ਭਾਦਸੋਂ 15 ਅਪ੍ਰੈਲ 2023- ਥਾਣਾ ਭਾਦਸੋਂ ਪੁਲਿਸ ਨੂੰ ਉਸ ਸਮੇ ਵੱਡੀ ਸਫਲਤਾ ਮਿਲੀ ਜਦੋਂ ਐਕਸਾਈਜ਼ ਵਿਭਾਗ ਦੇ ਨਾਲ ਮਿਲ ਕੇ ਦੰਦਰਾਲਾ ਖਰੌੜ ਵਿਖੇ ਇੱਕ ਘਰ ‘ਚ ਛਾਪੇਮਾਰੀ ਕਰਨ ‘ਤੇ ਨਜਾਇਜ਼ ਸ਼ਰਾਬ ਬਰਾਮਦ ਕੀਤੀ ਗਈ। ਜਾਣਕਾਰੀ ਮੁਤਾਬਿਕ ਐਕਸਾਈਜ ਵਿਭਾਗ ਨਾਭਾ ਦੇ ਇੰਸਪੈਕਟਰ ਜਸਵਿੰਦਰ ਕੌਰ ਨੇ ਸਟਾਫ ਅਤੇ ਥਾਣਾ ਭਾਦਸੋਂ ਦੇ ਏਐੱਸਆਈ ਗੁਰਪ੍ਰਰੀਤ ਸਿੰਘ ਸਮੇਤ ਮੁਖ਼ਬਰ ਦੁਆਰਾ ਦਿੱਤੀ ਸੂਚਨਾ ‘ਤੇ ਪਿੰਡ ਦੰਦਰਾਲਾ ਖਰੋੜ ਵਿਖੇ ਵਰਿੰਦਰ ਕੁਮਾਰ ਉਰਫ ਕਾਲੂ ਪੰਡਤ ਦੇ ਘਰ ਛਾਪੇਮਾਰੀ ਕਰ ਕੇ ਘਰ ਅੰਦਰ ਵੇਚਣ ਲਈ ਰੱਖੀ ਹੋਈ ਨਜਾਇਜ਼ ਸ਼ਰਾਬ ਬਰਾਮਦ ਕੀਤੀ। ਪੁਲਿਸ ਨੇ ਉਕਤ ਮੁਲਜ਼ਮ ਖ਼ਿਲਾਫ਼ ਮਾਮਲਾ ਕਰਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।