Sunday, April 13, 2025
Google search engine
HomePunjabਪੱਤਰਕਾਰ ਦੀ ਕੁੱਟਮਾਰ ਮਾਮਲੇ 'ਚ ਨਗਰ ਕੌਂਸਲ ਤਪਾ ਦਾ ਪ੍ਰਧਾਨ ਗ੍ਰਿਫ਼ਤਾਰ

ਪੱਤਰਕਾਰ ਦੀ ਕੁੱਟਮਾਰ ਮਾਮਲੇ ‘ਚ ਨਗਰ ਕੌਂਸਲ ਤਪਾ ਦਾ ਪ੍ਰਧਾਨ ਗ੍ਰਿਫ਼ਤਾਰ

ਬਰਨਾਲਾ , 6 ਅਪ੍ਰੈਲ 2023- ਬੀਤੇ ਦਿਨ ਤਪਾ ਨਗਰ ਕੌਂਸਲ ਦੇ ਪ੍ਰਧਾਨ ਅਨਿਲ ਕੁਮਾਰ ‘ਕਾਲਾ ਭੂਤ’ ਨੇ ਆਪਣੇ ਅਹੁਦੇ ਤੋਂ ਅਸਤੀਫਾ ਦੇ ਦਿੱਤਾ ਸੀ। ਉਨ੍ਹਾਂ ਦਾ ਅਸਤੀਫਾ ਸੋਸ਼ਲ ਮੀਡੀਆ ’ਤੇ ਕਾਫੀ ਵਾਇਰਲ ਹੋਇਆ। ਤਪਾ ਦਾ ਇੱਕ ਪੱਤਰਕਾਰ ਨਗਰ ਕੌਂਸਲ ਤਪਾ ’ਚ ਪ੍ਰਧਾਨ ਦੇ ਅਸਤੀਫੇ ਸਬੰਧੀ ਜਾਣਕਾਰੀ ਲੈਣ ਗਿਆ ਸੀ। ਪਰ ਗੁੱਸੇ ’ਚ ਆਏ ਨਗਰ ਕੌਂਸਲ ਦੇ ਪ੍ਰਧਾਨ ਅਨਿਲ ਕੁਮਾਰ ਕਾਲਾ ਭੂਤ ਨੇ ਪੱਤਰਕਾਰ ਦੀ ਕੁੱਟਮਾਰ ਕਰਕੇ ਉਸ ਨੂੰ ਗੰਭੀਰ ਜ਼ਖ਼ਮੀ ਕਰ ਦਿੱਤਾ। ਜਿਸ ਤੋਂ ਬਾਅਦ ਪੱਤਰਕਾਰ ਨੂੰ ਇਲਾਜ ਲਈ ਸਿਵਲ ਹਸਪਤਾਲ ਤਪਾ ਵਿਖੇ ਦਾਖਲ ਕਰਵਾਇਆ ਗਿਆ।

ਜ਼ਿਕਰਯੋਗ ਹੈ ਕਿ ਪੁਲਿਸ ਵੱਲੋਂ ਗ੍ਰਿਫ਼ਤਾਰ ਕੀਤੇ ਗਏ ਨਗਰ ਕੌਂਸਲ ਦੇ ਪ੍ਰਧਾਨ ਅਨਿਲ ਕੁਮਾਰ ‘ਕਾਲਾ ਭੂਤ’ ਨੂੰ ਪ੍ਰਧਾਨ ਬਣਾਉਣ ਲਈ ਕਾਂਗਰਸ ਸਰਕਾਰ ਦੇ ਦੋ ਕੈਬਨਿਟ ਮੰਤਰੀ ਵਿਜੇ ਸਿੰਗਲਾ ਅਤੇ ਬਲਬੀਰ ਸਿੱਧ ਨੇ ਆਪਣੀ ਸਰਕਾਰ ਦੀ ਸਿਆਸੀ ਧਾਕ ਜਮਾਉਂਦਿਆਂ ਵਿਰੋਧੀ ਧਿਰ ਦੇ ਕੋਰਮ ਨੂੰ ਤੋੜਨ ਲਈ ਇਸ ਦਲਿਤ ਕੌਂਸਲਰ ਕਾਲਾ ਸਿੰਘ ਨੂੰ ਪੁਲਿਸ ਨੇ ਇਕ ਮਾਮਲਾ ਦਰਜ ਕਰਕੇ ਨਗਰ ਕੌਂਸਲ ਦੇ ਬਾਹਰੀ ਗੇਟ ਤੋਂ ਚੁੱਕ ਲਿਆ ਸੀ ਤੇ ਕਾਲਾ ਭੂਤ ਨੂੰ ਪ੍ਰਧਾਨਗੀ ਦੀ ਤਾਜਪੋਸ਼ੀ ਕਰਵਾਈ ਸੀ ਪਰ ਸਰਕਾਰ ਬਦਲਦਿਆਂ ਹੀ ਦਲਿਤ ਕੌਂਸਲਰ ਕਾਲੇ ਦੀ ਥਾਂ ਹੁਣ ਮੌਜ਼ੂਦਾ ਨਗਰ ਕੌਂਸਲ ਪ੍ਰਧਾਨ ਕਾਲੇ ਨੂੰ ਦਬੋਚ ਲਿਆ ਹੈ। ਤਪਾ ਨਗਰ ਕੌਂਸਲ ਦੇ ਚੁਣੇ ਦੋਵੇਂ ਕੌਂਸਲਰਾਂ ਨੂੰ ਪੁਲਿਸ ਨੇ ਵਾਰੀ-ਵਾਰੀ ਥਾਣਿਆਂ ‘ਚ ਡੱਕਿਆ ਹੈ।

ਇਹ ਹੈ ਪੂਰਾ ਮਾਮਲਾ

ਸਿਵਲ ਹਸਪਤਾਲ ਤਪਾ ’ਚ ਜਾਣਕਾਰੀ ਦਿੰਦਿਆਂ ਪੀੜਤ ਪੱਤਰਕਾਰ ਪ੍ਰਵੀਨ ਅਰੋੜਾ ਨੇ ਦੱਸਿਆ ਕਿ ਉਹ ਇੱਕ ਪੰਜਾਬੀ ਅਖਬਾਰ ਦਾ ਪੱਤਰਕਾਰ ਹੈ ਤੇ ਲੰਮੇ ਸਮੇਂ ਤੋਂ ਪੱਤਰਕਾਰੀ ਕਰ ਰਿਹਾ ਹੈ। ਬੁੱਧਵਾਰ ਦੁਪਹਿਰ ਤੋਂ ਬਾਅਦ ਉਹ ਨਗਰ ਕੌਂਸਲ ਦੇ ਪ੍ਰਧਾਨ ਅਨਿਲ ਕੁਮਾਰ ਕਾਲਾ ਭੂਤ ਦੇ ਅਸਤੀਫੇ ਸਬੰਧੀ ਨਗਰ ਕੌਂਸਲ ਦੇ ਈਓ ਤੋਂ ਜਾਣਕਾਰੀ ਲੈਣ ਲਈ ਨਗਰ ਕੌਂਸਲ ਤਪਾ ਗਿਆ ਸੀ। ਜਦੋਂ ਉਹ ਈਓ ਦੇ ਕੋਲ ਬੈਠਾ ਸੀ ਤਾਂ ਨਗਰ ਕੌਂਸਲ ਦਾ ਪ੍ਰਧਾਨ ਅਨਿਲ ਕੁਮਾਰ ਕਾਲਾ ਭੂਤ ਉਥੇ ਪਹੁੰਚ ਗਿਆ ਤੇ ਉਨ੍ਹਾਂ ਨਾਲ ਬਹਿਸ ਕਰਨੀ ਸ਼ੁਰੂ ਕਰ ਦਿੱਤੀ। ਇਸ ਤੋਂ ਬਾਅਦ ਪ੍ਰਧਾਨ ਨੇ ਉਸ ’ਤੇ ਹਮਲਾ ਕਰਕੇ ਉਸ ਨੂੰ ਗੰਭੀਰ ਜ਼ਖਮੀ ਕਰ ਦਿੱਤਾ ਤੇ 15 ਹਜ਼ਾਰ ਰੁਪਏ ਤੇ ਸੋਨੇ ਦੀ ਚੈਨ ਵੀ ਝਪਟ ਲਈ। ਨਗਰ ਕੌਂਸਲ ਦੇ ਬਾਹਰ ਖੜ੍ਹੇ ਲੋਕਾਂ ਨੇ ਉਸ ਨੂੰ ਇਲਾਜ ਲਈ ਸਿਵਲ ਹਸਪਤਾਲ ਤਪਾ ਵਿਖੇ ਦਾਖਲ ਕਰਵਾਇਆ।

ਕੀ ਕਹਿਣਾ ਹੈ ਸਿਟੀ ਇੰਚਾਰਜ ਗੁਰਪਾਲ ਸਿੰਘ ਦਾ

ਇਸ ਸਬੰਧੀ ਸਿਟੀ ਇੰਚਾਰਜ ਗੁਰਪਾਲ ਸਿੰਘ ਨੇ ਦੱਸਿਆ ਕਿ ਪੱਤਰਕਾਰ ਪ੍ਰਵੀਨ ਅਰੋੜਾ ਦੇ ਬਿਆਨਾਂ ’ਤੇ ਨਗਰ ਕੌਂਸਲ ਪ੍ਰਧਾਨ ਅਨਿਲ ਕੁਮਾਰ ਕਾਲਾ ਭੂਤ ਖ਼ਿਲਾਫ਼ ਵੱਖ-ਵੱਖ ਧਾਰਾਵਾਂ ਤਹਿਤ ਕੇਸ ਦਰਜ ਕਰਕੇ ਉਸ ਨੂੰ ਗ੍ਰਿਫ਼ਤਾਰ ਵੀ ਕਰ ਲਿਆ ਗਿਆ ਹੈ। ਇਸ ਤੋਂ ਬਾਅਦ ਉਸਨੂੰ ਅਦਾਲਤ ’ਚ ਪੇਸ਼ ਕੀਤਾ ਜਾਵੇਗਾ।

RELATED ARTICLES
- Advertisment -
Google search engine

Most Popular

Recent Comments

bbrbet 09