Sunday, December 22, 2024
Google search engine
HomePunjabਸ਼੍ਰੀ ਕਾਲੀ ਮਾਤਾ ਮੰਦਰ ਦੇ ਬਾਹਰ ਧਰਨਾ ਸ਼ੁਰੂ, ਹਿੰਦੂ ਜਥੇਬੰਦੀਆਂ ਨੇ ਮੀਟਿੰਗ...

ਸ਼੍ਰੀ ਕਾਲੀ ਮਾਤਾ ਮੰਦਰ ਦੇ ਬਾਹਰ ਧਰਨਾ ਸ਼ੁਰੂ, ਹਿੰਦੂ ਜਥੇਬੰਦੀਆਂ ਨੇ ਮੀਟਿੰਗ ਤੋਂ ਬਾਅਦ ਲਿਆ ਫੈਸਲਾ

ਪਟਿਆਲਾ, 13 ਦਸੰਬਰ 2023 – ਬੀਤੇ ਕੱਲ੍ਹ ਸ਼੍ਰੀ ਕਾਲੀ ਮਾਤਾ ਮੰਦਰ ‘ਚ ਬੇਅਦਬੀ ਦੀ ਕੋਸ਼ਿਸ ਕਰਨ ਵਾਲੇ ਇਕ ਨੌਜਵਾਨ ਨੂੰ ਕਾਬੂ ਕਰ ਕੇ ਪੁਲਿਸ ਹਵਾਲੇ ਕਰਨ ਉਪਰੰਤ ਬੁੱਧਵਾਰ ਨੂੰ ਸਵੇਰੇ ਹਿੰਦੂ ਜਥੇਬੰਦੀਆਂ ਦੀ ਸ਼੍ਰੀ ਕਾਲੀ ਮਾਤਾ ਮੰਦਰ ‘ਚ ਵਿਸ਼ੇਸ਼ ਬੈਠਕ ਹੋਈ ਜਿਸ ‘ਚ ਵਿਚਾਰ ਚਰਚਾ ਕਰਨ ਉਪਰੰਤ ਹਿੰਦੂ ਜਥੇਬੰਦੀਆਂ ਵੱਲੋਂ ਮਾਲ ਰੋਡ ‘ਤੇ ਧਰਨਾ ਲਗਾ ਦਿੱਤਾ ਗਿਆ।

ਇਸ ਮੌਕੇ ਹਿੰਦੂ ਜਥੇਬੰਦੀਆਂ ਦੇ ਆਗੂਆਂ ਨੇ ਕਿਹਾ ਕਿ ਉਹ ਪ੍ਰਸ਼ਾਸਨ ਕੋਲ ਨਹੀਂ ਜਾਣਗੇ ਸਗੋਂ ਪ੍ਰਸ਼ਾਸਨ ਖ਼ੁਦ ਆ ਕੇ ਸਥਿਤੀ ਸਪਸ਼ਟ ਕਰੇ। ਧਰਨੇ ਦੌਰਾਨ ਸੰਬੋਧਨ ਕਰਦਿਆਂ ਆਗੂਆਂ ਨੇ ਕਿਹਾ ਕਿ ਜ਼ਿਲ੍ਹਾ ਪ੍ਰਸ਼ਾਸਨ ਮੰਦਰ ਐਡਵਾਈਜ਼ਰੀ ਕਮੇਟੀ ਦੇ ਮੈਂਬਰ ਸੰਦੀਪ ਬੰਧੂ ਨੂੰ ਹਟਾਇਆ ਜਾਵੇ ਕਿਉਂਕਿ ਉਹ ਜਾਣਬੁੱਝ ਕੇ ਇਹ ਕਹਿ ਰਿਹਾ ਹੈ ਕਿ ਬੇਅਦਬੀ ਨਹੀਂ ਹੋਈ ਸਗੋ ਕੋਸ਼ਿਸ਼ ਕੀਤੀ ਗਈ ਸੀ। ਸਮੂਹ ਆਗੂਆਂ ਨੇ ਕਿਹਾ ਕਿ ਉਨ੍ਹਾਂ ਨੂੰ ਉਕਤ ਵਿਅਕਤੀ ‘ਤੇ ਸਿਰਫ ਪਰਚਾ ਕਰਨ ਦੀ ਕਾਰਵਾਈ ਮਨਜ਼ੂਰ ਨਹੀਂ ਹੈ, ਸਗੋਂ ਸਾਰੀ ਪੜਤਾਲ ਸਾਹਮਣੇ ਲਿਆਈ ਜਾਵੇ।

Click Here For More Punjab News

RELATED ARTICLES
- Advertisment -
Google search engine

Most Popular

Recent Comments