ਖੇਮਕਰਨ, 05 ਅਪ੍ਰੈਲ 2023- ਭਾਰਤ-ਪਾਕਿਸਤਾਨ ਸੈਕਟਰ ਖੇਮਕਰਨ ਦੀ ਸਰਹੱਦੀ ਚੌਕੀ ਮਹਿਦਿਪੁਰ ਫਾਰਵਰਡ ਦੇ ਇਲਾਕ਼ੇ ‘ਚੋਂ ਬੀਐਸਐੱਫ ਨੂੰ ਵੱਡੀ ਸਫਲਤਾ ਹੱਥ ਲੱਗੀ ਹੈ।ਸੂਤਰਾਂ ਮੁਤਾਬਕ ਬੁੱਧਵਾਰ ਸਵੇਰੇ ਇੱਥੇ ਤਾਇਨਾਤ ਬੀਐਸਐੱਫ ਦੀ 101 ਬਟਾਲੀਅਨ ਦੇ ਜਵਾਨਾਂ ਨੂੰ ਤਾਰਬੰਦੀ ਤੋਂ ਅੱਗੇ ਭਾਰਤੀ ਖ਼ੇਤਰ ਵਿੱਚ ਤਸਕਰਾਂ ਵੱਲੋਂ ਸੁੱਟੀਆਂ ਗਈਆਂ ਪਲਾਸਟਿਕ ਦੀਆਂ ਪੰਜ ਬੋਤਲਾਂ ਬਰਾਮਦ ਹੋਈਆਂ ਜਿਨ੍ਹਾਂ ਵਿਚ ਹੋਰੋਇਨ ਭਰੀ ਹੋਈ ਸੀ। ਖ਼ਬਰ ਲਿਖੇ ਜਾਣ ਤਕ ਬੀਐੱਸਐੱਫ ਵਲੋਂ ਇਸ ਇਲਾਕੇ ਵਿਚ ਤਲਾਸ਼ੀ ਕੀਤੀ ਜਾ ਰਹੀ ਹੈ।