Home Punjab ਪਿੰਡ ਮਹਿਮਦਪੁਰ ਜੱਟਾਂ ਨੇੜੇ ਵਾਪਰੇ ਭਿਆਨਕ ਸੜਕ ਹਾਦਸੇ ‘ਚ ਦੋ ਲੜਕੀਆਂ ਦੀ ਮੌਤ

ਪਿੰਡ ਮਹਿਮਦਪੁਰ ਜੱਟਾਂ ਨੇੜੇ ਵਾਪਰੇ ਭਿਆਨਕ ਸੜਕ ਹਾਦਸੇ ‘ਚ ਦੋ ਲੜਕੀਆਂ ਦੀ ਮੌਤ

0
ਪਿੰਡ ਮਹਿਮਦਪੁਰ ਜੱਟਾਂ ਨੇੜੇ ਵਾਪਰੇ ਭਿਆਨਕ ਸੜਕ ਹਾਦਸੇ ‘ਚ ਦੋ ਲੜਕੀਆਂ ਦੀ ਮੌਤ

ਬਹਾਦਰਗੜ੍ਹ, 15 ਦਸੰਬਰ 2023 – ਬਹਾਦਰਗੜ੍ਹ ਘਨੌਰ ਰੋਡ ’ਤੇ ਪਿੰਡ ਮਹਿਮਦਪੁਰ ਜੱਟਾਂ ਨੇੜੇ ਸਵੇਰੇ ਐਕਟਿਵਾ ਸਕੂਟਰੀ ਹਾਦਸੇ ਦਾ ਸ਼ਿਕਾਰ ਹੋ ਗਈ, ਜਿਸ ’ਚ ਦੋ ਨੌਜਵਾਨ ਲੜਕੀਆਂ ਦੀ ਮੌਤ ਹੋ ਗਈ। ਪੁਲਿਸ ਚੌਕੀ ਬਹਾਦਰਗੜ੍ਹ ਦੇ ਏਐੱਸਆਈ ਮਨਦੀਪ ਸਿੰਘ ਨੇ ਦੱਸਿਆ ਕਿ ਸਵੇਰੇ 7.30 ਵਜੇ ਦੇ ਕਰੀਬ ਪਿੰਡ ਮਹਿਮਦਪੁਰ ਜੱਟਾਂ ਨੇੜੇ ਐਕਟਿਵਾ ਸਕੂਟਰੀ ਨੂੰ ਕਿਸੇ ਟ੍ਰੈਕਟਰ ਟਰਾਲੀ ਨੇ ਫੇਟ ਮਾਰ ਦਿੱਤੀ।

ਜਿਸ ’ਚ ਦੋ ਨੌਜਵਾਨ ਲੜਕੀਆਂ ਦੀ ਮੌਤ ਹੋ ਗਈ। ਲੜਕੀਆਂ ਦੀ ਪਛਾਣ ਰਮਨਪ੍ਰੀਤ ਕੌਰ(27) ਜੋ ਕਿ ਚੰਡੀਗੜ੍ਹ ਪੁਲਿਸ ’ਚ ਮੁਲਾਜਮ ਸੀ ਅਤੇ ਉਸ ਨਾਲ ਨਿਸ਼ਾ ਸ਼ਰਮਾ (30) ਜੋ ਕਿ ਚੰਡੀਗੜ੍ਹ ਵਿਖੇ ਨੌਕਰੀ ਕਰਦੀ ਸੀ, ਦੋਵੇਂ ਵਾਸੀ ਪਿੰਡ ਰਾਇਪੁਰ ਮੰਡਲਾਂ ਵਜੋਂ ਹੋਈ ਹੈ। ਇਹ ਲੜਕੀਆਂ ਚੰਡੀਗੜ੍ਹ ਡਿਊਟੀ ’ਤੇ ਜਾਣ ਲਈ ਆਪਣੇ ਪਿੰਡੋਂ ਐਕਟਿਵਾ ’ਤੇ ਬਹਾਦਰਗੜ੍ਹ ਤੱਕ ਆਉਦੀਆਂ ਸਨ ਅਤੇ ਅੱਗੋਂ ਬੱਸ ’ਤੇ ਚੰਡੀਗੜ੍ਹ ਜਾਂਦੀਆਂ ਸਨ ਜੋ ਕਿ ਅੱਜ ਹਾਦਸੇ ਦਾ ਸ਼ਿਕਾਰ ਹੋ ਗਈਆਂ। ਪੁਲਿਸ ਨੇ ਅਣਪਛਾਤੇ ਟ੍ਰੈਕਟਰ ਟਰਾਲੀ ਅਤੇ ਉਸ ਦੇ ਚਾਲਕ ਖਿਲਾਫ ਮਾਮਲਾ ਦਰਜ ਕਰ ਕੇ ਅਗਲੇਰੀ ਕਾਰਵਾਈ ਕੀਤੀ ਜਾ ਰਹੀ ਹੈ।