Sunday, December 22, 2024
Google search engine
HomePoliticsਪੰਜਾਬ ਦੇ ਇਸ "ਆਪ" ਵਿਧਾਇਕ ਦਾ ਵੱਡਾ ਐਲਾਨ, ਆਪਣੀ ਇੱਕ ਮਹੀਨੇ ਦੀ...

ਪੰਜਾਬ ਦੇ ਇਸ “ਆਪ” ਵਿਧਾਇਕ ਦਾ ਵੱਡਾ ਐਲਾਨ, ਆਪਣੀ ਇੱਕ ਮਹੀਨੇ ਦੀ ਤਨਖਾਹ ਕਿਸਾਨਾਂ ਦੇ ਨਾਮ

ਲੁਧਿਆਣਾ 30 ਮਾਰਚ 2023 ਅੱਜ ਇਥੇ ਵਿਧਾਨ ਸਭਾ ਹਲਕਾ ਸਾਹਨੇਵਾਲ ਤੋਂ ਵਿਧਾਇਕ ਹਰਦੀਪ ਸਿੰਘ ਮੁੰਡੀਆ ਨੇ ਆਪਣੀ ਇਕ ਮਹੀਨੇ ਦੀ ਤਨਖਾਹ ਕਿਸਾਨਾਂ ਨੂੰ ਰਾਹਤ ਦੇਣ ਲਈ ਮੁੱਖ ਮੰਤਰੀ ਰਾਹਤ ਫ਼ੰਡ ਚ ਦੇਣ ਦਾ ਐਲਾਨ ਕੀਤਾ ਹੈ।

ਪੰਜਾਬ ਦੇ ਵਿੱਚ ਲਗਾਤਾਰ ਬੇਮੌਸਮੀ ਮੀਂਹ ਕਰਕੇ ਕਿਸਾਨਾਂ ਦੀਆਂ ਫਸਲਾਂ ਦਾ ਨੁਕਸਾਨ ਹੋ ਰਿਹਾ ਸੀ ਜਿਸ ਕਰਕੇ ਅੱਜ ਸਾਹਨੇਵਾਲ ਤੋਂ ਆਮ ਆਦਮੀ ਪਾਰਟੀ ਦੇ ਐਮ ਐਲ ਏ ਹਰਦੀਪ ਸਿੰਘ ਮੁੰਡੀਆਂ ਵੱਲੋਂ ਪਿੰਡਾਂ ਚ ਨੁਕਸਾਨੀ ਫ਼ਸਲ ਦਾ ਜਾਇਜ਼ਾ ਲਿਆ ਗਿਆ ਅਤੇ ਐਲਾਨ ਕੀਤਾ ਗਿਆ ਕੇ ਓਹ ਆਪਣੀ ਇੱਕ ਮਹੀਨੇ ਦੀ ਤਨਖਾਹ ਮੁੱਖ ਮੰਤਰੀ ਰਾਹਤ ਫੰਡ ਚ ਪਾਉਣ ਦੀ ਅਪੀਲ ਕਰਦੇ ਨੇ ਕਿਉਂਕਿ ਕਿਸਾਨਾਂ ਦਾ ਜਿਨ੍ਹਾ ਵੱਡਾ ਨੁਕਸਾਨ ਹੋਇਐ ਹੈ ਉਸ ਦੀ ਭਰਪਾਈ ਕਰਨੀ ਤਾਂ ਮੁਸ਼ਕਿਲ ਹੈ ਪਰ ਇਸ ਘੜੀ ਚ ਸਰਕਾਰ ਅਤੇ ਐਮ ਐਲ ਏ ਕਿਸਾਨਾਂ ਦੇ ਨਾਲ ਖੜੇ ਹਨ।

ਇਸ ਦੌਰਾਨ ਪਿੰਡਾਂ ਚ 50 ਤੋਂ 70 ਫੀਸਦੀ ਫ਼ਸਲਾਂ ਦੇ ਨੁਕਸਾਨ ਦਾ ਖ਼ਦਸ਼ਾ ਜਤਾਇਆ ਗਿਆ ਹੈ ਅਤੇ ਕਿਸਾਨਾਂ ਨੇ ਦਸਿਆ ਕੇ ਹੁਣ ਤਕ 50 ਤੋਂ 70 ਫੀਸਦੀ ਕਣਕ ਦੀ ਫ਼ਸਲ ਦਾ ਨੁਕਸਾਨ ਹੋ ਚੁੱਕਾ ਹੈ ਅਤੇ ਜੇਕਰ ਕੱਲ੍ਹ ਜਾਂ ਆਉਂਦੇ ਦਿਨਾਂ ਚ ਮੁੜ ਤੋਂ ਮੀਂਹ ਪੈਂਦਾ ਹੈ ਤਾਂ ਇਹ ਨੁਕਸਾਨ 80 ਤੋਂ ਵਧੇਰੇ ਫੀਸਦੀ ਹੋ ਜਾਵੇਗਾ। ਕਿਉਂਕਿ ਕਿਸਾਨਾਂ ਦੀਆਂ ਫ਼ਸਲਾਂ ਤਿਆਰ ਖੜੀਆਂ ਸਨ।

ਐਮ ਐਲ ਏ ਹਰਦੀਪ ਸਿੰਘ ਮੁੱਡੀਆਂ ਵੱਲੋਂ ਮੌਕੇ ਤੇ ਮੌਜੂਦ ਪ੍ਰਸਾਸ਼ਨਿਕ ਅਫਸਰਾਂ ਨੂੰ ਅਪੀਲ ਕੀਤੀ ਕਿ ਉਹ ਤੁਰੰਤ ਕਿਸਾਨਾਂ ਦੀ ਨੁਕਸਾਨੀ ਫਸਲਾਂ ਸਬੰਧੀ ਗਿਰਦਾਵਰੀ ਕਰਨ ਅਤੇ ਮੁੱਖ ਮੰਤਰੀ ਮਾਣਯੋਗ ਭਗਵੰਤ ਮਾਨ ਵੱਲੋਂ ਜੋ ਉਹਨਾਂ ਨੂੰ ਰਾਹਤ ਦੇਣ ਦਾ ਐਲਾਨ ਕੀਤਾ ਗਿਆ ਹੈ ਉਹ ਰਾਹਤ ਦਿੱਤੀ ਜਾਵੇ। ਸਾਹਨੇਵਾਲ ਦੇ ਵਿਧਾਇਕ ਨੇ ਕਿਹਾ ਕਿ ਇਸ ਵਕਤ ਕਿਸਾਨਾਂ ਨੂੰ ਮੇਰੀ ਤਨਖਾਹ ਨਾਲੋਂ ਮਦਦ ਦੀ ਵਧੇਰੇ ਲੋੜ ਹੈ ਇਸ ਕਰਕੇ ਉਨ੍ਹਾ ਨੇ ਆਪਣੀ ਮਾਰਚ ਮਹੀਨੇ ਦੀ ਤਨਖਾਹ ਮੁੱਖ ਮੰਤਰੀ ਰਾਹਤ ਫੰਡ ਚ ਦੇਣ ਦਾ ਐਲਾਨ ਕੀਤਾ।

RELATED ARTICLES
- Advertisment -
Google search engine

Most Popular

Recent Comments