Thursday, December 5, 2024
Google search engine
HomePunjabਰਾਜਪੁਰਾ 'ਚ ਵਾਪਰੀ ਵਾਰਦਾਤ, ਅਣਪਛਾਤਿਆਂ ਨੇ ਕੁੱਟ-ਕੁੱਟ ਕੇ ਮਾਰ'ਤਾ ਨੌਜਵਾਨ

ਰਾਜਪੁਰਾ ‘ਚ ਵਾਪਰੀ ਵਾਰਦਾਤ, ਅਣਪਛਾਤਿਆਂ ਨੇ ਕੁੱਟ-ਕੁੱਟ ਕੇ ਮਾਰ’ਤਾ ਨੌਜਵਾਨ

ਰਾਜਪੁਰਾ, 16 ਅਪ੍ਰੈਲ 2023- ਇਕ ਨੌਜਵਾਨ ਦੀ ਬੇਰਹਿਮੀ ਨਾਲ ਕੁੱਟਮਾਰ ਕਰਨ ਪਿੱਛੋਂ ਉਸ ਦੀ ਮੌਤ ਹੋ ਜਾਣ ‘ਤੇ ਥਾਣਾ ਖੇੜੀ ਗੰਡਿਆ ਪੁਲਿਸ ਨੇ 1 ਦਰਜਨ ਦੇ ਕਰੀਬ ਵਿਅਕਤੀਆਂ ਖ਼ਿਲਾਫ਼ ਕਤਲ ਸਣੇ ਹੋਰਨਾਂ ਧਾਰਾਵਾਂ ਹੇਠ ਮਾਮਲਾ ਦਰਜ ਕੀਤਾ ਹੈ।

ਥਾਣਾ ਖੇੜੀ ਗੰਡਿਆ ਪੁਲਿਸ ਕੋਲ ਸੁਖਦੇਵ ਸਿੰਘ ਵਾਸੀ ਪਿੰਡ ਅਲਾਲਮਾਜਰਾ ਨੇ ਬਿਆਨ ਦਰਜ ਕਰਵਾਏ ਹਨ ਕਿ ਉਹ ਪਿੰਡ ਅਲਾਲਮਾਜਰਾ ਦੀ ਪਾਣੀ ਵਾਲੀ ਟੈਂਕੀ ਕੋਲ ਜਾ ਰਿਹਾ ਸੀ ਤਾਂ ਦੇਖਿਆ ਕਿ ਉਸ ਦੇ ਭਤੀਜੇ ਕੁਲਬੀਰ ਸਿੰਘ ਨੂੰ ਸੁਰਿੰਦਰ ਸਿੰਘ, ਗੁਰਮੀਤ ਸਿੰਘ, ਗੁਰਸੇਵਕ ਸਿੰਘ, ਗੁਰਧਿਆਨ ਸਿੰਘ, ਅਮਨਦੀਪ ਸਿੰਘ ਵਾਸੀਆਨ ਪਿੰਡ ਅਲਾਲਮਾਜਰਾ ਨੇ ਬੜੀ ਬੇਰਹਿਮੀ ਨਾਲ ਕੁੱਟ ਰਹੇ ਸਨ। ਕੁੱਟਮਾਰ ਕਰ ਕੇ ਉਸ ਦੇ ਢਿੱਡ ‘ਤੇ ਵਾਰ ਕਰ ਰਹੇ ਸਨ ਜਦੋਂ ਉਹ ਕੁਲਬੀਰ ਨੂੰ ਬਚਾਉਣ ਲਈ ਨੇੜੇ ਗਿਆ ਤਾਂ ਸਾਰੇ ਹਮਲਾਵਾਰ ਮੌਕੇ ਤੋਂ ਖਿਸਕ ਗਏ। ਇਸ ਦੌਰਾਨ ਉਹ ਪੀੜਤ ਕੁਲਬੀਰ ਨੂੰ ਉਸ ਦੇ ਘਰ ਲੈ ਕੇ ਗਿਆ ਤਾਂ 7 ਤੇ 8 ਹੋਰ ਅਣਪਛਾਤੇ ਅਨਸਰ ਘਰ ਦੇ ਬਾਹਰ ਆਏ ਤੇ ਜਾਨੋਂ ਮਾਰਨ ਦੀਆਂ ਧਮਕੀਆਂ ਦਿੰਦੇ ਰਹੇ ਤੇ ਫਿਰ ਕੁਝ ਸਮੇਂ ਬਾਅਦ ਉਥੋਂ ਚਲੇ ਗਏ। ਦੂਜੇ ਪਾਸੇ ਜ਼ਿਆਦਾ ਕੁੱਟਮਾਰ ਹੋਣ ਕਰ ਕੇ ਪੀੜਤ ਕੁਲਬੀਰ ਨੂੰ ਖੂਨ ਦੀਆਂ ਉਲਟੀਆਂ ਆ ਰਹੀਆਂ ਸਨ। ਇਲਾਜ ਲਈ ਨੌਜਵਾਨ ਨੂੰ ਏਪੀ ਜੈਨ ਸਿਵਲ ਹਸਪਤਾਲ ਰਾਜਪੁਰਾ ਦਾਖ਼ਲ ਕਰਵਾਇਆ ਗਿਆ, ਜਿੱਥੇ ਡਾਕਟਰਾਂ ਨੇ ਉਸ ਦੀ ਹਾਲਤ ਵੇਖ ਕੇ ਪੀਜੀਆਈ ਚੰਡੀਗੜ੍ਹ ਵਿਖੇ ਰੈਫਰ ਕਰ ਦਿੱਤਾ। ਜਦੋਂ ਉਹ ਪੀਜੀਆਈ ਚੰਡੀਗੜ੍ਹ ਵਿਖੇ ਲੈ ਕੇ ਪੁੱਜੇ ਤਾਂ ਕੁਲਬੀਰ ਦੀ ਮੌਤ ਹੋ ਗਈ। ਜਿਸ ‘ਤੇ ਥਾਣਾ ਖੇੜੀ ਗੰਡਿਆ ਪੁਲਿਸ ਨੇ ਉਕਤ 5 ਜਣਿਆਂ ਸਣੇ 8 ਹੋਰ ਅਣਪਛਾਤੇ ਵਿਅਕਤੀਆਂ ਵਿਰੁੱਧ ਧਾਰਾ 302 ਸਣੇ ਹੋਰਨਾਂ ਧਾਰਾਵਾਂ ਹੇਠ ਮਾਮਲਾ ਦਰਜ ਕਰ ਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।

RELATED ARTICLES
- Advertisment -
Google search engine

Most Popular

Recent Comments