Home Punjab ਬੇਕਾਬੂ ਟਰਾਲੇ ਨੇ ਤਿੰਨ ਕਾਰਾਂ ਭੰਨੀਆਂ, 4 ਵਿਅਕਤੀ ਜ਼ਖਮੀ

ਬੇਕਾਬੂ ਟਰਾਲੇ ਨੇ ਤਿੰਨ ਕਾਰਾਂ ਭੰਨੀਆਂ, 4 ਵਿਅਕਤੀ ਜ਼ਖਮੀ

0
ਬੇਕਾਬੂ ਟਰਾਲੇ ਨੇ ਤਿੰਨ ਕਾਰਾਂ ਭੰਨੀਆਂ, 4 ਵਿਅਕਤੀ ਜ਼ਖਮੀ

ਪਟਿਆਲਾ, 15 ਦਸੰਬਰ 2023 – ਸ਼ੁੱਕਰਵਾਰ ਨੂੰ ਸਵੇਰੇ ਪਟਿਆਲਾ-ਰਾਜਪੁਰਾ ਰੋਡ ‘ਤੇ ਧਰੇੜੀ ਜੱਟਾਂ ਟੋਲ ਪਲਾਜ਼ਾ ਵਿਖੇ ਇੱਕ ਬੇਕਾਬੂ ਟਰਾਲੇ ਨੇ ਪਿੱਛੋਂ ਟੱਕਰ ਮਾਰ ਕੇ ਤਿੰਨ ਕਾਰਾਂ ਭੰਨ ਦਿੱਤੀਆਂ। ਇਸ ਹਾਦਸੇ ‘ਚ 4 ਵਿਅਕਤੀ ਜ਼ਖਮੀ ਹੋ ਗਏ, ਜਿਨ੍ਹਾਂ ਨੂੰ ਇਲਾਜ ਲਈ ਸਰਕਾਰੀ ਰਜਿੰਦਰਾ ਹਸਪਤਾਲ ਪਟਿਆਲਾ ਵਿਖੇ ਦਾਖਲ ਕਰਵਾਇਆ ਗਿਆ ਹੈ। ਹਾਦਸੇ ਦਾ ਕਾਰਨ ਸੰਘਣੀ ਧੁੰਦ ਅਤੇ ਟਰਾਲੇ ਦੀ ਰਫਤਾਰ ਤੇਜ਼ ਹੋਣਾ ਦੱਸਿਆ ਗਿਆ ਹੈ। ਪ੍ਰਰਾਪਤ ਜਾਣਕਾਰੀ ਅਨੁਸਾਰ ਸ਼ੁਕਰਵਾਰ ਨੂੰ ਸਵੇਰੇ 8 ਵਜੇ ਦੇ ਕਰੀਬ ਧਰੇੜੀ ਜੱਟਾਂ ਟੋਲ ਪਲਾਜ਼ਾ ਵਿਖੇ ਇੱਕ ਟਰਾਲੇ ਨੇ ਮੂਹਰੇ ਜਾ ਰਹੀਆਂ ਕਾਰਾਂ ਨੂੰ ਪਿਛੋਂ ਟੱਕਰ ਮਾਰ ਦਿੱਤੀ। ਇਸ ਹਾਦਸੇ ‘ਚ ਤਿੰਨ ਕਾਰਾਂ ਬੁਰੀ ਤਰ੍ਹਾਂ ਨੁਕਸਾਨੀਆਂ ਗਈਆਂ ਜਦੋਂ ਕਿ 4 ਵਿਅਕਤੀ ਜ਼ਖਮੀ ਹੋ ਗਏ। ਜਿਨ੍ਹਾਂ ‘ਚ ਮਾਨਯੋਗ ਹਾਈਕੋਰਟ ਚੰਡੀਗੜ੍ਹ ਵਿਖੇ ਤਰੀਕ ‘ਤੇ ਜਾ ਰਹੇ ਪੁਲਿਸ ਮੁਲਾਜ਼ਮ ਦੱਸੇ ਜਾ ਰਹੇ ਹਨ। ਜ਼ਖਮੀਆਂ ਨੂੰ ਰਜਿੰਦਰਾ ਹਸਪਤਾਲ ਵਿਖੇ ਇਲਾਜ ਲਈ ਦਾਖਲ ਕਰਵਾ ਦਿੱਤਾ ਹੈ। ਇਸ ਸਬੰਧੀ ਪੁਲਿਸ ਚੌਕੀ ਬਹਾਦਰਗੜ੍ਹ ਵਲੋਂ ਅਗਲੇਰੀ ਕਾਰਵਾਈ ਕੀਤੀ ਜਾ ਰਹੀ ਹੈ।