Sunday, April 6, 2025
Google search engine
HomePunjabਭੋਗਪੁਰ ਲਾਗੇ ਭਿਆਨਕ ਹਾਦਸਾ ! ਟਾਇਰ ਫਟਣ ਕਾਰਨ ਦਰੱਖ਼ਤ 'ਚ ਵੱਜੀ ਬੋਲੈਰੋ...

ਭੋਗਪੁਰ ਲਾਗੇ ਭਿਆਨਕ ਹਾਦਸਾ ! ਟਾਇਰ ਫਟਣ ਕਾਰਨ ਦਰੱਖ਼ਤ ‘ਚ ਵੱਜੀ ਬੋਲੈਰੋ ਹੋਈ ਦੋ-ਪਾੜ; ਪਿਓ-ਪੁੱਤ ਦੀ ਮੌਤ

ਜਲੰਧਰ, 08 ਅਪ੍ਰੈਲ 2023- ਹਾਈਵੇ ‘ਤੇ ਪਿੰਡ ਪਤਿਆਲਾ ਨਜ਼ਦੀਕ ਸਵੇਰੇ ਵਾਪਰੇ ਸੜਕ ਹਾਦਸੇ ‘ਚ ਬੋਲੈਰੋ ਗੱਡੀ ਸਵਾਰ ਪਿਉ-ਪੁੱਤਰ ਦੀ ਮੌਤ ਹੋ ਗਈ। ਹਾਦਸਾ ਇੰਨਾ ਭਿਆਨਕ ਸੀ ਗੱਡੀ ਦੇ ਪਰਖੱਚੇ ਉੱਡ ਗਏ। ਹਾਦਸਾ ਸਵੇਰੇ 6 ਵਜੇ ਦੇ ਕਰੀਬ ਉਸ ਵੇਲੇ ਵਾਪਰਿਆ ਜਦੋਂ ਲੱਕੜ ਲੈ ਕੇ ਜਾ ਰਹੀ ਬੋਲੈਰੋ ਗੱਡੀ ਦਾ ਟਾਇਰ ਫਟ ਗਿਆ ਤੇ ਬੇਕਾਬੂ ਹੋਈ ਗੱਡੀ ਸੜਕ ਕਿਨਾਰੇ ਦਰੱਖ਼ਤ ‘ਚ ਜਾ ਟਕਰਾਈ। ਹਾਦਸਾ ਭਿਆਨਕ ਸੀ ਕਿ ਗੱਡੀ ਦੇ ਦੋ ਟੁਕੜੇ ਹੋ ਗਏ। ਹਾਦਸੇ ਦੌਰਾਨ ਗੱਡੀ ‘ਚ ਸਵਾਰ ਸ਼ਿੰਦਰਪਾਲ ਸਿੰਘ ਪੁੱਤਰ ਦਰਸ਼ੂ ਵਾਸੀ ਕਾਕੜਾ (ਸ਼ਾਹਕੋਟ) ਜ਼ਿਲ੍ਹਾ ਜਲੰਧਰ ਅਤੇ ਉਸਦੇ ਪੁੱਤਰ ਰੋਹਿਤ ਦੀ ਮੌਤ ਹੋ ਗਈ, ਜਦਕਿ ਗੱਡੀ ਵਿਚ ਸਵਾਰ ਗੌਰਵ ਪੁੱਤਰ ਰਵੀ ਜ਼ਖਮੀ ਹੋ ਗਿਆ ਜੋ ਜੌਹਲ ਹਸਪਤਾਲ ਜਲੰਧਰ ਵਿਖੇ ਜ਼ੈਰੇ ਇਲਾਜ ਹੈ। ਭੋਗਪੁਰ ਪੁਲਿਸ ਦੀ ਟੀਮ ਨੇ ਮੌਕੇ ‘ਤੇ ਪਹੁੰਚ ਕੇ ਜਾਂਚ ਸ਼ੁਰੂ ਕਰ ਦਿੱਤੀ ਹੈ।

RELATED ARTICLES
- Advertisment -
Google search engine

Most Popular

Recent Comments

leao bet paga mesmo