Monday, March 17, 2025
Google search engine
HomeNationalਦਿੱਲੀ ਤੋਂ ਬਾਅਦ ਹੁਣ ਚੰਡੀਗੜ੍ਹ ਵਿੱਚ ਲੱਗੇ ਮੋਦੀ ਵਿਰੋਧੀ ਪੋਸਟਰ

ਦਿੱਲੀ ਤੋਂ ਬਾਅਦ ਹੁਣ ਚੰਡੀਗੜ੍ਹ ਵਿੱਚ ਲੱਗੇ ਮੋਦੀ ਵਿਰੋਧੀ ਪੋਸਟਰ

ਚੰਡੀਗੜ੍ਹ, 30ਮਾਰਚ – ਪਿਛਲੇ ਦਿਨੀਂ ਦਿੱਲੀ ‘ਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਖਿਲਾਫ ਲਗਾਏ ਗਏ ਪੋਸਟਰ ਹੁਣ ਚੰਡੀਗੜ੍ਹ ਪਹੁੰਚ ਗਏ ਹਨ। ਚੰਡੀਗੜ੍ਹ ਆਮ ਆਦਮੀ ਪਾਰਟੀ (ਆਪ) ਦੇ ਆਗੂ ਅਤੇ ਵਾਰਡ ਨੰਬਰ 21 ਤੋਂ ਨਗਰ ਕੌਂਸਲਰ ਜਸਬੀਰ ਸਿੰਘ ਲਾਡੀ ਨੇ ਆਪਣੇ ਵਾਰਡ ਵਿੱਚ ‘ਮੋਦੀ ਹਟਾਓ, ਦੇਸ਼ ਬਚਾਓ’ ਦੇ ਪੋਸਟਰ ਲਾਏ ਹਨ।ਚੰਡੀਗੜ੍ਹ ‘ਆਪ’ ਆਗੂ ਜਸਬੀਰ ਸਿੰਘ ਲਾਡੀ ਨੇ ਕਿਹਾ ਕਿ ਉਨ੍ਹਾਂ ਪਾਰਟੀ ਦੀਆਂ ਹਦਾਇਤਾਂ ’ਤੇ ਇਹ ਪੋਸਟਰ ਆਪਣੇ ਵਾਰਡ ਵਿੱਚ ਲਾਏ ਹਨ। ਉਸ ਨੇ ਇਹ ਪੋਸਟਰ ਸੈਕਟਰ 47 ਅਤੇ ਫੈਦਾ ਪਿੰਡ ਵਿੱਚ ਲਗਾਏ ਹਨ।

ਜ਼ਿਕਰਯੋਗ ਹੈ ਕਿ ਪਿਛਲੇ ਦਿਨੀਂ ਦਿੱਲੀ ‘ਚ ਮੋਦੀ ਖਿਲਾਫ ਇਤਰਾਜ਼ਯੋਗ ਪੋਸਟਰ ਲਗਾਉਣ ਦੇ ਮਾਮਲੇ ‘ਚ ਪੁਲਿਸ ਨੇ 100 ਤੋਂ ਜ਼ਿਆਦਾ ਐੱਫਆਈਆਰ ਦਰਜ ਕਰਕੇ 6 ਲੋਕਾਂ ਨੂੰ ਗ੍ਰਿਫਤਾਰ ਕੀਤਾ ਸੀ। ਇਸ ਦੇ ਨਾਲ ਹੀ ਦਿੱਲੀ ਭਰ ਤੋਂ ਕਰੀਬ 2 ਹਜ਼ਾਰ ਅਜਿਹੇ ਪੋਸਟਰ ਹਟਾਏ ਗਏ ਸਨ। ਇਹ ਕਾਰਵਾਈ ਪ੍ਰਿੰਟਿੰਗ ਪ੍ਰੈਸ ਐਕਟ ਅਤੇ ਡਿਫੈਂਸ ਆਫ ਪ੍ਰਾਪਰਟੀ ਐਕਟ ਤਹਿਤ ਕੀਤੀ ਗਈ ਸੀ।

RELATED ARTICLES
- Advertisment -
Google search engine

Most Popular

Recent Comments