Sunday, December 22, 2024
Google search engine
HomePunjabਬਰਨਾਲਾ 'ਚ ਕਬੱਡੀ ਖਿਡਾਰੀਆਂ ਵੱਲੋਂ ਹੌਲਦਾਰ ਦਾ ਕਤਲ, ਮੁਲਜ਼ਮਾਂ ਦੀ ਭਾਲ ਲਈ...

ਬਰਨਾਲਾ ‘ਚ ਕਬੱਡੀ ਖਿਡਾਰੀਆਂ ਵੱਲੋਂ ਹੌਲਦਾਰ ਦਾ ਕਤਲ, ਮੁਲਜ਼ਮਾਂ ਦੀ ਭਾਲ ਲਈ ਛਾਪੇਮਾਰੀ ਜਾਰੀ

ਬਰਨਾਲਾ, 23 ਅਕਤੂਬਰ 2023- ਬੀਤੀ ਰਾਤ ਸ਼ਹਿਰ ਦੇ 25 ਏਕੜ ਵਿਖੇ ਇਕ ਚਿਕਨ ਕਾਰਨਰ ’ਤੇ ਹੋਏ ਝਗੜੇ ਦੌਰਾਨ ਕਬੱਡੀ ਖਿਡਾਰੀਆਂ ਵਲੋਂ ਪੁਲਿਸ ਕਰਮਚਾਰੀ ਹੌਲਦਾਰ ਦਰਸ਼ਨ ਸਿੰਘ ਦਾ ਕਤਲ ਕਰ ਦਿੱਤਾ ਹੈ। ਪ੍ਰਾਪਤ ਜਾਣਕਾਰੀ ਥਾਣਾ ਸਿਟੀ-1 ਵਿਖੇ ਤਫਤੀਸ਼ੀ ਅਧਿਕਾਰੀ ਦਰਸ਼ਨ ਸਿੰਘ ਮਿਲੀ ਸ਼ਿਕਾਇਤ ’ਤੇ ਉੱਥੇ ਗਏ ਸਨ। ਮਾਮਲੇ ਦੀ ਜਾਂਚ ‘ਤੇ ਕਾਤਲਾਂ ਨੂੰ ਗ੍ਰਿਫਤਾਰ ਕਰਨ ਲਈ ਪੁਲਿਸ ਦੀ ਛਾਪੇਮਾਰੀ ਜਾਰੀ ਹੈ। ਮ੍ਰਿਤਕ ਦਰਸ਼ਨ ਸਿੰਘ ਦੀ ਲਾਸ਼ ਸਿਵਲ ਹਸਪਤਾਲ ਬਰਨਾਲਾ ਵਿਖੇ ਪੋਸਟਮਾਰਟਮ ਲਈ ਲਿਆਂਦੀ ਗਈ ਹੈ। ਕਤਲ ਤੋਂ ਬਾਅਦ ਸ਼ਹਿਰ ’ਚ ਡਰ ਦਾ ਮਾਹੌਲ ਬਣਿਆ ਹੋਇਆ ਹੈ। ਦੂਜੇ ਪਾਸੇ ਇਹ ਵੀ ਦੱਸਿਆ ਜਾ ਰਿਹਾ ਹੈ ਕਿ 25 ਏਕੜ ’ਚ ਗੈਰਕਾਨੂੰਨੀ ਢੰਗ ਨਾਲ ਚਿਕਨ ਦੀਆਂ ਰੇਹੜੀਆਂ ਲੱਗਦੀਆਂ ਹਨ, ਜਿੱਥੇ ਹਰ ਰੋਜ਼ ਲੜਾਈ ਝਗੜੇ ਆਮ ਗੱਲ ਹੈ।

RELATED ARTICLES
- Advertisment -
Google search engine

Most Popular

Recent Comments