Sunday, December 22, 2024
Google search engine
HomePunjabਪਲੇਸਮੈਂਟ ਕੈਂਪ 'ਚ 11 ਉਮੀਦਵਾਰ ਕੀਤੇ ਸ਼ਾਰਟਲਿਸਟ

ਪਲੇਸਮੈਂਟ ਕੈਂਪ ‘ਚ 11 ਉਮੀਦਵਾਰ ਕੀਤੇ ਸ਼ਾਰਟਲਿਸਟ

ਰੂਪਨਗਰ, 28 ਮਾਰਚ 2023- ਜ਼ਿਲ੍ਹਾ ਰੁਜ਼ਗਾਰ ਅਫਸਰ ਅਰੁਣ ਕੁਮਾਰ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਜ਼ਿਲ੍ਹੇ ਦੇ ਬੇਰੁਜ਼ਗਾਰ ਨੌਜਵਾਨਾਂ ਨੂੰ ਰੁਜ਼ਗਾਰ ਮੁਹੱਈਆ ਕਰਵਾਉਣ ਦੇ ਮੰਤਵ ਨਾਲ ਡਿਪਟੀ ਕਮਿਸ਼ਨਰ ਰੂਪਨਗਰ ਡਾ. ਪ੍ਰਰੀਤੀ ਯਾਦਵ ਦੀ ਅਗਵਾਈ ਹੇਠ ਜ਼ਿਲ੍ਹਾ ਰੁਜ਼ਗਾਰ ਅਤੇ ਕਾਰੋਬਾਰ ਬਿਊਰੋ ਰੂਪਨਗਰ ਵਿਖੇ ਹਫਤਾਵਰੀ ਪਲੇਸਮੈਂਟ ਕੈਪਾਂ ਦਾ ਆਯੋਜਨ ਕੀਤਾ ਜਾਂਦਾ ਹੈ। ਇਸੇ ਲੜੀ ਤਹਿਤ ਲਗਾਏ ਗਏ ਪਲੇਸਮੈਂਟ ਕੈਂਪ ‘ਚ 11 ਉਮੀਦਵਾਰਾਂ ਨੂੰ ਦੂਜੇ ਗੇੜ ਦੀ ਇੰਟਰਵਿਊ ਲਈ ਸ਼ਾਰਟਲਿਸਟ ਕੀਤਾ ਗਿਆ।

ਉਨਾਂ੍ਹ ਦੱਸਿਆ ਕਿ ਇਸ ਇੰਟਰਵਿਊ ਵਿਚ 17 ਉਮੀਦਵਾਰਾਂ ਵੱਲੋਂ ਭਾਗ ਲਿਆ ਗਿਆ ਸੀ, ਜਿਨਾਂ੍ਹ ‘ਚੋਂ 11 ਉਮੀਦਵਾਰਾਂ ਨੂੰ ਰਿਲੈਸ਼ਨਸ਼ਿਪ ਮੈਨੇਜਰ ਦੀ ਅਸਾਮੀਆਂ ਲਈ ਮੌਕੇ ‘ਤੇ ਹੀ ਸ਼ਾਰਟਲਿਸਟ ਕੀਤਾ ਗਿਆ। ਉਨਾਂ੍ਹ ਕਿਹਾ ਕਿ ਦੂਜੇ ਗੇੜ ਦੀ ਇੰਟਰਵਿਊ ਉਪਰੰਤ ਚੁਣੇ ਗਏ ਫਰੈਸ਼ਰ ਅਤੇ ਤਜਰਬੇਕਾਰ ਉਮੀਦਵਾਰਾਂ ਨੂੰ ਅਹੁਦੇ ਮੁਤਾਬਿਕ 2 ਲੱਖ 76 ਹਜ਼ਾਰ ਰੁਪਏ ਸਾਲਾਨਾ ਤਨਖਾਹ ਦਿੱਤੀ ਜਾਵੇਗੀ। ਇਸ ਕੈਂਪ ਸਬੰਧੀ ਜਾਣਕਾਰੀ ਦਿੰਦੇ ਹੋਏ ਰੁਜ਼ਗਾਰ ਅਫ਼ਸਰ ਵੱਲੋਂ ਦੱਸਿਆ ਗਿਆ ਕਿ ਇਸ ਕੈਂਪ ‘ਚ ਆਈਸੀਆਈਸੀਆਈ ਬੈਂਕ ਦੇ ਨਿਯੋਜਕਾਂ ਵੱਲੋਂ ਜ਼ਿਲ੍ਹਾ ਰੂਪਨਗਰ ਵਾਸਤੇ ਰਿਲੈਸ਼ਨਸ਼ਿਪ ਮੈਨੇਜਰ ਦੀਆਂ ਅਸਾਮੀਆਂ ਲਈ ਬੇਰੁਜ਼ਗਾਰ ਉਮੀਦਵਾਰਾਂ ਦੀ ਇੰਟਰਵਿਊ ਲਈ ਗਈ।

ਉਨਾਂ੍ਹ ਕਿਹਾ ਕਿ ਇਸ ਇੰਟਰਵਿਊ ਲਈ ਯੋਗਤਾ ਰੈਗੂਲਰ ਮੋਡ ਰਾਹੀ ਗ੍ਰੈਜੂਏਸ਼ਨ ਅਤੇ ਪੋਸਟ ਗ੍ਰੈਜੂਏਸ਼ਨ ਘੱਟੋਂ-ਘੱਟ 50 ਫੀਸਦੀ ਅੰਕਾਂ ਨਾਲ ਪਾਸ ਕੀਤੀ ਹੋਵੇ ਅਤੇ ਉਮਰ ਸੀਮਾ 18 ਤੋਂ 25 ਸਾਲ ਮੰਗੀ ਗਈ ਸੀ। ਇਸ ਤੋਂ ਇਲਾਵਾ ਗਰੈਜੂਏਸ਼ਨ ਦੇ ਅਖੀਰਲੇ ਸਾਲ ‘ਚ ਪੜ੍ਹ ਰਹੇ ਵਿਦਿਆਰਥੀ ਵੀ ਇਸ ਇੰਟਰਵਿਊ ਲਈ ਹਾਜ਼ਰ ਹੋ ਸਕਦੇ ਸਨ। ਇਸ ਕੈਂਪ ‘ਚ ਲੜਕੇ ਅਤੇ ਲੜਕੀਆਂ ਦੋਵਾਂ ਨੇ ਭਾਗ ਲਿਆ।

RELATED ARTICLES
- Advertisment -
Google search engine

Most Popular

Recent Comments