Sunday, December 22, 2024
Google search engine
HomePunjabਪਟਿਆਲਾ 'ਚ ਦਿਲ ਦਹਿਲਾ ਦੇਣ ਵਾਲੀ ਘਟਨਾ: ਘਰ 'ਚ ਟੋਆ ਪੁੱਟ ਕੇ...

ਪਟਿਆਲਾ ‘ਚ ਦਿਲ ਦਹਿਲਾ ਦੇਣ ਵਾਲੀ ਘਟਨਾ: ਘਰ ‘ਚ ਟੋਆ ਪੁੱਟ ਕੇ ਦੱਬੀ ਗਈ 17 ਸਾਲਾ ਬੇਟੇ ਦੀ ਲਾਸ਼

ਪਟਿਆਲਾ, 09 ਦਸੰਬਰ 2023 – ਪਟਿਆਲਾ ‘ਚ ਦਿਲ ਦਹਿਲਾ ਦੇਣ ਵਾਲੀ ਘਟਨਾ ਜੈ ਜਵਾਨ ਕਾਲੋਨੀ ਦੇ ਇਕ ਘਰ ਦੇ ਕਮਰੇ ਵਿਚ ਦੱਬੀ ਹੋਈ 17 ਸਾਲਾ ਲੜਕੇ ਦੀ ਲਾਸ਼ ਨੂੰ ਬਾਹਰ ਕੱਢਿਆ ਗਿਆ ਹੈ। ਲਾਸ਼ ਆਕੜੀ ਹੋਈ ਸੀ। ਜਿਸ ਨੂੰ ਪੁਲਿਸ ਟੀਮ ਦੀ ਹਾਜ਼ਰੀ ਵਿਚ ਬਾਹਰ ਕੱਢਿਆ ਗਿਆ ਹੈ।

ਥਾਣਾ ਸਿਵਲ ਲਾਈਨ ਦੇ ਮੁਖੀ ਹਰਜਿੰਦਰ ਸਿੰਘ ਢਿੱਲੋਂ ਨੇ ਦੱਸਿਆ, ਕਿ ਲੜਕੇ ਦੀ ਕੁਦਰਤੀ ਮੌਤ ਹੋਣ ਦਾ ਪਤਾ ਲੱਗਿਆ ਹੈ। ਲਾਸ਼ ਘਰ ’ਚ ਦੱਬਿੀ ਹੋਈ ਸੀ।

ਮੁੱਢਲੀ ਜਾਂਚ ’ਚ ਸਾਹਮਣੇ ਆਇਆ ਹੈ ਕਿ ਮ੍ਰਿਤਕ ਲੜਕੇ ਦੇ ਪਿਤਾ ਦੀ ਦਿਮਾਗ਼ੀ ਹਾਲਤ ਠੀਕ ਨਹੀਂ ਸੀ। ਫ਼ਿਲਹਾਲ ਇਸ ਸਬੰਧੀ ਕੋਈ ਲਿਖਤੀ ਸ਼ਿਕਾਇਤ ਨਹੀਂ ਮਿਲੀ ਹੈ ਤੇ ਲਾਸ਼ ਪਰਿਵਾਰ ਕੋਲ ਹੀ ਹੈ।

ਜਾਣਕਾਰੀ ਅਨੁਸਾਰ

ਜੈ ਜਵਾਨ ਕਾਲੋਨੀ ਦੇ ਕੱਚੇ ਮਕਾਨ ’ਚ ਭਗਵਾਨ ਦਾਸ ਆਪਣੀ ਪਤਨੀ ਤੇ ਤਿੰਨ ਬੱਚਿਆਂ ਨਾਲ ਰਹਿੰਦਾ ਸੀ। ਮੁਹੱਲਾ ਵਾਸੀਆਂ ਅਨੁਸਾਰ ਉਸ ਦੀਆਂ ਦੋ ਬੇਟੀਆਂ ਹਨ ਤੇ ਇਕ ਬੇਟਾ ਸੀ । ਜਦੋਂਕਿ ਪਤਨੀ ਦੀ ਦਿਮਾਗ਼ੀ ਹਾਲਤ ਠੀਕ ਨਹੀਂ ਹੈ। ਅੱਵਲ ਨਾਂ ਦਾ ਉਸ ਦਾ ਲੜਕਾ ਜਿਸ ਦੀ ਉਮਰ ਕਰੀਬ 17 ਸਾਲ ਸੀ, ਬਚਪਨ ਤੋਂ ਦਿਮਾਗ਼ੀ ਤੌਰ ’ਤੇ ਕਮਜ਼ੋਰ ਸੀ ਤੇ ਹਾਦਸੇ ਤੋਂ ਬਾਅਦ ਉਹ ਹੋਰ ਵੀ ਬਿਮਾਰ ਰਹਿੰਦਾ ਸੀ। ਇਸ ਸਦਮੇ ਕਰ ਕੇ ਭਗਵਾਨ ਦਾਸ ਦੀ ਦਿਮਾਗ਼ੀ ਹਾਲਤ ਵੀ ਵਿਗੜ ਗਈ। ਦੋਵੇਂ ਬੇਟੀਆਂ 10ਵੀਂ ਤੇ 12ਵੀਂ ਜਮਾਤ ਵਿਚ ਪੜ੍ਹ ਰਹੀਆਂ ਹਨ ਤੇ ਇਹੀ ਪਰਿਵਾਰ ਦਾ ਧਿਆਨ ਰੱਖ ਰਹੀਆਂ ਹਨ।

ਭਰਾ ਦੀ ਹੋਈ ਮੌਤ ਤੇ ਘਰ ਵਿਚ ਦੱਬਣ ਬਾਰੇ ਕੁੜੀਆਂ ਨੇ ਆਪਣੀ ਮਾਸੀ ਨੂੰ ਦੱਸਿਆ ਸੀ, ਉਸੇ ਔਰਤ ਨੇ ਪੁਲਿਸ ਨੂੰ ਜਾਣਕਾਰੀ ਦਿੱਤੀ ਸੀ। ਥਾਣਾ ਸਿਵਲ ਲਾਈਨਜ਼ ਪੁਲਿਸ ਟੀਮ ਨੇ ਘਰ ਵਿਚ ਤਲਾਸ਼ੀ ਲੈਂਦਿਆਂ ਇਕ ਕਮਰੇ ਵਿਚ ਦੱਬੀ ਹੋਈ ਲਾਸ਼ ਨੂੰ ਬਾਹਰ ਕੱਢਿਆ ਹੈ।

ਘਰ ’ਚੋਂ ਆ ਰਹੀ ਸੀ ਕੁਝ ਦਿਨਾਂ ਤੋਂ ਮੁਸ਼ਕ

ਮਿਲੀ ਜਾਣਕਾਰੀ ਅਨੁਸਾਰ ਇਸ ਘਰ ਵਿੱਚੋਂ ਪਿਛਲੇ ਦੋ ਦਿਨਾਂ ਤੋਂ ਮੁਸ਼ਕ ਆ ਰਹੀ ਸੀ ਤੇ ਗੁਆਂਢੀ ਕਾਫ਼ੀ ਪਰੇਸ਼ਾਨ ਸਨ। ਘਰ ਅੰਦਰ ਕਰੀਬ ਤਿੰਨ ਫੁੱਟ ਤੱਕ ਡੁੰਘਾ ਟੋਇਆ ਪੁੱਟਿਆ ਗਿਆ ਸੀ, ਜਿਸ ਵਿਚ ਅੱਵਲ ਦੀ ਦੇਹ ਦੱਬੀ ਹੋਈ ਸੀ। ਦੱਸਿਆ ਜਾ ਰਿਹਾ ਹੈ ਕਿ ਬੱਚੇ ਦੀ ਮੌਤ ਐਤਵਾਰ ਨੂੰ ਹੋਈ ਸੀ। ਪਰਿਵਾਰ ਨੇ ਹੁਣ ਲੜਕੇ ਦਾ ਸਸਕਾਰ ਕਰ ਦਿੱਤਾ ਹੈ।

For Nation News Click Here

RELATED ARTICLES
- Advertisment -
Google search engine

Most Popular

Recent Comments