ਪਟਿਆਲਾ, 09 ਦਸੰਬਰ 2023 – ਦਿਵਯ ਜਯੋਤੀ ਜਾਗ੍ਤੀ ਸੰਸਥਾਨ ਵੱਲੋਂ ਆਯੋਜਿਤ ਸ੍ਰੀਮਦ ਭਾਗਵਤ ਸਪਤਾਹਿਕ ਕਥਾ ਗਿਆਨ ਯੱਗ ਦੀ ਸਮਾਪਤੀ ਉਪਰੰਤ ਝੰਡਾ ਗਰਾਊਂਡ, ਰਾਜਪੁਰਾ ਵਿਖੇ ਹਵਨ ਯੱਗ ਕਰਵਾਇਆ ਗਿਆ। ਜਿਸ ਵਿੱਚ ਕਥਾ ਵਿਆਸ ਭਾਗਵਤ ਭਾਸਕਰ ਸਾਧਵੀ ਵੈਸ਼ਨਵੀ ਭਾਰਤੀ, ਸਮੂਹ ਸਾਧਵੀ ਭੈਣਾਂ, ਸੰਤ ਸਮਾਜ ਅਤੇ ਸਮੂਹ ਸੰਗਤ ਨੇ ਹਾਜ਼ਰੀ ਭਰੀ। ਵਿਸ਼ਵ ਸ਼ਾਂਤੀ ਲਈ ਸਾਰਿਆਂ ਨੇ ਯੱਗ ਵਿੱਚ ਆਹੂਤੀਆਂ ਦਿੱਤੀਆਂ। ਇਸ ਮੌਕੇ ਸੋਨਲ ਜੈਨ, ਸ਼ਪਿਰਾ ਗੁਪਤਾ, ਕਵਲ ਨਾਗਪਾਲ, ਠੇਕੇਦਾਰ ਮੋਹਨ ਲਾਲ ਮਾਣਕਪੁਰ ਤੇ ਸ਼ਾਮ ਲਾਲ ਆਦਿ ਨੇ ਵੀ ਆਪਣੇ ਪਰਿਵਾਰਾਂ ਸਮੇਤ ਆਹੂਤੀਆਂ ਦਿੱਤੀਆਂ ਅਤੇ ਸਮੂਹ ਸੰਗਤਾਂ ਨੇ ਪ੍ਰਭੂ ਦਾ ਆਸ਼ੀਰਵਾਦ ਪ੍ਰਰਾਪਤ ਕੀਤਾ।
ਇਸ ਯੱਗ ਦੌਰਾਨ ਆਪਣੇ ਵਿਚਾਰ ਪ੍ਰਗਟ ਕਰਦੇ ਹੋਏ ਸੰਸਥਾਨ ਦੇ ਸੰਸਥਾਪਕ ਅਤੇ ਸੰਚਾਲਕ ਦਿਵਯ ਗੁਰੂ ਸਰਵ ਸ਼੍ਰੀ ਆਸ਼ੂਤੋਸ਼ ਮਹਾਰਾਜ ਜੀ ਦੇ ਸ਼ਿਸ਼ਯ ਸਵਾਮੀ ਗਿਆਨੇਸ਼ੰਦ ਨੇ ਕਿਹਾ ਕਿ ਯੱਗ ਬ੍ਹਮ ਅਗਨੀ ਦਾ ਪ੍ਰਤੀਕ ਹੈ ਜੋ ਬ੍ਹਮ ਗਿਆਨ ਦੁਆਰਾ ਪ੍ਰਗਟ ਹੁੰਦਾ ਹੈ। ਜਦੋਂ ਕੋਈ ਵਿਅਕਤੀ ਪੂਰਨ ਗੁਰੂ ਪਾਸੋਂ ਬ੍ਹਮਗਿਆਨ ਦੀ ਪ੍ਰਰਾਪਤੀ ਕਰਦਾ ਹੈ ਅਤੇ ਸਾਧਨਾ ਕਰਦਾ ਹੈ, ਤਾਂ ਇਹ ਬ੍ਹਮਗਿਆਨ (ਬ੍ਹਮਾਗਨੀ) ਉਸ ਸਾਧਕ ਦੇ ਸਰੀਰ ਵਿੱਚ ਇੱਕ ਸ਼ਕਤੀਸ਼ਾਲੀ ਰੂਪ ਵਿੱਚ ਪ੍ਰਗਟ ਹੁੰਦਾ ਹੈ, ਜੋ ਉਸਦੇ ਜਨਮਾਂ ਦੇ ਕਰਮ-ਕਾਂਡਾਂ ਨੂੰ ਸਾੜ ਕੇ ਸੁਆਹ ਕਰ ਦਿੰਦਾ ਹੈ। ਜਿਸ ਨਾਲ ਮਨੁੱਖ ਦਾ ਮਨ ਸ਼ਾਂਤ ਹੋ ਜਾਂਦਾ ਹੈ ਅਤੇ ਪਰਮਾਤਮਾ ਦੀ ਭਗਤੀ ਵੱਲ ਪੇ੍ਰਿਤ ਹੁੰਦਾ ਹੈ।
ਇਸ ਲਈ ਅੱਜ ਦੇ ਅਸ਼ਾਂਤ ਸਮਾਜ ਨੂੰ ਸ਼ਾਂਤ ਕਰਨ ਲਈ ਬ੍ਹਮਗਿਆਨ ਦੀ ਬਹੁਤ ਲੋੜ ਹੈ ਅਤੇ ਅਜਿਹਾ ਇਲਾਹੀ ਗਿਆਨ ਸਮੇਂ ਦੇ ਪੂਰਨ ਸਤਿਗੁਰੂ ਹੀ ਪ੍ਰਦਾਨ ਕਰ ਸਕਦੇ ਹਨ। ਕਥਾ ਯੱਗ ਦੇ ਇਸ ਸ਼ੁਭ ਮੌਕੇ ‘ਤੇ ਸ਼ਹਿਰ ਦੇ ਪਤਵੰਤੇ ਸੱਜਣ ਵਿਸ਼ੇਸ਼ ਤੌਰ ‘ਤੇ ਹਾਜ਼ਰ ਹੋਏ।