Home Punjab ਪ੍ਰਸ਼ਾਸਨ ਨੇ ਪੰਚਾਇਤੀ ਜ਼ਮੀਨ ‘ਚੋਂ ਨਾਜਾਇਜ਼ ਕਬਜ਼ਾ ਚੁਕਵਾਇਆ

ਪ੍ਰਸ਼ਾਸਨ ਨੇ ਪੰਚਾਇਤੀ ਜ਼ਮੀਨ ‘ਚੋਂ ਨਾਜਾਇਜ਼ ਕਬਜ਼ਾ ਚੁਕਵਾਇਆ

0
ਪ੍ਰਸ਼ਾਸਨ ਨੇ ਪੰਚਾਇਤੀ ਜ਼ਮੀਨ ‘ਚੋਂ ਨਾਜਾਇਜ਼ ਕਬਜ਼ਾ ਚੁਕਵਾਇਆ

ਪਟਿਆਲਾ, 05 ਦਸੰਬਰ 2023 – ਮੰਗਲਵਾਰ ਨੂੰ ਪੰਚਾਇਤ ਵਿਭਾਗ ਵੱਲੋਂ ਪੁਲਿਸ ਨੂੰ ਨਾਲ ਲੈ ਕੇ ਕਸਬਾ ਰੁੜਕੀ ਬਹਾਦਰਗੜ੍ਹ ਦੀ ਮੰਦਰ ਸ੍ਰੀ ਬਦਰੀ ਨਾਥ ਦੇ ਸਾਹਮਣੇ ਗਰਿੱਡ ਰੋਡ ‘ਤੇ ਸਥਿਤ ਪੰਚਾਇਤੀ ਜ਼ਮੀਨ ‘ਚੋਂ ਨਾਜਾਇਜ਼ ਕਬਜ਼ਾ ਚੁਕਵਾਇਆ ਗਿਆ।

ਪ੍ਰਰਾਪਤ ਜਾਣਕਾਰੀ ਅਨੁਸਾਰ ਗ੍ਰਾਮ ਪੰਚਾਇਤ ਕਸਬਾ ਰੁੜਕੀ ਬਹਾਦਰਗੜ੍ਹ ਵਲੋਂ 18 ਸਤੰਬਰ 2023 ਨੂੰ ਮਤਾ ਪਾ ਕੇ ਮੰਗ ਕੀਤੀ ਗਈ ਸੀ ਕਿ ਕਸਬਾ ਰੁੜਕੀ ਬਹਾਦਰਗੜ੍ਹ ਦੀ 1 ਵਿੱਘਾ 1 ਵਿਸਵਾ ਪੰਚਾਇਤੀ ਜ਼ਮੀਨ ‘ਤੇ ਨੀਰਜੂ ਕੁਮਾਰ ਵਾਸੀ ਮੰਦਰ ਕਾਲੋਨੀ ਤੇ ਬਖ਼ਸ਼ੀਸ਼ ਸਿੰਘ ਵਾਸੀ ਬਹਾਦਰਗੜ੍ਹ ਨੇ ਪਿਛਲੇ ਲੰਬੇ ਸਮੇਂ ਤੋਂ ਨਾਜਾਇਜ਼ ਕਬਜ਼ਾ ਕੀਤਾ ਹੋਇਆ ਸੀ। ਇਸ ਸਬੰਧੀ ਪੰਚਾਇਤ ਵਿਭਾਗ ਵਲੋਂ ਪ੍ਰਸ਼ਾਸਨ ਨੂੰ ਨਾਜਾਇਜ਼ ਕਬਜ਼ਾ ਖ਼ਾਲੀ ਕਰਵਾਉਣ ਲਈ ਪੱਤਰ ਲਿੱਖ ਕੇ ਪੁਲਿਸ ਸਹਾਇਤਾ ਮੰਗੀ ਗਈ ਸੀ।

ਕਸਬਾ ਰੁੜਕੀ ਬਹਾਦਰਗੜ੍ਹ ਦੀ ਪੰਚਾਇਤ ਦੇ ਪ੍ਰਬੰਧਕ ਪਿੰ੍ਸ ਜਿੰਦਲ ਨੇ ਦੱਸਿਆ ਕਿ ਸਰਕਾਰ ਵੱਲੋਂ ਸਰਕਾਰੀ ਜ਼ਮੀਨਾਂ ‘ਤੋਂ ਨਾਜਾਇਜ਼ ਕਬਜ਼ੇ ਖਾਲੀ ਕਰਵਾਉਣ ਦੇ ਹੁਕਮਾਂ ਤਹਿਤ ਇਹ ਕਾਰਵਾਈ ਕੀਤੀ ਜਾ ਰਹੀ ਹੈ। ਇਸ ਸਬੰਧੀ ਨਜਾਇਜ਼ ਕਬਜ਼ਾਕਾਰਾਂ ਨੂੰ 5 ਦਸੰਬਰ ਸਵੇਰੇ 10.00 ਵਜੇ ਤੱਕ ਕਬਜ਼ੇ ਚੁੱਕ ਲੈਣ ਲਈ ਨੋਟਿਸ ਦਿੱਤਾ ਹੋਇਆ ਸੀ। ਜਦੋਂ ਉਨ੍ਹਾਂ ਵੱਲੋਂ ਕਬਜ਼ਾ ਨਹੀਂ ਚੁੱਕਿਆ ਗਿਆ ਤਾਂ ਅਸੀਂ ਸਰਕਾਰੀ ਮਸ਼ੀਨਰੀ ਲਿਆ ਕੇ ਕਬਜ਼ਾ ਹਟਾਉਣ ਦੀ ਕਾਰਵਾਈ ਆਰੰਭ ਦਿੱਤੀ ਹੈ। ਇਸ ਮੌਕੇ ਕਾਨੂੰਗੋ ਸੁਖਵਿੰਦਰ ਸਿੰਘ, ਪੰਚਾਇਤ ਸੈਕਟਰੀ ਗੁਰਦਰਸ਼ਨ ਸਿੰਘ, ਐੱਸਐੱਚਓ ਸਦਰ ਹਰਮਿੰਦਰ ਸਿੰਘ ਤੇ ਚੌਕੀ ਇੰਚਾਰਜ ਬਹਾਦਰਗੜ੍ਹ ਲਵਦੀਪ ਸਿੰਘ ਸਮੇਤ ਹੋਰ ਸਰਕਾਰੀ ਅਮਲਾ ਵੀ ਮੌਜੂਦ ਸੀ।

ਕੋਈ ਨੋਟਿਸ ਨਹੀਂ ਦਿੱਤਾ : ਕਬਜ਼ਾਧਾਰਕ

ਇਸ ਮੌਕੇ ਬਖਸ਼ੀਸ਼ ਸਿੰਘ ਉਰਫ ਬਾਰੂ ਨੇ ਕਿਹਾ ਕਿ ਉਨ੍ਹਾਂ ਨੂੰ ਕੋਈ ਸਰਕਾਰੀ ਨੋਟਿਸ ਨਹੀਂ ਦਿੱਤਾ ਗਿਆ। ਉਨ੍ਹਾਂ ਦੀ ਰੋਜੀ ਰੋਟੀ ਖੋਹੀ ਜਾ ਰਹੀ ਹੈ। ਸਰਕਾਰ ਧੱਕਾ ਕਰ ਰਹੀ ਹੈ।