ਜਲੰਧਰ, 7 ਮਈ 2023 – ਸੁਖਬੀਰ ਬਾਦਲ ਨੇ ਐਲਾਨ ਕੀਤਾ ਹੈ ਕਿ ਜਲੰਧਰ ਜ਼ਿਮਨੀ ਚੋਣ ‘ਚ ਡਾ: ਸੁਖਵਿੰਦਰ ਸੁੱਖੀ ਦੀ ਜਿੱਤ ਤੋਂ ਬਾਅਦ ਅਕਾਲੀ ਦਲ-ਬਸਪਾ ਗਠਜੋੜ ਬੰਗਾ ਵਿਧਾਨ ਸਭਾ ਸੀਟ ਤੋਂ ਬਸਪਾ ਦਾ ਉਮੀਦਵਾਰ ਖੜ੍ਹਾ ਕਰੇਗਾ। ਅਕਾਲੀ-ਬਸਪਾ ਗਠਜੋੜ ਮਨਾਂ ਅਤੇ ਦਿਲਾਂ ਦਾ ਗਠਜੋੜ ਹੈ। ਦੋਵੇਂ ਪਾਰਟੀਆਂ ਦੇ ਵਰਕਰ ਡਾ: ਸੁੱਖੀ ਦੀ ਜਿੱਤ ਯਕੀਨੀ ਬਣਾਉਣ ਲਈ ਨਿਰਵਿਘਨ ਕੰਮ ਕਰ ਰਹੇ ਹਨ।