ਚੰਡੀਗੜ੍ਹ, 05 ਅਕਤੂਬਰ 2023- ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਅੱਜ ਐਮਰਜੈਂਸੀ ਕੈਬਨਿਟ ਮੀਟਿੰਗ ਬੁਲਾਈ ਸੀ। ਜਿਸ ਬਾਰੇ ਰਾਤ ਨੂੰ ਹੀ ਮੰਤਰੀਆਂ ਨੂੰ ਸੁਨੇਹੇ ਲਾਏ ਗਏ ਸਨ। ਇਹ ਮੀਟਿੰਗ ਅੱਜ ਸਵੇਰੇ 10 ਵਜੇ ਹੋਈ। ਇਸ ਮੀਟਿੰਗ ਵਿਚ SYL ਮੁੱਦੇ , ਵਿਸ਼ੇਸ਼ ਇਜਲਾਸ ਸੰਬੰਧੀ ਤੇ SGPC ਚੋਣਾਂ ਦੇ ਮੁੱਦੇ ਸਮੇਤ ਹੋਰ ਏਜੰਡਿਆਂ ‘ਤੇ ਚਰਚਾ ਹੋਈ।
ਇਸ ਤੋਂ ਇਲਾਵਾ ਨਵੇਂ AG ਨੂੰ ਲੈ ਕੇ ਵੀ ਮੀਟਿੰਗ ‘ਚ ਚਰਚਾ ਹੋਈ ਤੇ ਨਵੇਂ AG ਗੁਰਮਿੰਦਰ ਸਿੰਘ ਦੇ ਨਾਂ ‘ਤੇ ਮੋਹਰ ਲਗਾ ਦਿੱਤੀ ਗਈ ਹੈ। ਇਸ ਦੇ ਨਾਲ ਹੀ ਪੰਜਾਬ ਦੇ ਮੌਜੂਦਾ ਰਾਜਨੀਤਿਕ ਹਾਲਾਤਾਂ ‘ਤੇ ਵੀ ਮੰਥਨ ਹੋਇਆ।
SYL ਸਬੰਧੀ ਸੁਪਰੀਮ ਕੋਰਟ ਦੇ ਹੁਕਮਾਂ ਤੋਂ ਬਾਅਦ ਪੈਦਾ ਹੋਈ ਸਥਿਤੀ ‘ਤੇ ਅੱਜ ਕੈਬਨਿਟ ਮੀਟਿੰਗ ‘ਚ ਚਰਚਾ ਕੀਤੀ ਗਈ ਅਤੇ ਇਸ ਮਾਮਲੇ ‘ਤੇ ਵਿਸ਼ੇਸ਼ ਇਜਲਾਸ ਬੁਲਾਉਣ ‘ਤੇ ਚਰਚਾ ਕੀਤੀ ਗਈ | ਸੂਬਾ ਸਰਕਾਰ ਇਸ ਮਾਮਲੇ ਨੂੰ ਲੈ ਕੇ ਵਿਸ਼ੇਸ਼ ਸੈਸ਼ਨ ਬੁਲਾ ਸਕਦੀ ਹੈ। ਮੁੱਖ ਮੰਤਰੀ ਨੇ ਸਪੱਸ਼ਟ ਕੀਤਾ ਹੈ ਕਿ ਪੰਜਾਬ ਕੋਲ ਕਿਸੇ ਵੀ ਸੂਬੇ ਨੂੰ ਦੇਣ ਲਈ ਪਾਣੀ ਦੀ ਇੱਕ ਬੂੰਦ ਵੀ ਨਹੀਂ ਹੈ।