Thursday, December 5, 2024
Google search engine
HomePunjabਬੇ-ਜ਼ੁਬਾਨ ਜਾਨਵਰਾਂ ਦੀ ਤਸਕਰੀ ਦਾ ਪਰਦਾਫਾਸ਼, 500 ਦੇ ਕਰੀਬ ਜਾਨਵਰ ਬਰਾਮਦ

ਬੇ-ਜ਼ੁਬਾਨ ਜਾਨਵਰਾਂ ਦੀ ਤਸਕਰੀ ਦਾ ਪਰਦਾਫਾਸ਼, 500 ਦੇ ਕਰੀਬ ਜਾਨਵਰ ਬਰਾਮਦ

ਤਰਨਤਾਰਨ, 9 ਅਪ੍ਰੈਲ 2023 – ਤਰਨਤਾਰਨ ਹਲਕਾ ਵਿਧਾਇਕ ਅਤੇ ਪੁਲਿਸ ਵਲੋਂ ਸਾਂਝੇ ਓਪਰੇਸ਼ਨ ਦੌਰਾਨ ਪੁਰਾਣੀ ਮਾਲ ਮੰਡੀ ‘ਚ ਉਸ ਵੇਲੇ ਭਾਜੜ ਪੈ ਗਈ, ਜਦੋਂ ਉਤਰ ਪ੍ਰਦੇਸ਼ ਦੇ ਕੁਝ ਤਸਕਰਾਂ ਵਲੋਂ ਬੇ-ਜ਼ੁਬਾਨ ਜਾਨਵਰਾਂ ਦੀ ਤਸਕਰੀ ਦੀਆਂ 5 ਵੱਡੀਆਂ ਗੱਡੀਆਂ ਜਿਨ੍ਹਾਂ ਚ ਲਗਭਗ 500 ਦੇ ਕਰੀਬ ਜਾਨਵਰਾਂ ਨੂੰ ਬੇ-ਰਹਿਮੀ ਨਾਲ ਬੰਦ ਕੀਤਾ ਗਿਆ ਸੀ, ਟੀਮ ਇਹਨਾਂ ਬੇ-ਜ਼ੁਬਾਨ ਜਾਨਵਰਾਂ ਨੂੰ ਛਡਵਾਉਣ ਪਹੁੰਚੀ ਸੀ।

ਹਲਕਾ ਵਿਧਾਇਕ ਕਸ਼ਮੀਰ ਸਿੰਘ ਸੋਹਲ ਅਤੇ ਵਰਕਰਾਂ ਸਮੇਤ ਵੱਡੀ ਗਿਣਤੀ ਚ ਪੁਲਿਸ ਪ੍ਰਸ਼ਾਸਨ ਹਾਜ਼ਰ ਸੀ। ਇਸ ਮੌਕੇ ਵਿਧਾਇਕ ਸੋਹਲ ਨੇ ਦੱਸਿਆ ਕਿ ਜਾਨਵਰਾਂ ਦੀ ਤਸਕਰੀ ਦਾ ਮਾਮਲਾ ਸਾਹਮਣੇ ਆਇਆ ਹੈ। 500 ਦੇ ਕਰੀਬ ਜਾਨਵਰ ਬੰਦ ਬਾਡੀ ਗੱਡੀਆਂ ‘ਚੋਂ ਬਾਹਰ ਕੱਢੇ ਗਏ। ਜਿਨ੍ਹਾਂ ਚ ਵਧੇਰੇ ਗਿਣਤੀ ਮੱਝਾਂ-ਝੋਟੀਆਂ-ਕੱਟੇ-ਕਟੀਆਂ ਸਨ। ਕਈ ਜਾਨਵਰਾਂ ਤੇ ਤਸ਼ੱਦਦ ਕਰਕੇ ਉਹਨਾਂ ਦੀਆਂ ਲੱਤਾਂ ਤੋੜੀਆਂ ਹੋਈਆਂ ਸਨ ਅਤੇ ਜਾਨਵਰ ਭੁੱਖੇ ਪਿਆਸੇ ਬੰਦ ਕੀਤੇ ਗਏ ਸਨ। 7 ਆਰੋਪੀਆਂ ਨੂੰ ਪੁਲਿਸ ਨੇ ਗਿਰਫ਼ਤਾਰ ਵੀ ਕੀਤਾ ਹੈ।

RELATED ARTICLES
- Advertisment -
Google search engine

Most Popular

Recent Comments