ਰਾਜਪੁਰਾ , 13 ਮਈ 2023- ਥਾਣਾ ਸ਼ੰਭੂ ਪੁਲਿਸ ਨੇ 1 ਵਿਅਕਤੀ ਨੂੰ 2 ਕਿੱਲੋ ਅਫੀਮ ਸਮੇਤ ਗਿ੍ਫ਼ਤਾਰ ਕੀਤਾ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਡੀਐੱਸਪੀ ਰਘਬੀਰ ਸਿੰਘ ਨੇ ਦੱਸਿਆ ਕਿ ਥਾਣਾ ਸ਼ੰਭੂ ਪੁਲਿਸ ਦੇ ਐੱਸਐੱਚਓ ਇੰਸਪੈਕਟਰ ਰਾਹੁਲ ਕੌਸ਼ਲ ਦੀ ਅਗਵਾਈ ‘ਚ ਐੱਸਆਈ ਬਹਾਦਰ ਰਾਮ ਸਮੇਤ ਪੁਲਿਸ ਪਾਰਟੀ ਗਸ਼ਤ ਦੌਰਾਨ ਮੋਬਾਈਲ ਨਾਕਾਬੰਦੀ ਕਰ ਘਨੌਰ ਸਾਈਡ ਤੋਂ ਸ਼ੰਭੂ ਵੱਲ ਨੂੰ ਜਾ ਰਹੇ ਸੀ ਤਾਂ ਇਸ ਦੌਰਾਨ ਜਦੋਂ ਪੁਲਿਸ ਪਾਰਟੀ ਨੇੜੇ ਘਨੌਰ ਮੋੜ ਸ਼ੰਭੂ ਪੁੱਜੀ ਤਾਂ ਸ਼ੱਕ ਦੇ ਅਧਾਰ ‘ਤੇ ਇਕ ਵਿਅਕਤੀ ਸਨੀ ਕੁਮਾਰ ਵਾਸੀ ਮੋਖਤਮਾ ਥਾਣਾ ਝਾਰਖੰਡ ਨੂੰ 2 ਕਿੱਲੋ ਅਫ਼ੀਮ ਸਮੇਤ ਗਿ੍ਫ਼ਤਾਰ ਕੀਤਾ ਗਿਆ। ਜਿਸ ‘ਤੇ ਥਾਣਾ ਸ਼ੰਭੂ ਪੁਲਿਸ ਨੇ ਉਕਤ ਵਿਅਕਤੀ ਨੂੰ ਮਾਨਯੋਗ ਅਦਾਲਤ ‘ਚ ਪੇਸ਼ ਕਰ ਕੇ 2 ਦਿਨਾ ਪੁਲਿਸ ਰਿਮਾਂਡ ਹਾਸਲ ਕਰ ਲਿਆ ਹੈ।