ਚੰਡੀਗੜ੍ਹ, 10 ਅਪ੍ਰੈਲ 2023- ਪੰਜਾਬ ਦੇ ਸਾਬਕਾ ਮੰਤਰੀ ਬ੍ਰਹਮ ਮਹਿੰਦਰਾ ਅੱਜ ਵਿਜੀਲੈਂਸ ਅੱਗੇ ਪੇਸ਼ ਹੋਏ ਹਨ। ਵਿਜੀਲੈਂਸ ਦੇ ਅਧਿਕਾਰੀ ਉਨ੍ਹਾਂ ਤੋਂ ਸਵਾਬ ਜਵਾਬ ਪੁੱਛ ਰਹੇ ਹਨ। ਦੱਸ ਦੇਈਏ ਕਿ ਆਮਦਨ ਤੋਂ ਵੱਧ ਜਾਇਦਾਦ ਦੇ ਮਾਮਲੇ ਵਿਚ ਪੰਜਾਬ ਵਿਜੀਲੈਂਸ ਬਿਊਰੋ ਬ੍ਰਹਮ ਮਹਿੰਦਰਾ ਤੋਂ ਪੁੱਛਗਿੱਛ ਕਰ ਰਿਹਾ ਹੈ। ਉਨ੍ਹਾਂ ਤੋਂ 17 ਮਾਰਚ ਨੂੰ ਵੀ ਸਵਾਲ ਜਵਾਬ ਕੀਤੇ ਗਏ ਸਨ।