Sunday, December 22, 2024
Google search engine
HomePunjabਹੁਸ਼ਿਆਰਪੁਰ 'ਚ 48 ਸਾਲ ਵਿਆਕਤੀ ਨੇ ਕੀਤਾ 15 ਸਾਲਾ ਨਾਬਾਲਿਗ ਨਾਲ਼ ਜ਼ਬਰ-ਜਨਾਹ 

ਹੁਸ਼ਿਆਰਪੁਰ ‘ਚ 48 ਸਾਲ ਵਿਆਕਤੀ ਨੇ ਕੀਤਾ 15 ਸਾਲਾ ਨਾਬਾਲਿਗ ਨਾਲ਼ ਜ਼ਬਰ-ਜਨਾਹ 

ਹੁਸ਼ਿਆਰਪੁਰ, 02 ਅਗਸਤ 2023-ਹੁਸਿ਼ਆਰਪੁਰ ਤੋਂ ਇਕ ਸ਼ਰਮਨਾਮ ਘਟਨਾ ਸਾਹਮਣੇ ਆਈ ਹੈ ਜਿਥੇ ਕਿ 48 ਸਾਲਾ ਵਿਅਕਤੀ ਵਲੋਂ ਇਕ 15 ਸਾਲਾ ਨਾਬਾਲਿਗਾ ਨਾਲ ਜਬਰ ਜ਼ਨਾਹ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। 

ਜਿਸ ਤੋਂ ਬਾਅਦ ਥਾਣਾ ਮੇਹਟੀਆਣਾ ਪੁਲਿਸ ਵਲੋਂ ਕਥਿਤ ਦੋਸ਼ੀ ਵਿਰੁਧ ਵੱਖ ਵੱਖ ਧਾਰਾਵਾਂ ਅਧੀਨ ਮਾਮਲਾ ਦਰਜ ਕਰਕੇ ਕਥਿਤ ਦੋਸ਼ੀ ਨੂੰ ਕਾਬੂ ਕਰ ਲਿਆ ਹੈ। ਜਾਣਕਾਰੀ ਦਿੰਦਿਆਂ ਪੀੜਤ ਲੜਕੀ ਦੀ ਮਾਤਾ ਨੇ ਦੱਸਿਆ ਕਿ ਉਹ ਕਥਿਤ ਦੋਸ਼ੀ ਜੋ ਕਿ ਫਗਵਾੜਾ ਦੇ ਇਕ ਪਿੰਡ ਦਾ ਰਹਿਣ ਵਾਲਾ ਹੈ, ਦੀ ਦੁਕਾਨ ਤੇ ਕੰਮ ਕਰਦੇ ਸਨ ਤੇ ਉਸ ਵਲੋਂ ਕਿਹਾ ਗਿਆ ਸੀ ਕਿ ਉਹ ਉਨ੍ਹਾਂ ਨੂੰ 5 ਲੱਖ ਦਾ ਲੋਨ ਦੁਆ ਕੇ ਜਗ੍ਹਾ ਲੈ ਦੇਵੇਗਾ।

ਉਨ੍ਹਾਂ ਦੱਸਿਆ ਕਿ ਉਸ ਵਲੋਂ ਕਿਹਾ ਗਿਆ ਕਿ ਲੋਨ ਲੈਣ ਲਈ ਤੁਹਾਡੀ ਲੜਕੀ ਦਾ ਮੈਡੀਕਲ ਹੋਵੇਗਾ ਜਿਸ ਤੋਂ ਬਾਅਦ ਉਹ ਉਨ੍ਹਾਂ ਦੀ ਲੜਕੀ ਨੂੰ ਜਲੰਧਰ ਲੈ ਗਿਆ ਤੇ ਫਿਰ ਆਪਣੀ ਦੁਕਾਨ ਤੇ ਵਾਪਿਸ ਲੈ ਆਇਆ ਤੇ ਇਸ ਦਰਮਿਆਨ ਹੀ ਉਸ ਵਲੋਂ ਉਨ੍ਹਾਂ ਦੀ ਲੜਕੀ ਨਾਲ ਜਬਰ ਜਨਾਹ ਕੀਤਾ ਗਿਆ। ਪੀੜਤ ਪਰਿਵਾਰ ਨੇ ਪੁਲਿਸ ਪ੍ਰਸ਼ਾਸਨ ਤੋਂ ਇਨਸਾਫ ਦੀ ਮੰਗ ਕੀਤੀ ਹੈ।

RELATED ARTICLES
- Advertisment -
Google search engine

Most Popular

Recent Comments