Friday, November 22, 2024
Google search engine
HomePunjabਭਾਜਪਾ ਆਗੂ ਬੋਨੀ ਅਜਨਾਲਾ ਤੋਂ 5 ਘੰਟੇ ਹੋਈ ਪੁੱਛ-ਪੜਤਾਲ, ਸਾਰੇ ਸਵਾਲਾਂ ਦਾ...

ਭਾਜਪਾ ਆਗੂ ਬੋਨੀ ਅਜਨਾਲਾ ਤੋਂ 5 ਘੰਟੇ ਹੋਈ ਪੁੱਛ-ਪੜਤਾਲ, ਸਾਰੇ ਸਵਾਲਾਂ ਦਾ ਦਿੱਤਾ ਜਵਾਬ; ਕਿਹਾ- ਫੇਰ ਸੱਦਿਆ ਤਾਂ ਜ਼ਰੂਰ ਆਵਾਂਗਾ

ਪਟਿਆਲਾ, 15 ਦਸੰਬਰ 2023 – ਭਾਰਤੀ ਜਨਤਾ ਪਾਰਟੀ ਦੇ ਆਗੂ ਤੇ ਸਾਬਕਾ ਵਿਧਾਇਕ ਅਮਰਪਾਲ ਸਿੰਘ ਬੋਨੀ ਅਜਨਾਲਾ (Amarpal Singh Bony Ajnala) ਤੋਂ ਡਰੱਗ ਮਾਮਲੇ (Drug Case) ਸਬੰਧੀ ਵਿਸ਼ੇਸ਼ ਜਾਂਚ ਕਮੇਟੀ (SIT) ਵਲੋਂ ਪੰਜ ਘੰਟੇ ਪੁੱਛ-ਪੜਤਾਲ ਕੀਤੀ ਗਈ। ਬੋਨੀ ਅਜਨਾਲਾ ਸ਼ੁੱਕਰਵਾਰ ਦੀ ਸਵੇਰ ਕਰੀਬ 11 ਵਜੇ ਡਰੱਗ ਮਾਮਲੇ ਦੀ ਜਾਂਚ ਲਈ ਗਠਿਤ ਹੋਈ ਵਿਸ਼ੇਸ਼ ਜਾਂਚ ਕਮੇਟੀ ਦੇ ਮੁਖੀ ਏਡੀਜੀਪੀ ਮੁੱਖਵਿੰਦਰ ਸਿੰਘ ਛੀਨਾ ਦੇ ਦਫਤਰ ਪੁੱਜੇ। ਜਿਥੇ ਇਨ੍ਹਾਂ ਤੋਂ ਦੁਪਹਿਰ ਚਾਰ ਵਜੇ ਤਕ ਪੁੱਛ ਪੜਤਾਲ ਕੀਤੀ ਗਈ।

ਜਾਂਚ ਵਿਚ ਸ਼ਾਮਲ ਹੋਣ ਤੋਂ ਬਾਅਦ ਬੋਨੀ ਅਜਨਾਲਾ ਨੇ ਕਿਹਾ ਕਿ ਡਰੱਗ ਮਾਮਲੇ ‘ਚ ਸ਼੍ਰੋਮਣੀ ਅਕਾਲੀ ਦਲ ਦੀ ਸਰਕਾਰ ਸਮੇਂ ਵਿਚ ਵੀ ਸਿਟ ਬਣੀ, ਕਾਂਗਰਸ ਸਰਕਾਰ ਵਿਚ ਵੀ ਤੇ ਹੁਣ ਵੀ ਬਣੀ ਹੈ ਪਰ ਅੱਜ ਤਕ ਇਸ ਮਾਮਲੇ ‘ਚ ਦੋਸ਼ੀ ਤੇ ਜ਼ਮਾਨਤ ’ਤੇ ਬਾਹਰ ਘੁੰਮਣ ਵਾਲਿਆਂ ਤੋਂ ਪੁੱਛਗਿਛ ਨਹੀਂ ਕੀਤੀ ਗਈ। ਉਨ੍ਹਾਂ ਦੱਸਿਆ ਕਿ 2016 ਵਿਚ ਬਤੌਰ ਵਿਧਾਇਕ ਉਸ ਸਮੇਂ ਦੇ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਨੂੰ ਲਿਖਤੀ ਤੌਰ ’ਤੇ ਦੱਸਿਆ ਸੀ ਕਿ ਤੁਹਾਡਾ ਨਜ਼ਦੀਕੀ ਰਿਸ਼ਤੇਦਾਰ ਅਕਾਲੀ ਦਲ ਦੇ ਸਿਧਾਂਤਾ ਨੂੰ ਕੁਚਲ ਰਿਹਾ ਹੈ। ਬੋਨੀ ਨੇ ਕਿਹਾ ਕਿ ਐਸਆਈਟੀ ਵਲੋਂ ਪੁੱਛੇ ਗਏ ਸਾਰੇ ਸਵਾਲਾਂ ਦਾ ਜਵਾਬ ਦਿੱਤਾ ਗਿਆ ਹੈ ਤੇ ਅੱਗੇ ਵੀ ਜਦੋਂ ਐਸਆਈਟੀ ਸੱਦੇਗੀ, ਉਹ ਜਵਾਬ ਦੇਣ ਲਈ ਜ਼ਰੂਰ ਪੁੱਜਣਗੇ।

ਬੋਨੀ ਨੇ ਕਿਹਾ ਕਿ ਭਾਰਤੀ ਜਨਤਾ ਪਾਰਟੀ ਦਾ ਮਕਸਦ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਤੇ ਗ੍ਰਹਿ ਮੰਤਰੀ ਅਮਿਤ ਸ਼ਾਹ ਦੀ ਅਗਵਾਈ ਹੇਠ ਪੰਜਾਬ ਵਿਚੋਂ ਨਸ਼ਾ ਤੇ ਗੁੰਡਾਗਰਦੀ ਖਤਮ ਕਰਨਾ ਹੈ। ਇਸ ਲਈ ਜੋਵੀ ਕੁਰਬਾਨੀ ਕਰਨੀ ਪਈ ਹੈ, ਕਰਾਂਗੇ।

RELATED ARTICLES
- Advertisment -
Google search engine

Most Popular

Recent Comments