ਪਟਿਆਲਾ, 11 ਦਸੰਬਰ 2023 – ਥਾਣਾ ਸਦਰ ਅਤੇ ਸਿਟੀ ਪੁਲਿਸ ਨੇ ਕੌਮੀ ਸ਼ਾਹ ਮਾਰਗ ‘ਤੇ 2 ਥਾਵਾਂ ਤੇ ਨਾਕਾਬੰਦੀ ਕਰਕੇ 1 ਵਿਅਕਤੀ ਅਤੇ 3 ਔਰਤਾਂ ਨੂੰ 6 ਕਿੱਲੋ 200 ਗ੍ਰਾਮ ਅਫੀਮ ਸਮੇਤ ਗਿ੍ਫਤਾਰ ਕਰਨ ਵਿੱਚ ਸਫਲਤਾ ਹਾਸਲ ਕੀਤੀ ਹੈ।
ਇਸ ਸਬੰਧੀ ਜਾਣਕਾਰੀ ਦਿੰਦਿਆ ਐੱਸਐੱਸਪੀ ਪਟਿਆਲਾ ਵਰੁਣ ਸ਼ਰਮਾ ਨੇ ਦੱਸਿਆ ਕਿ ਡੀਜੀਪੀ ਪੰਜਾਬ ਗੌਰਵ ਯਾਦਵ ਵੱਲੋ ਸਮਾਜ ਵਿਰੋਧੀ ਅਨਸਰਾਂ ਵਿਰੁੱਧ ਚਲਾਈ ਮੁਹਿੰਮ ਤਹਿਤ ਮੁਖਵਿੰਦਰ ਸਿੰਘ ਛੀਨਾ ਏਡੀਜੀਪੀ ਪਟਿਆਲਾ ਰੇਂਜ ਪਟਿਆਲਾ ਦੇ ਦਿਸ਼ਾ ਨਿਰਦੇਸ਼ਾ ਅਨੁਸਾਰ ਡੀਐੱਸਪੀ ਰਾਜਪੁਰਾ ਸੁਰਿੰਦਰ ਮੋਹਨ ਦੀ ਅਗਵਾਈ ਹੇਠ ਥਾਦਾ ਸਦਰ ਐੱਸਐੱਚਓ ਇੰਸਪੈਕਟਰ ਕਿਰਪਾਲ ਸਿੰਘ ਮੋਹੀ ਵੱਲੋਂ ਏਐੱਸਆਈ ਪਰਮਜੀਤ ਸਿੰਘ ਨੇ ਸਮੇਤ ਪੁਲਿਸ ਪਾਰਟੀ ਦੇ ਮੇਨ ਸੜਕ ਸਾਹਮਣੇ ਜਸ਼ਨ ਹੋਟਲ ਬਾ-ਹੱਦ ਪਿੰਡ ਉੱਪਲਹੇੜੀ ਨਾਕਾਬੰਦੀ ਕੀਤੀ ਹੋਈ ਸੀ।
ਇਸ ਦੌਰਾਨ ਰਾਜਪੁਰਾ ਸਾਇਡ ਵੱਲੋਂ ਆਉਦੀ ਇੱਕ ਬੱਸ ਨਾਕਾਬੰਦੀ ਨੇੜੇ ਬੈਰੀਗੇਟ ਦੇ ਪਿੱਛੇ ਹੌਲੀ ਹੋਈ। ਜਿਸ ਵਿੱਚੋਂ 2 ਔਰਤਾਂ ਜਸਮੀਨ ਪਤਨੀ ਜ਼ਾਕਿਰ ਅਹਿਮਦ ਵਾਸੀ ਮਕਾਨ ਨੰਬਰ 257 ਗਲੀ ਨੰਬਰ 6 ਓਸਮਾਨ ਪੁਰੀ ਗੜੀ ਮੇਡੂ ਨੋਰਥ ਈਸਟ ਦਿੱਲੀ ਅਤੇ ਜ਼ਰੀਨਾ ਪਤਨੀ ਰੋਸਨ ਲਾਲ ਸਕਸ਼ੈਨਾ ਵਾਸੀ ਈ-40 ਪ੍ਰਸਾਦੀ ਮੁੱਹਲਾ ਤੀਸਰਾ ਪੁਸਤਾ ਨਿਊ ਓਸਮਾਨ ਪੁਰੀ ਗੜੀ ਮੇਡੂ ਨੋਰਥ ਈਸਟ ਦਿੱਲੀ ਬੱਸ ਵਿਚੋਂ ਉਤਰ ਕੇ ਘਬਰਾਅ ਕੇ ਸਰਵਿਸ ਰੋਡ ਰਾਹੀ ਪਿੱਛੇ ਨੂੰ ਜਾਣ ਲੱਗੀਆ ਤਾਂ ਉਕਤਾਨ ਨੂੰ ਕਾਬੂ ਕਰ ਕੇ ਉਨ੍ਹਾਂ ਪਾਸੋ 2 ਕਿੱਲੋ 600 ਗ੍ਰਾਮ ਅਫੀਮ ਬਰਾਮਦ ਕਰਕੇ ਕੇਸ ਦਰਜ ਕਰਕੇ ਮਾਨਯੋਗ ਅਦਾਲਤ ‘ਚ ਪੇਸ਼ ਕਰਕੇ ਪੁਲਿਸ ਰਿਮਾਂਡ ਹਾਸਲ ਕੀਤਾ ਗਿਆ ਤਾਂ ਜੋ ਇਸ ਦੇ ਬੈਕਵਰਡ ਅਤੇ ਫਾਰਵਰਡ ਸਬੰਧਾਂ ਬਾਰੇ ਪਤਾ ਕੀਤਾ ਜਾ ਸਕੇ।
ਇਸੇ ਤਰ੍ਹਾਂ, ਦੂਜੇ ਮਾਮਲੇ ‘ਚ ਐੱਸਐੱਸਪੀ ਵਰੁਣ ਸ਼ਰਮਾ ਨੇ ਦੱਸਿਆ ਕਿ ਥਾਣਾ ਸਿਟੀ ਐੱਸਐੱਚਓ ਇੰਸਪੈਕਟਰ ਪ੍ਰਿੰਸਪ੍ਰੀਤ ਸਿੰਘ ਭੱਟੀ ਵੱਲੋਂ ਏਐੱਸਆਈ ਗੁਰਮੀਤ ਸਿੰਘ ਸਮੇਤ ਪੁਲਿਸ ਪਾਰਟੀ ਦੋਰਾਨੇ ਗਸ਼ਤ ਨੇੜੇ ਟੀ ਪੁਆਇੰਟ ਪਿੰਡ ਖਰਾਜਪੁਰ ਮੌਜੂਦ ਸਨ ਤਾਂ ਇੱਕ ਮੋਨਾ ਵਿਅਕਤੀ ਅਤੇ ਇੱਕ ਔਰਤ ਜਿਨ੍ਹਾਂ ਦੇ ਮੋਡੇ ਵਿੱਚ ਪਿੱਠੂ ਬੈਗ ਪਾਏ ਹੋਏ ਸਨ, ਦਿਖਾਈ ਦੇਣ ‘ਤੇ ਉਨ੍ਹਾਂ ਨੂੰ ਕਾਬੂ ਕਰਕੇ ਨਾਮ ਪਤਾ ਪੁੱਿਛਆ ਪੁਛਿਆ। ਮੋਨੇ ਵਿਅਕਤੀ ਨੇ ਆਪਣਾ ਨਾਮ ਮੁਨੇਸ਼ਵਰ ਕੁਮਾਰ ਦਾਂਗੀ ਪੁੱਤਰ ਸੁਖਦੇਵ ਮਹਾਤੋ ਵਾਸੀ ਪਿੰਡ ਉਨਟਾ ਝਾਰਖੰਡ ਅਤੇ ਅੋਰਤ ਨੇ ਆਪਣ ਨਾਮ ਕਿਰਨ ਦੇਵੀ ਪਤਨੀ ਕੁਲਦੀਪ ਗੰਜੂ ਵਾਸੀ ਪਿੰਡ ਬਾਰਾਤਰੀ ਜਿਲਾ ਚਤਰਾ ਝਾਰਖੰਡ ਦੱਸਿਆ।
ਉਨ੍ਹਾਂ ਦੇ ਮੋਢਿਆਂ ਵਿੱਚ ਪਾਏ ਬੈਗ ਦੀ ਚੈਕਿੰਗ ਕਰਨ ‘ਤੇ ਉਹਨਾਂ ਵਿੱਚ ਮੁਨੇਸਵਰ ਕੁਮਾਰ ਦੇ ਬੈਗ ਵਿਚੋ 2 ਕਿੱਲੋ 600 ਗ੍ਰਾਮ ਅਫੀਮ ਅਤੇ ਕਿਰਨ ਦੇਵੀ ਦੇ ਬੈਗ ਵਿੱਚੋ 1 ਕਿਲੋ ਅਫੀਮ ਬਰਾਮਦ ਹੋਈ। ਇਹਨਾਂ ਖਿਲਾਫ ਥਾਣਾ ਸਿਟੀ ਵਿਖੇ ਕੇਸ ਦਰਜ ਕਰਕੇ ਮੁਲਜ਼ਮਾਂ ਨੂੰ ਮਾਨਯੋਗ ਅਦਾਲਤ ‘ਚ ਪੇਸ਼ ਕਰਕੇ 02 ਦਿਨ ਦਾ ਪੁਲਿਸ ਰਿਮਾਂਡ ਹਾਸਲ ਕਰਕੇ ਪੁੱਛਗਿੱਛ ਕੀਤੀ ਜਾ ਰਹੀ ਹੈ। ਜਿਸ ‘ਤੇ ਹੋਰ ਖੁਲਾਸੇ ਹੋਣ ਦੀ ਆਸ ਹੈ।