ਖੰਨਾ ,27 ਮਾਰਚ 2023- ਪਿਛਲੇ ਦਿਨੀਂ ਸੂਬੇ ‘ਚ ਚੱਲੀਆਂ ਤੇਜ਼ ਹਵਾਵਾਂ ਤੇ ਗੜ੍ਹੇਮਾਰੀ ਕਾਰਨ ਕਣਕ ਦੀ ਫਸਲ ਦਾ ਭਾਰੀ ਨੁਕਸਾਨ ਹੋਇਆ, ਜਿਸ ਦਾ ਜਾਇਜ਼ਾ ਲੈਣ ਲਈ ਵਿਧਾਇਕ ਤਰੁਨਪ੍ਰਰੀਤ ਸਿੰਘ ਸੋਂਦ ਵੱਲੋਂ ਪ੍ਰਬੰਧਕੀ ਅਧਿਕਾਰੀਆਂ ਨੂੰ ਨਾਲ ਲੈ ਕੇ ਹਲਕਾ ਖੰਨਾ ਦੇ ਕਈ ਪਿੰਡਾਂ ਦਾ ਦੌਰਾ ਕੀਤਾ ਗਿਆ। ਸੋਮਵਾਰ ਦੁਪਹਿਰ ਵਿਧਾਇਕ ਤਰੁਨਪ੍ਰਰੀਤ ਸਿੰਘ ਸੋਂਦ, ਐੱਸਡੀਐੱਮ ਖੰਨਾ ਮਨਜੀਤ ਕੌਰ, ਤਹਿਸੀਲਦਾਰ ਨਵਦੀਪ ਸਿੰਘ ਭੋਗਲ, ਬੀਡੀਓ ਰਾਮਪਾਲ, ਪਟਵਾਰੀ ਆਦਿ ਨਾਲ ਪਿੰਡਾਂ ‘ਚ ਪੁੱਜੇ ਤੇ ਫ਼ਸਲਾਂ ਦੇ ਨੁਕਸਾਨ ਦਾ ਜਾਇਜ਼ਾ ਲਿਆ।
ਇਸ ਦੌਰਾਨ ਵਿਧਾਇਕ ਸੋਂਦ ਨੇ ਅਧਿਕਾਰੀਆਂ ਨੂੰ ਕਿਸਾਨਾਂ ਦੀਆਂ ਫਸਲਾਂ ਦੇ ਹੋਏ ਨੁਕਸਾਨ ਦੀ ਗਿਰਦਾਵਰੀ ਕਰਨ ਤੇ ਨੁਕਸਾਨ ਦੀ ਭਰਪਾਈ ਲਈ ਛੇਤੀ ਤੋਂ ਛੇਤੀ ਰਿਪੋਰਟ ਭੇਜਣ ਲਈ ਕਿਹਾ। ਵਿਧਾਇਕ ਸੋਂਦ ਨੇ ਕਿਹਾ ਉਨ੍ਹਾਂ ਦੇ ਹਲਕੇ ‘ਚ ਕਿਸਾਨਾਂ ਦੇ ਹੋਏ ਨੁਕਸਾਨ ਦੀ ਪੂਰੀ ਭਰਪਾਈ ਕਰਵਾਉਣ ਲਈ ਸਰਕਾਰ ਵਚਨਬੱਧ ਹੈ। ਇਸ ਮੌਕੇ ਸੀਨੀਅਰ ਆਪ ਆਗੂ ਕਰਮਚੰਦ ਸ਼ਰਮਾ, ਬਲਾਕ ਪ੍ਰਧਾਨ ਸੁਖਵਿੰਦਰ ਸਿੰਘ, ਵਰਿੰਦਰ ਸਿੰਘ, ਜਗਤਾਰ ਸਿੰਘ ਗਿੱਲ, ਪੀਏ ਮਹੇਸ਼ ਕੁਮਾਰ ਆਦਿ ਮੌਜੂਦ ਰਹੇ।ds by Jagr