ਨਾਭਾ, 23 ਜੂਨ 2023- ਸ਼ੁੱਕਰਵਾਰ ਸਵੇਰੇ ਨਾਭਾ ਦੇ ਕਰਤਾਰਪੁਰਾ ਮੁਹੱਲਾ ਵਿਖੇ ਘਰੇਲੂ ਗੈਸ ‘ਤੇ ਖਾਣਾ ਬਣਾਉਣ ਵੇਲੇ ਰੈਗੂਲੇਟਰ ਨੇੜਿਓਂ ਸਿਲੰਡਰ ਫਟਣ ਨਾਲ ਇੱਕੋ ਪਰਿਵਾਰ ਦੇ 5 ਮੈਂਬਰਾਂ ਬੁਰੀ ਤਰ੍ਹਾਂ ਝੁਲਸ ਗਏ।
ਮੌਕੇ ਤੋਂ ਮਿਲੀ ਜਾਣਕਾਰੀ ਮੁਤਾਬਕ ਜਾਣਕਾਰੀ ਘਰ ਦੇ ਮੈਂਬਰ ਰਵੀ ਕੁਮਾਰ ਨੇ ਦੱਸਿਆ ਕਿ ਸਵੇਰ ਵੇਲੇ ਉਸ ਦੇ ਮਾਤਾ ਜੀ ਘਰ ਵਿਚ ਖਾਣਾ ਬਣਾਉਣ ਵੇਲੇ ਸਿਲੰਡਰ ਫਟਣ ਕਾਰਨ ਵੱਡਾ ਹਾਦਸਾ ਵਾਪਰਿਆ ਹੈ। ਉਨ੍ਹਾਂ ਦੱਸਿਆ ਕਿ ਮੁਹੱਲੇ ‘ਚ ਪਹਿਲਾਂ ਵੀ ਇਸ ਤਰ੍ਹਾਂ ਦਾ ਹਾਦਸਾ ਵਾਪਰ ਚੁੱਕਾ ਹੈ। ਗੈਸ ਏਜੰਸੀ ਵਾਲੇ ਸਿਲੰਡਰ ਰੈਗੂਲੇਟਰ ਚੈੱਕ ਕਰਨ ਲਈ ਆਉਂਦੇ ਹਨ ਪਰ ਉਹ ਘਰ ਦੇ ਬਾਹਰ ਤੋਂ ਪੈਸੇ ਲੈ ਕੇ ਮੁੜ ਜਾਂਦੇ ਹਨ। ਉਨ੍ਹਾਂ ਕਿਹਾ ਕਿ ਗੈਸ ਸਿਲੰਡਰ, ਰੈਗੂਲੇਟਰ ਜਾਂ ਪਾਈਪ ਦੀ ਚੈਕਿੰਗ ਨਹੀਂ ਕੀਤੀ ਜਾਂਦੀ। ਉਨ੍ਹਾਂ ਮੰਗ ਕੀਤੀ ਹੈ ਕਿ ਸਬੰਧਿਤ ਗੈਸ ਕੰਪਨੀ ਖ਼ਿਲਾਫ਼ ਕਾਰਵਾਈ ਕੀਤੀ ਜਾਵੇ। ਇਸ ਏਜੰਸੀ ਦੀ ਗਲਤੀ ਕਾਰਨ ਵੱਡਾ ਹਾਦਸਾ ਵਾਪਰਿਆ ਹੈ। ਇਸ ਹਾਦਸੇ ‘ਚ ਦੋ ਬੱਚੇ ਜਿਸ ਦੀ ਉਮਰ 9 ਤੇ 10 ਸਾਲ ਹੈ ਜੋ ਕਿ ਬੁਰੀ ਤਰ੍ਹਾਂ ਝੁਲਸੇ ਗਏ ਹਨ ਅਤੇ 2 ਔਰਤਾਂ ਵੀ ਬੁਰੀ ਤਰ੍ਹਾਂ ਝੁਲਸੀਆਂ ਗਈਆਂ ਹਨ। ਰਵੀ ਕੁਮਾਰ ਨੇ ਕਿਹਾ ਕਿ ਉਸ ਦੀ ਭਾਬੀ ਦੀਆਂ ਬਾਹਾਂ ਉੱਪਰ ਕਾਫੀ ਜ਼ਿਆਦਾ ਸੇਕ ਲੱਗਾ ਹੈ। ਜਿਸ ਕਾਰਨ ਚਮੜੀ ਬੁਰੀ ਤਰ੍ਹਾਂ ਝੁਲਸ ਗਈ ਹੈ। ਇਸ ਹਾਦਸੇ ‘ਚ ਜ਼ਖ਼ਮੀਆਂ ਨੂੰ ਨਾਭਾ ਦੇ ਸਿਵਲ ਹਸਪਤਾਲ ਵਿਖੇ ਦਾਖਲ ਕਰਵਾਇਆ ਗਿਆ ਹੈ, ਜਿੱਥੇ ਜ਼ਖ਼ਮੀਆਂ ਦਾ ਇਲਾਜ ਚੱਲ ਰਿਹਾ ਹੈ।