Sunday, December 22, 2024
Google search engine
HomePunjabਲੁਧਿਆਣਾ Breaking 4 ਸਾਲ ਦੀ ਬੱਚੀ ਨਾਲ ਜਬਰ ਜਨਾਹ ਮਗਰੋਂ ਹੱਤਿਆ, ਮੁਲਜ਼ਮ...

ਲੁਧਿਆਣਾ Breaking 4 ਸਾਲ ਦੀ ਬੱਚੀ ਨਾਲ ਜਬਰ ਜਨਾਹ ਮਗਰੋਂ ਹੱਤਿਆ, ਮੁਲਜ਼ਮ ਦੀ ਭਾਲ ਜਾਰੀ

ਲੁਧਿਆਣਾ Breaking – ਆਜ਼ਾਦ ਨਗਰ ਇਲਾਕੇ ਵਿਚ ਵੀਰਵਾਰ ਰਾਤ ਲਗਪਗ ਦਸ ਵਜੇ ਚਾਰ ਸਾਲ ਦੀ ਬੱਚੀ ਨਾਲ ਜਬਰ ਜਨਾਹ ਤੋਂ ਬਾਅਦ ਹੱਤਿਆ ਕਰ ਦਿੱਤੀ ਗਈ। ਮੁਲਜ਼ਮ ਲਾਸ਼ ਬੈੱਡ ’ਚ ਲੁਕੋ ਕੇ ਫ਼ਰਾਰ ਹੋ ਗਿਆ। ਪੁਲਿਸ ਨੇ ਮਾਮਲਾ ਦਰਜ ਕਰ ਕੇ ਜਾਂਚ ਸ਼ੁਰੂ ਕਰ ਦਿੱਤੀ ਹੈ।

ਆਜ਼ਾਦ ਨਗਰ ਵਿਚ ਰਹਿਣ ਵਾਲਾ ਸੋਨੂੰ ਆਪਣੇ ਗੁਆਂਢ ਦੀ ਚਾਰ ਸਾਲਾ ਬੱਚੀ ਨੂੰ ਖਿਡਾਉਣ ਦੇ ਬਹਾਨੇ ਲੈ ਗਿਆ। ਦੱਸਿਆ ਜਾਂਦਾ ਹੈ ਕਿ ਇਸ ਦੌਰਾਨ ਬੱਚੀ ਦਾ ਭਰਾ ਉਸ ਨੂੰ ਬੁਲਾਉਣ ਗਿਆ ਤਾਂ ਮੁਲਜ਼ਮ ਨੇ ਕਿਹਾ ਕਿ ਉਹ ਖੇਡ ਰਹੀ ਹੈ, ਉਸ ਨੂੰ ਖੇਡਣ ਦਿਓ। ਦੇਰ ਰਾਤ ਤੱਕ ਬੱਚੀ ਘਰ ਨਾ ਪੁੱਜੀ ਤਾਂ ਪਰਿਵਾਰ ਵਾਲੇ ਉਸ ਨੂੰ ਲੱਭਣ ਲੱਗੇ। ਗੁਆਂਢੀ ਸੋਨੂੰ ਦੇ ਘਰ ਪੁੱਜੇ ਤਾਂ ਉਥੇ ਤਾਲਾ ਲੱਗਿਆ ਮਿਲਿਆ। ਫੋਨ ਕਰਨ ’ਤੇ ਉਸ ਦਾ ਫੋਨ ਵੀ ਬੰਦ ਆ ਰਿਹਾ ਸੀ। ਲੋਕਾਂ ਨੇ ਮੁਲਜ਼ਮ ਦੇ ਭਰਾ ਨੂੰ ਫੋਨ ਕੀਤਾ ਤਾਂ ਉਹ ਮੌਕੇ ’ਤੇ ਪੁੱਜਾ। ਇਸ ਤੋਂ ਬਾਅਦ ਪੁਲਿਸ ਨੂੰ ਸੂਚਿਤ ਕੀਤਾ ਗਿਆ। ਪੁਲਿਸ ਨੇ ਮੌਕੇ ’ਤੇ ਪਹੁੰਚ ਕੇ ਘਰ ਦਾ ਤਾਲਾ ਤੋੜਿਆ ਅਤੇ ਕਮਰੇ ਵਿਚ ਜਾਂਚ ਕੀਤੀ ਤਾਂ ਬੱਡੇ ਦੇ ਬਕਸੇ ਵਿਚ ਬੱਚੀ ਦੀ ਲਾਸ਼ ਮਿਲੀ। ਪੁਲਿਸ ਨੇ ਲਾਸ਼ ਨੂੰ ਸਿਵਲ ਹਸਪਤਾਲ ਪਹੁੰਚਾ ਦਿੱਤਾ ਹੈ। ਸਵੇਰੇ ਲਾਸ਼ ਦਾ ਪੋਸਟਮਾਰਟਮ ਹੋਵੇਗਾ। ਪੁਲਿਸ ਮੁਲਜ਼ਮ ਦੀ ਭਾਲ ਕਰ ਰਹੀ ਹੈ।

Latest Punjabi News Breaking News

RELATED ARTICLES
- Advertisment -
Google search engine

Most Popular

Recent Comments