ਮਹਿਤਪੁਰ, 13 ਮਈ 2023- ਸ਼ਨੀਵਾਰ ਦੁਪਹਿਰ ਇਲਾਕੇ ਵਿਚ ਉਦੋਂ ਮਾਤਮ ਛਾ ਗਿਆ ਜਦੋਂ ਨਕੋਦਰ ਮਹਿਤਪੁਰ ਰੋਡ ‘ਤੇ ਹੋਏ ਸੜਕ ਹਾਦਸੇ ਵਿਚ ਮਹਿਤਪੁਰ ਦੇ ਨੌਜਵਾਨ ਦੀ ਮੌਤ ਹੋ ਗਈ। ਜਾਣਕਾਰੀ ਅਨੁਸਾਰ ਮਿ੍ਤਕ ਜੈ ਦੀਪ ਸਿੰਘ ਮੁਹੱਲਾ ਬਲੋਚਾਂ ਮਹਿਤਪੁਰ ਦੁਪਹਿਰ ਆਪਣੇ ਮੋਟਰਸਾਈਕਲ ਤੇ’ ਸਵਾਰ ਹੋ ਕੇ ਨਕੋਦਰ ਵੱਲ ਜਾ ਰਿਹਾ ਸੀ। ਪਿੰਡ ਮਹੇੜੂ ਪੁਲ਼ੀ ਕੋਲ ਟਰੱਕ ਨਾਲ ਟਕਰਾ ਗਿਆ ਜਿਸ ਨਾਲ ਉਸ ਦੀ ਮੌਕੇ ‘ਤੇ ਮੌਤ ਹੋ ਗਈ। ਮਿ੍ਤਕ 25 ਸਾਲ ਦਾ ਦੱਸਿਆ ਜਾ ਰਿਹਾ ਹੈ। ਪੁਲਿਸ ਦੇ ਏਐਸਆਈ ਜਨਕ ਰਾਜ ਅਨੁਸਾਰ ਰੋਡ ਲੱਗੇ ਕੈਮਰੇ ਦੇਖੇ ਜਾ ਰਹੇ ਹਨ, ਉਸ ਦੇ ਬਾਅਦ ਹੀ ਹਾਦਸੇ ਦੇ ਕਾਰਨਾਂ ਬਾਰੇ ਪਤਾ ਲੱਗ ਸਕਦਾ ਹੈ, ਟੀਮ ਜਾਂਚ ਕਰ ਰਹੀ ਹੈ। ਜੈ ਦੀਪ ਦੀ ਮੌਤ ਦੀ ਖ਼ਬਰ ਸੁਣ ਕੇ ਇਲਾਕੇ ਵਿਚ ਸੋਗ ਦੀ ਲਹਿਰ ਦੌੜ ਗਈ।