਨੂੰ ਹਿਮੇਸ਼ ਨੇ ਆਪਣੇ ਕਮਰੇ ਵਿਚ ਹੀ ਫਾਹਾ ਲੈ ਕੇ ਜੀਵਨ ਲੀਲਾ ਸਮਾਪਤ ਕਰ ਲਈ। ’ਵਰਸਿਟੀ ਪ੍ਰਸ਼ਾਸਨ ਨੂੰ ਇਸਦਾ ਪਤਾ ਲੱਗਦਿਆਂ ਪੁਲਿਸ ਨੂੰ ਸੂਚਨਾ ਦਿੱਤੀ ਗਈ। ਸੂਤਰਾਂ ਅਨੁਸਾਰ ਵਿਦਿਆਰਥੀ ਵਲੋਂ ਆਪਣੇ ਮੋਬਾਇਲ ਤੋਂ ਸਾਥੀ ਵਿਦਿਆਰਥਣ ਨੂੰ ਵ੍ਹਟਸਐਪ ਰਾਹੀਂ ਆਵਾਜੀ ਸੁਨੇਹਾ ਭੇਜ ਕੇ ਪਰੇਸ਼ਾਨ ਹੋਣ ਦੀ ਗੱਲ ਦੱਸੀ ਹੈ। ਥਾਣਾ ਸਿਵਲ ਲਾਇਨ ਪੁਲਿਸ ਨੇ ਮੌਕੇ ‘ਤੇ ਪੁੱਜ ਕੇ ਲਾਸ਼ ਨੂੰ ਕਬਜ਼ੇ ਵਿਚ ਲੈ ਕੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ੲੈ।

RELATED ARTICLES
- Advertisment -
Google search engine

Most Popular

Recent Comments